chennai hayan abdulla: ਇੱਕ ਘੰਟੇ ‘ਚ 172 ਪਕਵਾਨ ਬਣਾਉਣ ਵਾਲਾ ਕੇਰਲ ਦਾ ਹਯਾਨ ਅਬਦੁੱਲਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ।ਹਯਾਨ ਚੇਨੱਈ ਦੇ ਇੱਕ ਸਕੂਲ ‘ਚ ਤੀਸਰੀ ਕਲਾਸ ‘ਚ ਪੜ੍ਹਦਾ ਹੈ।ਉਸਦਾ ਨਾਮ ਏਸ਼ੀਆ ਬੁੱਕ ਆਫ ਰਿਕਾਰਡਸ ਅਤੇ ਇੰਡੀਆ ਬੁੱਕ ਆਫ ਰਿਕਾਰਡਸ ‘ਚ ਨਾਮ ਦਰਜ ਹੈ।ਪਿਛਲੇ ਦਿਨੀਂ ਏਸ਼ੀਆ ਬੁੱਕ ਆਫ ਰਿਕਾਰਡਸ ‘ਚ ਨਾਮ ਦਰਜ ਕਰਾਉਣ ਲਈ ਉਸਨੇ ਇੱਕ ਘੰਟੇ ‘ਚ ਬਿਰਯਾਨੀ, ਜੂਸ, ਪੇਨਕੇਕਸ, ਡੋਸਾ,ਸਲਾਦ,ਮਿਲਕ ਸ਼ੇਕ ਅਤੇ ਚਾਕਲੇਟ ਸਮੇਤ 172 ਪਕਵਾਨ ਫਟਾਫਟ ਬਣਾ ਦਿੱਤੇ।
ਉਸਦੀ ਮਾਂ ਰਾਸ਼ਾ ਅਬਦੁੱਲਾ ਨੇ ਦੱਸਿਆ ਕਿ ਜਦੋਂ ਉਹ ਚਾਰ ਸਾਲ ਦਾ ਸੀ ਉਦੋਂ ਤੋਂ ਰਸੋਈ ‘ਚ ਮੇਰੀ ਮੱਦਦ ਕਰਦਾ ਸੀ, ਉਦੋਂ ਤੋਂ ਉਸ ਨੂੰ ਪਕਵਾਨ ਬਣਾਉਣ ਦਾ ਸ਼ੌਕ ਲੱਗ ਗਿਆ ਸੀ।ਉਂਝ ਹਯਾਨ ਚੇੱਨਈ ‘ਚ ਰੈਸਟੋਰੈਂਟ ਦੀ ਚਲਾਉਣ ਵਾਲੇ ਪਰਿਵਾਰ ਨਾਲ ਸਬੰਧ ਰੱਖਦਾ ਹੈ।ਏਸ਼ੀਆ ਰਿਕਾਰਡਸ ‘ਚ ਨਾਮ ਦਰਜ ਕਰਵਾਉਣ ਦੇ ਲਈ ਉਸਨੇ ਕਈ ਖਾਸ ਤਿਆਰੀਆਂ ਨਹੀਂ ਕੀਤੀਆਂ ਸਨ ਸਿਰਫ ਇੱਕ ਹਫਤੇ ਤੋਂ ਖਾਣਾ ਬਣਾਉਣ ਦਾ ਸਮਾਂ ਮੇਂਟੇਨ ਕਰ ਰਿਹਾ ਸੀ।
ਓਹੀ ਦਿਨ ਓਹੀ ਤਾਰੀਖ, ਇਹ ਚਮਤਕਾਰ ਨਹੀ ਤਾਂ ਹੋਰ ਕੀ ਹੈ! ਕੀ ਸੱਚੀਂ ਫਤਿਹਵੀਰ ਦਾ ਹੋਇਆ ਦੁਬਾਰਾ ਜਨਮ?