chilla border farmer protest: ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਧਰਨੇ ‘ਤੇ ਜੁਟ ਰਹੇ ਕਿਸਾਨਾਂ ਦੇ ਇਕੱਠ ਨੂੰ ਦੇਖਦੇ ਹੋਏ ਪ੍ਰਸਾਸ਼ਨ ਨੇ ਮੌਕੇ ‘ਤੇ ਸੁਰੱਖਿਆ ਵਿਵਸਥਾ ਦੇ ਲਈ ਭਾਰੀ ਗਿਣਤੀ ‘ਚ ਅੱਜ ਜਵਾਨਾਂ ਨੂੰ ਤੈਨਾਤ ਕਰ ਦਿੱਤਾ ਹੈ।ਦਿੱਲੀ ਦੇ ਸਿੰਘੂ ਬਾਰਡਰ ਅਤੇ ਚਿੱਲਾ ਬਾਰਡਰ ‘ਤੇ ਪੰਜਾਬ
ਹਰਿਆਣਾ ਅਤੇ ਉਤਰ ਪ੍ਰਦੇਸ਼ ਦੇ ਕਿਸਾਨ ਮੋਦੀ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ 24 ਦਿਨਾਂ ਤੋਂ ਧਰਨਾ ਦੇ ਰਹੇ ਹਨ।ਪੰਜਾਬ ਅਤੇ ਹਰਿਆਣਾ ਦੇ ਕਿਸਾਨ ਤਿੰਨਾਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਧਰਨੇ ‘ਤੇ ਬੈਠੇ ਹਨ।ਜਿਨ੍ਹਾਂ ਨੂੰ ਪੁਲਸ ਨੇ ਬਾਰਡਰ ‘ਤੇ ਰੋਕ ਰੱਖਿਆ ਹੈ।ਕਿਸਾਨ ਆਪਣੇ ਨਾਲ 6 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਹਨ।ਧਰਨਾ ਦੇ ਰਹੇ ਕਿਸਾਨ ਮੋਦੀ ਸਰਕਾਰ ਨਾਲ
ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ।ਨਾਲ ਹੀ ਐੱਮਐੱਸਪੀ ‘ਤੇ ਫਸਲ ਖ੍ਰੀਦਣ ਦੀ ਗਾਰੰਟੀ ਦੀ ਮੰਗ ਕਰ ਰਹੇ ਹਨ।ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਸਾਰੇ ਕਿਸਾਨ ਨਿੱਜੀ ਮੰਡੀਆਂ ‘ਚ ਕਿਸਾਨ ਦੀ ਫਸਲ ਦੀ ਖ੍ਰੀਦਦਾਰੀ ਦਾ ਵਿਰੋਧ ਕਰ ਰਹੇ ਹਨ।ਉਨਾਂ੍ਹ ਦਾ ਕਹਿਣਾ ਹੈ ਕਿ ਇਸ ਨਾਲ ਕਿਸਾਨਾਂ ਨੂੰ ਘਾਟਾ ਹੋਵੇਗਾ।
ਮੁੰਡਿਆਂ ਨੇ ਖੋਲ੍ਹ ਦਿੱਤਾ ਓਪਨ ਜਿੰਮ, ਡੌਲੇ ਦਿਖਾ ਕਰ ਰਹੇ ਨੇ ਮੋਦੀ ਨੂੰ Challenge,ਅਖੇ ‘ਹੁਣ ਕਬੱਡੀ ਵੀ ਖੇਡਾਂਗੇ’ !