china importing indian rice three decades: 3 ਸਾਲਾਂ ਤੋਂ ਬਾਅਦ ਚੀਨ ਨੇ ਭਾਰਤ ਤੋਂ ਚੌਲ਼ਾਂ ਦੀ ਖਰੀਦ ਕੀਤੀ ਹੈ।ਲੱਦਾਖ ਰੁਕਾਵਟ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਚੀਨ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।ਦੱਸਣਯੋਗ ਹੈ ਕਿ ਭਾਰਤ ਜਿਥੇ ਪੂਰੀ ਦੁਨੀਆ ‘ਚ ਚੌਲਾਂ ਦਾ ਸਭ ਤੋਂ ਵੱਡਾ ਐਕਸਪੋਟਰ ਹੈ ਦੂਜੇ ਪਾਸੇ ਚੀਨ ਸਭ ਤੋਂ ਵੱਡਾ ਇੰਪੋਟਰ ਹੈ।ਚੀਨ ਹਰ ਸਾਲ ਭਾਰਤ ਤੋਂ 40 ਲੱਖ ਟਨ ਚੌਲ਼ ਖ੍ਰੀਦਦਾ ਹੈ।ਪਰ ਉਸਨੇ ਭਾਰਤੀ ਚੌਲ਼ਾਂ ਦੀ ਗੁਣਵੱਤਾ ਦਾ ਮਸਲਾ ਚੁੱਕ ਕੇ ਚਾਵਲ ਖ੍ਰੀਦਣ ਤੋਂ ਮੂੰਹ ਫੇਰ ਲਿਆ ਸੀ।ਚੀਨ ਵਲੋਂ ਹੋਇਆ ਬਦਲਾਅ ਦੋਵਾਂ ਦੇਸ਼ਾਂ ਦੇ ਵਿਚਾਲੇ ਲੱਦਾਖ ਗਤੀਰੋਧ ‘ਚ ਕਾਫੀ ਮਾਇਨੇ ਰੱਖਦਾ ਹੈ।ਰਾਇਸ ਐਕਸਪੋਟਰ ਐਸ਼ੋਸੀਏਸ਼ਨ ਨੂੰ ਉਮੀਦ ਹੈ ਕਿ
ਭਾਰਤ ਦੇ ਚਾਵਲ ਦੀ ਗੁਣਵੱਤਾ ਨੂੰ ਦੇਖਦੇ ਹੋਏ ਆਉਣ ਵਾਲੇ ਸਾਲਾਂ ‘ਚ ਚੀਨ ਅਤੇ ਵੱਧ ਖ੍ਰੀਦ ਕਰੇਗਾ।ਐਸ਼ੋਸੀਏਸ਼ਨ ਦੇ ਮੁਤਾਬਕ ਦਸੰਬਰ ਤੋਂ ਫਰਵਰੀ ਦੌਰਾਨ ਇੰਡੀਅਨ ਐਕਸਪੋਰਟਰ ਨੂੰ ਇੱਕ ਲੱਖ ਟਨ ਬ੍ਰੋਕਨ ਰਾਈਸ ਭੇਜਣ ਦਾ ਆਰਡਰ ਮਿਲਿਆ ਹੈ।ਚੀਨ ਵਲੋਂ ਆਈ ਇਹ ਖਬਰ ਇਸ ਲਿਹਾਜ਼ ਤੋਂ ਵੀ ਕਾਫੀ ਚੰਗੀ ਹੈ ਕਿਉਂਕਿ ਹਾਲ ਦੇ ਕੁਝ ਮਹੀਨਿਆਂ ਦੌਰਾਨ ਭਾਰਤ ਨੇ ਚੀਨ ਦੇ ਕਈ ਐਪਸ ‘ਤੇ ਪਾਬੰਦੀ ਲਗਾਈ ਸੀ।ਇਸ ਤੋਂ ਇਲਾਵਾ ਵੀ ਚੀਨ ਭਾਰਤ ਵੱਲੋਂ ਅਤੇ ਅਮਰੀਕਾ ਵੱਲੋਂ ਲਗਾਈਆਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਨਾਲ ਤੋਂ ਜੂਝ ਰਿਹਾ ਹੈ।ਲੱਦਾਖ ਗਤੀਰੋਧ ਦੇ ਬਾਅਦ ਤੋਂ ਕਾਰੋਬਾਰੀਆਂ ਨੇ ਵੀ ਵੱਡੀ ਸੰਖਿਆ ‘ਚ ਚੀਨ ਦੇ ਉਤਪਾਦਾਂ ਨੂੰ ਵੇਚਣ ਅਤੇ ਖ੍ਰੀਦਣ ਤੋਂ ਇੰਨਕਾਰ ਕੀਤਾ ਹੈ।ਦੂਜੇ ਪਾਸੇ ਕਈ ਕੰਪਨੀਆਂ ਨੇ ਵੀ ਤਾਜਾ ਅੰਤਰਰਾਸ਼ਟਰੀ ਗਤੀਰੋਧ ਦੇ ਬਾਅਦ ਚੀਨ ਤੋਂ ਬਾਹਰ ਦਾ ਰੁਖ ਕੀਤਾ ਹੈ।ਇਨ੍ਹਾਂ ਸਾਰਿਆਂ ਕਾਰਨਾਂ ਕਰਕੇ ਚੀਨ ਨੂੰ ਜਬਰਦਸਤ ਝਟਕਾ ਲੱਗਾ ਹੈ।
ਕੇਂਦਰ ਨੂੰ ਝੁਕਾਉਣ ਲਈ ਬਣਾਈ ਰਣਨੀਤੀ, ਸੁਣੋ ਮੀਟਿੰਗ ਦੇ ਵੱਡੇ ਫ਼ੈਸਲੇ Live