Chhattisgarh CM Bhupesh Baghel question: ਅੱਜ ਤੋਂ ਦੋ ਸਾਲ ਪਹਿਲਾਂ 14 ਫਰਵਰੀ 2019 ਨੂੰ ਜੈਸ਼-ਏ-ਮੁਹੰਮਦ ਦੀ ਇੱਕ ਆਤੰਕੀ ਦਸਤੇ ਨੇ ਕਸ਼ਮੀਰ ਦੇ ਪੁਲਵਾਮਾ ਵਿੱਚ CRPF ਦੇ ਕਾਫਲੇ ‘ਤੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ CRPF ਦੇ 40 ਜਵਾਨ ਮਾਰੇ ਗਏ ਸਨ । ਪੁਲਵਾਮਾ ਹਮਲਾ ਪਾਕਿਸਤਾਨ ਵਿੱਚ ਯੋਜਨਾਬੱਧ ਸਾਜਿਸ਼ ਦਾ ਨਤੀਜਾ ਸੀ। ਇਸ ਸਾਜਿਸ਼ ਤਹਿਤ ਜੈਸ਼-ਏ-ਮੁਹੰਮਦ ਨੇ ਆਪਣੇ ਅੱਤਵਾਦੀਆਂ ਨੂੰ ਟ੍ਰੇਨਿੰਗ ਦੇਣ ਲਈ ਅਲ-ਕਾਇਦਾ, ਤਾਲਿਬਾਨ ਅਤੇ ਹੱਕਾਨੀ ਦੇ ਅਫਗਾਨਿਸਤਾਨ ਵਿੱਚ ਟ੍ਰੇਨਿੰਗ ਕੈਂਪਾਂ ਵਿੱਚ ਹਥਿਆਰ ਅਤੇ ਗੋਲਾ-ਬਾਰੂਦ ਚਲਾਉਣਾ ਸਿਖਾਇਆ ਸੀ।
ਦਰਅਸਲ, ਅੱਜ ਪੁਲਵਾਮਾ ਹਮਲੇ ਦੀ ਦੂਜੀ ਬਰਸੀ ਹੈ । ਇਸ ਨੂੰ ਲੈ ਕੇ ਰਾਜਨੀਤੀ ਗਰਮ ਹੋ ਗਈ ਹੈ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਪਰ ਸ਼ਰਧਾਂਜਲੀਆਂ ਦੇ ਨਾਲ ਬਘੇਲ ਨੇ ਸਰਕਾਰ ਨੂੰ ਸਵਾਲ ਵੀ ਪੁੱਛੇ ਹਨ । ਬਘੇਲ ਨੇ ਪੁੱਛਿਆ ਹੈ ਕਿ ਜਿੱਥੇ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ, ਉੱਥੇ 300 ਕਿੱਲੋ ਦਾ RDX ਕਿਵੇਂ ਪਹੁੰਚਿਆ ।
ਇਸ ਸਬੰਧੀ ਭੁਪੇਸ਼ ਬਘੇਲ ਨੇ ਟਵਿੱਟਰ ‘ਤੇ ਲਿਖਿਆ, “ਸਵਾਲ ਤਾਂ ਹੈ, ਸਾਹਿਬ ! ਜਿੱਥੇ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ, ਉੱਥੇ 300 ਕਿਲੋ RDX ਕਿਵੇਂ ਪਹੁੰਚਿਆ? ਕੌਣ ਸੀ ਇਸ ਸਾਜਿਸ਼ ਪਿੱਛੇ?” ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਕੋਟਿ-ਕੋਟਿ ਨਮਨ। ਰਾਸ਼ਟਰ ਉਨ੍ਹਾਂ ਦੀ ਸ਼ਹਾਦਤ ਨੂੰ ਸਲਾਮ ਕਰਦਾ ਹੈ।”
ਦੱਸ ਦੇਈਏ ਕਿ 14 ਫਰਵਰੀ ਦਾ ਦਿਨ ਇਤਿਹਾਸ ਵਿੱਚ ਜੰਮੂ-ਕਸ਼ਮੀਰ ਦੀ ਇੱਕ ਦੁਖਦਾਈ ਘਟਨਾ ਨਾਲ ਦਰਜ ਹੈ। ਇਸ ਘਟਨਾ ਨੂੰ ਦੋ ਸਾਲ ਬੀਤ ਗਏ ਹਨ, ਪਰ ਇਸ ਦੇ ਜ਼ਖਮ ਅੱਜ ਤੱਕ ਹਰੇ ਹਨ, ਜਦੋਂ ਅੱਤਵਾਦੀਆਂ ਨੇ ਇਸ ਦਿਨ ਨੂੰ ਦੇਸ਼ ਦੇ ਸੁਰੱਖਿਆ ਕਰਮਚਾਰੀਆਂ ‘ਤੇ ਹੋਏ ਭਿਆਨਕ ਹਮਲੇ ਲਈ ਚੁਣਿਆ ਸੀ।
ਇਹ ਵੀ ਦੇਖੋ: ਤਿਹਾੜ ਜੇਲ੍ਹ ‘ਚੋਂ ਬਾਹਰ ਆਏ 80 ਸਾਲਾਂ ਬਾਪੂ ਨੇ ਕਿਹਾ ਮੈਂ ਸਰਹੱਦ ਵੀ ਰਿਹਾ ‘ਤੇ ਖੇਤਾਂ ‘ਚ ਵੀ