ਰਾਜਸਥਾਨ ਵਿਚ ਵਿਧਾਨ ਸਭਾ ਚੋਣਾਂ ਦੀ ਤਰੀਕ ਬਦਲ ਗਈ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਰਾਸਥਾਨ ਵਿਚ 23 ਨਵੰਬਰ ਦੀ ਬਜਾਏ 25 ਨਵੰਬਰ ਨੂੰ ਵੋਟਿੰਗ ਹੋਵੇਗੀ। ਹਾਲਾਂਕਿ ਵੋਟਾਂ ਦੀ ਗਿਣਤੀ ਦੀ ਤਰੀਕ ਨਹੀਂ ਬਦਲੀ ਗਈ ਹੈ। 3 ਦਸੰਬਰ ਨੂੰ ਚੋਣ ਦੇ ਨਤੀਜੇ ਐਲਾਨੇ ਜਾਣਗੇ। ਚੋਣ ਕਮਿਸ਼ਨ ਨੇ 23 ਨਵੰਬਰ ਨੂੰ ਪ੍ਰਸਤਾਵਿਤ ਹਜ਼ਾਰਾਂ ਵਿਆਹ ਤੇ ਦੇਵ ਉਠਨੀ ਏਕਾਦਸ਼ੀ ਦੀ ਵਜ੍ਹਾ ਤੋਂ ਤਰੀਕ ਵਿਚ ਬਦਲਾਅ ਕੀਤਾ ਹੈ।
ਚੋਣ ਕਮਿਸ਼ਨ ਨੇ ਕਿਹਾ ਕਿ 23 ਨਵੰਬਰ ਨੂੰ ਸੂਬੇ ਵਿਚ ਵੱਡੇ ਪੱਧਰ ‘ਤੇ ਵਿਆਹ ਦੇ ਆਯੋਜਨ ਹਨ। ਇਸ ਤੋਂ ਇਲਾਵਾ ਸਮਾਜਿਕ ਪ੍ਰੋਗਰਾਮ ਵੀ ਹਨ। ਇਸ ਨੂੰ ਦੇਖਦੇ ਹੋਏ ਕਈ ਸਿਆਸੀ ਦਲਾਂ ਤੇ ਸਮਾਜਿਕ ਸੰਗਠਨਾਂ ਨੇ ਵੋਟਿੰਗ ਦੀ ਤਰੀਕ ਬਦਲਣ ਦੀ ਅਪੀਲ ਕੀਤੀ ਸੀ। ਇਸ ਦੇ ਮੱਦੇਨਜ਼ਰ ਵੋਟਿੰਗ ਦੀ ਡੇਟ ਨੂੰ ਬਦਲਣ ਦਾ ਫੈਸਲਾ ਲਿਆ ਗਿਆ ਹੈ। 23 ਨਵੰਬਰ ਨੂੰ ਵੇਦੋਉਥਾਨ ਏਕਾਦਸ਼ੀ ਹੈ ਜਿਸ ਨੂੰ ਦੇਵਉਠਨੀ ਵੀ ਕਿਹਾ ਜਾਂਦਾ ਹੈ। ਇਸ ਦਿਨ ਵਿਆਹ ਕਰਨਾ ਚੰਗਾ ਮੰਨਿਆ ਜਾਂਦਾਹੈ ਤੇ ਲੋਕ ਬਿਨਾਂ ਕਿਸੇ ਮਹੂਰਤ ਨੂੰ ਦੇਖੇ ਹੀ ਵਿਆਹ ਕਰਦੇ ਹਨ।
ਇਹ ਵੀ ਪੜ੍ਹੋ : ਮੋਦੀ ਸਰਕਾਰ ਲਾਂਚ ਕਰੇਗੀ ‘MY BHARAT’ ਕੇਂਦਰੀ ਕੈਬਨਿਟ ‘ਚ ਵੱਡਾ ਫੈਸਲਾ, ਕਰੋੜਾਂ ਨੌਜਵਾਨਾਂ ਨੂੰ ਹੋਵੇਗਾ ਫਾਇਦਾ
ਇਸ ਵਾਰ ਰਾਜਸਥਾਨ ਵਿਚ ਦੇਵਉਥਾਨ ਏਕਾਦਸ਼ੀ ਮੌਕੇ 50 ਹਜ਼ਾਰ ਤੋਂ ਵੱਧ ਵਿਆਹ ਦਾ ਅੰਦਾਜ਼ਾ ਹੈ। ਇਹੀ ਵਜ੍ਹਾ ਹੈ ਕਿ ਵੋਟਿੰਗ ਦੀ ਤਰੀਕ ਬਦਲਣ ਦੀ ਮੰਗ ਹੋ ਰਹੀ ਸੀ ਜਿਸ ‘ਤੇ ਵਿਚਾਰ ਕਰਦੇ ਹੋਏ ਚੋਣ ਕਮਿਸ਼ਨ ਨੇ ਤਰੀਕ ਬਦਲ ਦਿੱਤੀ ਹੈ। ਹਾਲਾਂਕਿ ਨਤੀਜੇ ਦੀ ਤਰੀਕ ਉਹੀ ਰਹੇਗੀ ਤੇ 3 ਦਸੰਬਰ ਨੂੰ ਹੀ ਵੋਟਾਂ ਦੀ ਗਿਣਤੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: