Chinese Army to Handover: ਅਰੁਣਾਚਲ ਪ੍ਰਦੇਸ਼ ਦੇ ਲਾਪਤਾ 5 ਭਾਰਤੀ ਨੌਜਵਾਨਾਂ ਨੂੰ ਚੀਨ ਸ਼ਨੀਵਾਰ ਨੂੰ ਭਾਰਤ ਦੇ ਹਵਾਲੇ ਕਰੇਗਾ । ਚੀਨ ਸਵੇਰੇ 9.30 ਵਜੇ 5 ਨੌਜਵਾਨਾਂ ਨੂੰ ਭਾਰਤ ਦੇ ਹਵਾਲੇ ਕਰੇਗਾ । ਇਸ ਸਬੰਧੀ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਕੀਤਾ ਕਿ ਚੀਨੀ ਪੀਐਲਏ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ 5 ਜਵਾਨਾਂ ਨੂੰ ਭਾਰਤੀ ਫੌਜ ਦੇ ਹਵਾਲੇ ਕਰਨ ਦੀ ਪੁਸ਼ਟੀ ਕੀਤੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚੀਨ ਨੇ ਸਵੀਕਾਰ ਕਰ ਲਿਆ ਸੀ ਕਿ ਅਰੁਣਾਚਲ ਤੋਂ ਲਾਪਤਾ ਨੌਜਵਾਨ ਉਸ ਦੇ ਕੋਲ ਹਨ । ਕਿਰਨ ਰਿਜਿਜੂ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ਚੀਨੀ ਫੌਜ ਨੇ ਭਾਰਤੀ ਫੌਜ ਵੱਲੋਂ ਭੇਜੇ ਇੱਕ ਹੌਟਲਾਈਨ ਸੰਦੇਸ਼ ਦਾ ਜਵਾਬ ਦਿੱਤਾ ਹੈ । ਚੀਨੀ ਫੌਜ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ ਹੋਏ ਨੌਜਵਾਨ ਉਨ੍ਹਾਂ ਦੇ ਖੇਤਰ ਵਿਚੋਂ ਮਿਲੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਅਰੁਣਾਚਲ ਪ੍ਰਦੇਸ਼ ਤੋਂ ਕਾਂਗਰਸ ਦੇ ਵਿਧਾਇਕ ਨਿਨੋਂਗ ਇਰਿੰਗ ਨੇ ਦਾਅਵਾ ਕੀਤਾ ਸੀ ਕਿ ਚੀਨ ਦੀ ਪੀਪਲਜ਼ ਰੀਪਬਲਿਕ ਆਫ ਚਾਈਨਾ (PLA) ਨੇ ਪੰਜ ਨੌਜਵਾਨਾਂ ਨੂੰ ਭਾਰਤ ਤੋਂ ਅਗਵਾ ਕੀਤਾ ਸੀ। ਵਿਧਾਇਕ ਦੇ ਦਾਅਵੇ ਤੋਂ ਬਾਅਦ ਚੀਨੀ ਫੌਜ ਨੂੰ ਭਾਰਤੀ ਫੌਜ ਵੱਲੋਂ ਸ਼ਿਕਾਇਤ ਵੀ ਕੀਤੀ ਗਈ ਸੀ। ਨਿਨੋਂਗ ਏਰਿੰਗ ਨੇ ਦਾਅਵਾ ਕੀਤਾ ਸੀ ਕਿ ਸਾਡੇ ਲੋਕ ਆਪਣੇ ਜਾਨਵਰਾਂ ਨੂੰ ਘੁੰਮਣ ਲਈ ਖੇਤਾਂ ਵਿੱਚ ਜਾਂਦੇ ਹਨ। ਇਸ ਵਾਰ ਜਦੋਂ ਕੁਝ ਨੌਜਵਾਨ ਮੱਛੀ ਫੜਨ ਗਏ ਸੀ ਤਾਂ ਚੀਨੀ ਫੌਜ ਨੇ ਉਨ੍ਹਾਂ ਨੂੰ ਫੜ ਲਿਆ। ਇਰਿੰਗ ਨੇ ਦਾਅਵਾ ਕੀਤਾ ਕਿ ਇਸ ਨਾਲ ਸਾਬਿਤ ਹੁੰਦਾ ਹੈ ਕਿ ਚੀਨੀ ਫੌਜ ਸਿਰਫ ਲੱਦਾਖ ਨਹੀਂ ਬਲਕਿ ਅਰੁਣਾਚਲ ਪ੍ਰਦੇਸ਼ ਵਿੱਚ ਵੀ LAC ਤੱਕ ਆ ਗਈ ਹੈ।