children getting asymptomatic covid: ਦੇਸ਼ ‘ਚ ਖਤਰਨਾਕ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਭਾਵੇਂ ਹੁਣ ਕੁਝ ਘੱਟਦਾ ਨਜ਼ਰ ਆ ਰਿਹਾ ਹੈ ਪਰ ਕਿਤੇ ਨਾ ਕਿਤੇ ਬੱਚਿਆਂ ਅਤੇ ਘੱਟ ਉਮਰ ਨੌਜਵਾਨਾਂ ‘ਤੇ ਇਸ ਦਾ ਅਸਰ ਵੱਧਦਾ ਜਾ ਰਿਹਾ ਹੈ।ਦੁਨੀਆ ਦੇ ਵੱਖ-ਵੱਖ ਦੇਸ਼ਾਂ ‘ਚ ਇਸ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।ਬੱਚਿਆਂ ‘ਚ ਵਾਇਰਸ ਦੇ ਖਤਰੇ ਬਾਰੇ ਚਿੰਤਾ ਜ਼ਾਹਿਰ ਕੀਤੀ ਹੈ।
ਕੋਰੋਨਾ ਦੇ ਲੱਛਣ ਘੱਟ ਉਮਰ ਦੇ ਨੌਜਵਾਨਾਂ ਵਿੱਚ ਸੰਕਰਮਿਤ ਹੋਣ ਦੇ ਲੱਛਣ ਘੱਟ ਦੇਖਣ ਨੂੰ ਮਿਲ ਰਹੇ ਹਨ। ਪਿਛਲੇ ਦਸੰਬਰ ਵਿਚ ਆਈਸੀਐਮਆਰ ਦੁਆਰਾ ਕਰਵਾਏ ਗਏ ਸਰਵੇਖਣ ਅਨੁਸਾਰ, ਬਾਲਗਾਂ ਤੇ 10 ਸਾਲ ਤੱਕ ਦੇ ਬੱਚਿਆਂ ਵਿਚ ਸੀਰੋ ਪੋਜ਼ੀਟਿਵਟੀ ਦੀ ਦਰ ਇੱਕੋ ਜਿਹੀ ਹੈ।
ਜੋ ਕਿ ਲਗਭਗ 22-23 ਪ੍ਰਤੀਸ਼ਤ ਹੈ। ਸਿਹਤ, ਨੀਤੀ ਆਯੋਗ ਦੇ ਮੈਂਬਰ ਨੇ ਮੰਗਲਵਾਰ ਨੂੰ ਪਹਿਲੀ ਵਾਰ ਅਧਿਕਾਰਤ ਤੌਰ ‘ਤੇ ਸਵੀਕਾਰ ਕੀਤਾ ਕਿ ਬੱਚਿਆਂ ਨੂੰ ਏਸਿੰਪਟੋਮੈਟਿਕ ਕੋਵਿਡ ਦੀ ਇਨਫੈਕਸ਼ਨ ਹੋ ਰਹੀ ਹੈ ਜਿਸ ਦੇ ਲੱਛਣ ਨਹੀਂ ਦਿਸਦੇ ਪਰ ਇਹ ਦੂਜਿਆਂ ‘ਚ ਫੈਲਦੀ ਹੈ। ਬਾਲਗਾਂ ਵਿਚ ਕੋਵਿਡ ਦੀ ਰੋਕਥਾਮ ਲਈ ਜੋ ਸਵੈ-ਰੱਖਿਆ ਅਤੇ ਹੋਮਕੇਅਰ ਦੇ ਨਿਜਮ ਲਾਗੂ ਕੀਤੇ ਗਏ ਸਨ, ਉਹ ਬੱਚਿਆਂ ਉਤੇ ਵੀ ਲਾਗੂ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਇਸ ਦੇ ਅਧਾਰ ‘ਤੇ ਅਜਿਹੇ ਲੋਕਾਂ ਦੀ ਵਧੇਰੇ ਦੇਖਭਾਲ ਕਰਨ ਦੀ ਜ਼ਰੂਰਤ ਹੈ। ਵੀਕੇ ਪੌਲ ਨੇ ਕਿਹਾ ਕਿ ਬੱਚਿਆਂ ਦੇ ਇਲਾਜ ਲਈ ਪ੍ਰੋਟੋਕੋਲ ਸਾਡੀ ਵੈੱਬਸਾਈਟ ਉੱਤੇ ਦੱਸਿਆ ਗਿਆ ਹੈ। ਜੇ ਬੱਚਿਆਂ ਵਿਚ ਕੋਰੋਨਾ ਦੇ ਲੱਛਣ ਹੋਣ, ਤਾਂ ਇਸ ਦਾ ਪਾਲਨ ਕਰਨਾ ਲਾਜ਼ਮੀ ਹੈ।
ਇਹ ਵੀ ਪੜੋ:ਸ਼੍ਰੀਨਗਰ ਵਿੱਚ ਪੁਲਿਸ ਮੁਲਾਜ਼ਮ ਦੀ ਗੋਲੀ ਮਾਰ ਕੇ ਹੱਤਿਆ
ਇਸ ਲਈ ਬੱਚਿਆਂ ਨੂੰ ਮਾਸਕ ਵੀ ਲਗਾਉਣਾ ਚਾਹੀਦਾ ਹੈ ਅਤੇ ਦੂਰੀ ਬਣਾਈ ਰੱਖਣੀ ਚਾਹੀਦੀ ਹੈ। ਬੱਚਿਆਂ ਵਿਚ ਲੱਛਣ ਦਿਖਾਈ ਦੇਣ ਦੇ ਨਾਲ ਹੀ ਇਲਾਜ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਬਿਨਾਂ ਲੱਛਣਾਂ ਵਾਲੇ ਸੰਕਰਮਿਤ ਬੱਚਿਆਂ ਤੋਂ ਕੋਰੋਨਾ ਫੈਲਦਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਦਾ ਪਤਾ ਵੀ ਨਹੀਂ ਲੱਗਦਾ।
ਇਹ ਵੀ ਪੜੋ:ਕਰੋੜਾਂ ਕੰਨਾਂ ‘ਚ ਰੱਸ ਘੋਲਦੀ ਇਹ ਰੂਹਾਨੀ ਅਵਾਜ਼, ਪਰ ਘਰ ਦੇ ਮਾੜੇ ਹਲਾਤ ਭਾਈ ਬਿਕਰਮਜੀਤ ਸਿੰਘ ਦੇ