ਚੀਨ ਦੇ ਝਾਂਗਹੂ ਵਿਚ 23 ਸਤੰਬਰ ਨੂੰ ਹੋਣ ਵਾਲੇ 19ਵੇਂ ਏਸ਼ੀਆਈ ਗੇਮਸ ਵਿਚ ਅਰੁਣਾਚਲ ਪ੍ਰਦੇਸ਼ ਦੇ 3 ਖਿਡਾਰੀਆਂ ਨੂੰ ਐਂਟਰੀ ਨਾ ਦੇਣ ਦੀ ਚਾਲ ‘ਤੇ ਭਾਰਤ ਨੇ ਸਖਤ ਰੁਖ਼ ਅਖਤਿਆਰ ਕੀਤਾ ਹੈ। ਦਿੱਲੀ ਦੇ ਚੀਨੀ ਦੂਤਾਵਾਸ ਤੇ ਬੀਜਿੰਗ ਵਿਚ ਭਾਰਤੀ ਦੂਤਾਵਾਸ ਜ਼ਰੀਏ ਇਸ ‘ਤੇ ਸਖਤ ਰੁਖ਼ ਅਪਣਾਇਆ ਹੈ।
ਭਾਰਤ ਦੇ ਕੇਂਦਰੀ ਖੇਡ ਤੇ ਯੁਵਾ ਕਲਿਆਣ ਮੰਤਰੀ ਅਨੁਰਾਗ ਠਾਕੁਰ ਨੇ ਏਸ਼ੀਆਈ ਗੇਮਸ ਵਿਚ ਸ਼ਾਮਲ ਹੋਣ ਲਈ ਚੀਨ ਦਾ ਆਪਣਾ ਦੌਰਾ ਰੱਦ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਰ ਬਾਗਚੀ ਨੇ ਕਿਹਾ ਕਿ ਚੀਨ ਹਮੇਸ਼ਾ ਤੋਂ ਇਸ ਤਰ੍ਹਾਂ ਤੋਂ ਜਾਤੀ ਦੇ ਆਧਾਰ ‘ਤੇ ਭਾਰਤੀ ਨਾਗਰਿਕਾਂ ਨਾਲ ਭੇਦਭਾਵਪੂਰਨ ਵਿਵਹਾਰ ਕਰਦਾ ਰਿਹਾ ਹੈ। ਭਾਰਤ ਇਸ ਨੂੰ ਬਿਲਕੁਲ ਅਸਵੀਕਾਰ ਕਰਦਾ ਹੈ।ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਭਿੰਨ ਹਿੱਸਾ ਹੈ ਤੇ ਰਹੇਗਾ।
ਬਾਗਚੀ ਨੇ ਕਿਹਾ ਕਿ ਅਰੁਣਾਚਲ ਦੇ ਭਾਰਤੀ ਖਿਡਾਰੀਆਂ ਨੂੰ ਏਸ਼ੀਅਨ ਗੇਮਸ ਵਿਚ ਐਂਟਰੀ ਨਾ ਦੇਣ ਦੀ ਚੀਨ ਦੀ ਕਾਰਵਾਈ ਏਸ਼ੀਆਈ ਖੇਡਾਂ ਦੀ ਭਾਵਨਾ ਤੇਉਸ ਵਿਚ ਸ਼ਾਮਲ ਹੋਣ ਦੇ ਨਿਯਮਾਂ ਦਾ ਉਲੰਘਣ ਹੈ। ਇਸ ਵਿਚ ਸ਼ਾਮਲ ਮੈਂਬਰ ਦੇਸ਼ਾਂ ਨੂੰ ਬਿਨਾਂ ਭੇਦਭਾਵ ਖਿਡਾਰੀਆਂ ਦੇ ਮੁਕਾਬਲੇ ਨੂੰ ਯਕੀਨੀ ਬਣਾਉਣਾ ਹੁੰਦਾ ਹੈ। ਇਸ ਦਾ ਸਖਤ ਵਿਰੋਧ ਪ੍ਰਗਟਾਉਣ ਲਈ ਭਾਰਤ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਏਸ਼ੀਆਈ ਗੇਮਸ ਦੇ ਆਪਣੇ ਦੌਰੇ ਨੂੰ ਰੱਦ ਕਰ ਦਿੱਤਾ ਹੈ।
ਬਾਗਚੀ ਨੇ ਦੱਸਿਆ ਕਿ ਏਸ਼ੀਆਈ ਗਮੇਸ ਵਿਚ ਮਹਿਮਾਨ ਵਜੋਂ ਅਨੁਰਾਗ ਠਾਕੁਰ ਨੂੰ ਸ਼ਾਮਲ ਹੋਣਾ ਸੀ ਪਰ ਚੀਨ ਦੇ ਇਸ ਕਦਮ ਦੇ ਬਾਅਦ ਉੁਨ੍ਹਾਂ ਨੇ ਤਿੱਖਾ ਵਿਰੋਧ ਜਤਾਉਣ ਲਈ ਆਪਣਾ ਦੌਰਾ ਰੱਦ ਕੀਤਾ ਹੈ।
ਅਰੁਣਾਚਲ ਦੇ ਤਿੰਨ ਵੁਸੂ ਖਿਡਾਰੀਆਂ ਨੂੰ ਚੀਨ ਨੇ ਏਸ਼ੀਅਨ ਗੇਮਸ ਵਿਚ ਸ਼ਾਮਲ ਹੋਣ ਲਈ ਐਂਟਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਚੀਨ ਅਰੁਣਾਚਲ ਨੂੰ ਆਪਣਾ ਹਿੱਸਾ ਦੱਸਦਾ ਰਿਹਾ ਹੈ ਤੇ ਉਥੋਂ ਦੇ ਨਾਗਰਿਕਾਂ ਨੂੰ ਭਾਰਤ ਕਹਿਣ ‘ਤੇ ਇਤਰਾਜ਼ ਪ੍ਰਗਟਾਇਆ ਹੈ। ਇਸ ਤੋਂ ਪਹਿਲਾਂ ਜੁਲਾਈ ਵਿਚ ਵੀ ਇਸੇ ਤਰ੍ਹਾਂ ਤੋਂ ਅਰੁਣਾਚਲ ਦੇ ਖਿਡਾਰੀਆਂ ਨੂੰ ਐਂਟਰੀ ਦੇਣ ਤੋਂ ਚੀਨ ਨੇ ਮਨ੍ਹਾ ਕਰ ਦਿੱਤਾ ਸੀ ਜਿਸ ‘ਤੇ ਭਾਰਤ ਨੇ ਤਿੱਖਾ ਵਿਰੋਧ ਪ੍ਰਗਟਾਇਆ ਸੀ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish