ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਗੋਰਖਪੁਰ ਸਦਰ ਸੀਟ ਤੋਂ ਵੱਡਾ ਸਿਆਸੀ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਭੀਮ ਆਰਮੀ ਦੇ ਸੰਸਥਾਪਕ ਅਤੇ ਆਜ਼ਾਦ ਸਮਾਜ ਪਾਰਟੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਗੋਰਖਪੁਰ ਸਦਰ ਤੋਂ ਭਾਜਪਾ ਉਮੀਦਵਾਰ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਖਿਲਾਫ ਚੋਣ ਲੜਨਗੇ।
ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ 15 ਜਨਵਰੀ ਨੂੰ ਯੋਗੀ ਦੇ ਗੋਰਖਪੁਰ ਸੀਟ ਤੋਂ ਚੋਣ ਲੜਨ ਦਾ ਐਲਾਨ ਕੀਤਾ ਸੀ। ਇਸ ਦੌਰਾਨ ਪ੍ਰਧਾਨ ਨੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਸਮੇਤ 105 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਗੜ੍ਹ ਹੋਣ ਕਾਰਨ ਗੋਰਖਪੁਰ ਸਦਰ ਸੀਟ ‘ਤੇ ਪੂਰੇ ਯੂਪੀ ਦੀ ਨਜ਼ਰ ਹੈ। ਪਿਛਲੇ ਦਿਨੀਂ ਅਯੁੱਧਿਆ ਅਤੇ ਮਥੁਰਾ ਦੀ ਚਰਚਾ ਦੇ ਵਿਚਕਾਰ ਭਾਜਪਾ ਨੇ ਐਲਾਨ ਕੀਤਾ ਸੀ ਕਿ ਸੀਐਮ ਯੋਗੀ ਗੋਰਖਪੁਰ ਸਦਰ ਸੀਟ ਤੋਂ ਚੋਣ ਲੜਨਗੇ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸੀਟ ‘ਤੇ ਕਾਂਗਰਸ, ਸਪਾ ਅਤੇ ਬਸਪਾ ਕਿਸ ਨੂੰ ਟਿਕਟ ਦਿੰਦੀ ਹੈ।
ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੀਆਂ 403 ਵਿਧਾਨ ਸਭਾ ਸੀਟਾਂ ਲਈ ਸੱਤ ਪੜਾਵਾਂ ਵਿੱਚ 10 ਫਰਵਰੀ ਤੋਂ ਵੋਟਿੰਗ ਸ਼ੁਰੂ ਹੋਵੇਗੀ। ਉੱਤਰ ਪ੍ਰਦੇਸ਼ ‘ਚ 14, 20, 23, 27 ਫਰਵਰੀ, 3 ਅਤੇ 7 ਮਾਰਚ ਨੂੰ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ ਯੂਪੀ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣਗੇ।
ਇਹ ਵੀ ਪੜ੍ਹੋ : ਬਾਇਡੇਨ ਨੇ ਮੰਨਿਆ ਕੋਰੋਨਾ ਮਹਾਮਾਰੀ ਕਾਰਨ ਥੱਕ ਚੁੱਕਿਆ ਹੈ ਅਮਰੀਕਾ, ਜਨਤਾ ਨੂੰ ਦਿੱਤਾ ਦਿਲਾਸਾ
ਪਿਛਲੇ ਚੋਣ ਨਤੀਜੇ – 2017 ਦੀਆਂ ਚੋਣਾਂ ਵਿੱਚ ਭਾਜਪਾ ਨੇ ਇੱਥੇ 403 ਵਿੱਚੋਂ 325 ਸੀਟਾਂ ਜਿੱਤੀਆਂ ਸਨ। ਸਪਾ ਅਤੇ ਕਾਂਗਰਸ ਨੇ ਮਿਲ ਕੇ ਚੋਣਾਂ ਲੜੀਆਂ ਸਨ। ਇਸ ਦੌਰਾਨ ਸਪਾ ਨੇ 47 ਅਤੇ ਕਾਂਗਰਸ ਨੇ 7 ਸੀਟਾਂ ਹੀ ਜਿੱਤੀਆਂ ਹਨ। ਮਾਇਆਵਤੀ ਦੀ ਬਸਪਾ 19 ਸੀਟਾਂ ਜਿੱਤਣ ‘ਚ ਸਫਲ ਰਹੀ ਸੀ । ਜਦਕਿ 4 ਸੀਟਾਂ ‘ਤੇ ਹੋਰਾਂ ਨੇ ਕਬਜ਼ਾ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: