chautala attacks pm narendra modi: ਕੇਂਦਰ ਸਰਕਾਰ ਨੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਕਰੀਬ ਸਾਢੇ ਤਿੰਨ ਮਹੀਨਿਆਂ ਤੋਂ ਅੰਦੋਲਨ ‘ਤੇ ਬੈਠੇ ਹਨ।ਕਿਸਾਨਾਂ ਦੇ ਸਮਰਥਨ ‘ਚ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਮਹਾਪੰਚਾਇਤ ਦਾ ਆਯੋਜਨ ਕੀਤਾ ਜਾ ਰਿਹਾ ਹੈ।ਅੱਜ ਹਰਿਆਣਾ ਦੇ ਨਾਰਨੌਂਦ ‘ਚ ਕਿਸਾਨਾਂ ਦੀ ਮਹਾਪੰਚਾਇਤ ਹੋਈ।ਇਸ ਮਹਾਪੰਚਾਇਤ ‘ਚ ਕਿਸਾਨਾਂ ਨੇ ਐਲਾਨ ਕੀਤਾ ਕਿ ਜੇਕਰ ਕੋਈ ਵੀ ਬਿਜਲੀ ਕਰਮਚਾਰੀ ਸਾਡੇ ਪਿੰਡ ‘ਚ ਚੈਕਿੰਗ ਲਈ ਆਏਗਾ ਤਾਂ ਉਸ ਨੂੰ ਬੰਧਕ ਬਣਾ ਲਿਆ ਜਾਵੇਗਾ।ਮਹਾਪੰਚਾਇਤ ‘ਚ ਇੰਡੀਅਨ ਨੈਸ਼ਨਲ ਲੋਕਦਲ (ਇਨੇਲੋ) ਦੇ ਨੇਤਾ ਅਭੈ ਸਿੰਘ ਚੌਟਾਲਾ ਵੀ ਸ਼ਾਮਲ ਹੋਏ।ਹਿਸਾਰ ਦੇ ਨਾਰਨੌਂਦ ਖੇਤਰ ਦੇ ਪਿੰਡ ਰਾਖੀਗੜੀ ‘ਚ ਬਾਹਰੀ ਖਾਪ ਪੰਚਾਇਤ ਦੇ ਚਬੂਤਰੇ ‘ਤੇ ਹੋਏ ਇਸ ਕਿਸਾਨ ਮਹਾਪੰਚਾਇਤ ਨੂੰ ਸੰਬੋਧਿਤ ਕਰਦੇ ਹੋਏ ਅਭੈ ਚੌਟਾਲਾ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਬਹੁਤ ਜਿੱਦੀ ਆਦਮੀ ਹੈ।
ਉਹ ਕਿਸਾਨਾਂ ਦੇ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਕਿਸਾਨ ਆਪਣੀਆਂ ਮੰਗਾਂ ਅਤੇ ਹੱਕਾਂ ਲਈ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਹੋਏ ਹਨ ਅਤੇ ਕਿਸਾਨ ਜਿੱਤ ਕੇ ਹੀ ਆਪਣੇ ਘਰਾਂ ਨੂੰ ਵਾਪਸ ਆਉਣਗੇ।ਅਭੈ ਨੇ ਕਿਹਾ ਕਿ ਬੀਜੇਪੀ ਹਰ ਮੋਰਚੇ ‘ਤੇ ਫੇਲ ਰਹੀ ਹੈ।ਅਭੈ ਚੌਟਾਲਾ ਨੇ ਅੱਗੇ ਕਿਹਾ, ” ਬੀਜੇਪੀ ਦੰਗੇ ਕਰਵਾਉਣ ਦਾ ਕੰਮ ਕਰਦੀ ਹੈ।ਲੋਕਾਂ ‘ਚ ਫੁੱਟ ਪਾਉਣ ਦਾ ਕੰਮ ਕਰਦੀ ਹੈ।ਹੁਣ ਅਸੀਂ ਚੌਧਰੀ ਦੇਵੀ ਲਾਲ ਦੀਆਂ ਨੀਤੀਆਂ ਨੂੰ ਅੱਗੇ ਵਧਾਉਣ ਦਾ ਕੰਮ ਕਰਨਗੇ।ਉਨਾਂ੍ਹ ਨੇ ਕਿਹਾ, ”ਹਰਿਆਣਾ ਸਰਕਾਰ ਨੇ ਕੋਰੋਨਾ ਦੀ ਆੜ ‘ਚ 9 ਵੱਡੇ ਘੋਟਾਲੇ ਕੀਤੇ ਹਨ ਅਤੇ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾਏ ਹਨ।ਇਨੇਲੋ ਨੇ 8 ਮਾਰਚ ਤੋਂ ਪੂਰੇ ਦੇਸ਼ ‘ਚ ਜ਼ਿਲਾ ਪੱਧਰ ‘ਤੇ ਕਿਸਾਨਾਂ ਦੇ ਸਮਰਥਨ ‘ਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।ਮਹਾਪੰਚਾਇਤ ‘ਚ ਤਿੰਨ ਪ੍ਰਸਤਾਵ ਵੀ ਪਾਸ ਕੀਤੇ ਗਏ, ਜਿਸ ‘ਚ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ।ਐੱਮਐੱਸਪੀ ‘ਤੇ ਕਾਨੂੰਨ ਬਣਾਉਣਾ ਅਤੇ ਕਿਸਾਨਾਂ ‘ਤੇ ਦਰਜ ਮੁਕੱਦਮੇ ਖਾਰਿਜ਼ ਕਰਨ ਸ਼ਾਮਲ ਹਨ।ਕਿਸਾਨਾਂ ਨੇ ਕਿਹਾ ਕਿ ਬਿਜਲੀ ਵਿਭਾਗ ਦੇ ਕਰਮਚਾਰੀ ਕਿਸਾਨਾਂ ਤੋਂ ਹਜ਼ਾਰਾਂ ਰੁਪਏ ਦਾ ਜ਼ੁਰਮਾਨਾ ਵਸੂਲਦੇ ਹਨ, ਪਰ ਹੁਣ ਉਨ੍ਹਾਂ ਦੀ ਮਨਮਾਨੀ ਨਹੀਂ ਚੱਲੇਗੀ।
ਨੈਸ਼ਨਲ ਹਾਈਵੇ ਤੇ ਚੜ੍ਹਕੇ ਕੁੜੀ ਨੇ ਖੁਦ ਨੂੰ ਲੈ ਲਈ ਅੱਗ, ਦਰਦਨਾਕ ਵੀਡੀਓ ਦੇਖ ਲੂੰ ਕੰਡੇ ਹੋ ਜਾਣਗੇ ਖੜ੍ਹੇ