Chinese hackers target Indian vaccine: ਪੂਰਬੀ ਲੱਦਾਖ ਵਿੱਚ LAC ‘ਤੇ ਘੁਸਪੈਠ ਵਿੱਚ ਨਾਕਾਮ ਰਿਹਾ ਚੀਨ ਹੁਣ ਭਾਰਤ ‘ਤੇ ਸਾਈਬਰ ਹਮਲੇ ਕਰਨ ਵਿਚ ਲੱਗਿਆ ਹੋਇਆ ਹੈ। ਚੀਨ ਵੱਲੋਂ ਸਪਾਂਸਰ ਹੈਕਰਾਂ ਦੇ ਇੱਕ ਸਮੂਹ ਨੇ ਭਾਰਤ ਵਿੱਚ ਵੈਕਸੀਨ ਨਿਰਮਾਤਾ ਕੰਪਨੀਆਂ ਸੀਰਮ ਇੰਸਟੀਚਿਊਟ ਆਫ਼ ਇੰਡੀਆ (SII) ਅਤੇ ਭਾਰਤ ਬਾਇਓਟੈਕ ਦੇ IT ਸਿਸਟਮ ਨੂੰ ਪਿਛਲੇ ਕੁਝ ਹਫਤਿਆਂ ਵਿੱਚ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ । ਸਾਈਬਰ ਇੰਟੈਲੀਜੈਂਸ ਫਰਮ ਸਾਈਫਰਮ (Cyfirma) ਨੇ ਇਹ ਜਾਣਕਾਰੀ ਦਿੱਤੀ ਹੈ।
ਗੋਲਡਮੈਨ ਸੇਕਸ-ਸਹਿਯੋਗੀ ਸਿੰਗਾਪੁਰ ਅਤੇ ਟੋਕਿਓ ਅਧਾਰਿਤ ਸਾਈਬਰ ਸਿਕਿਓਰਿਟੀ ਫਰਮ ਸਾਈਫਰਮ ਨੇ ਕਿਹਾ ਹੈ ਕਿ ‘ਚਾਈਨੀਜ਼ ਹੈਕਿੰਗ ਸਮੂਹ APT-10, ਜਿਸ ਨੂੰ ਸਟੋਨ ਪਾਂਡਾ ਵੀ ਕਿਹਾ ਜਾਂਦਾ ਹੈ, ਨੇ ਭਾਰਤ ਬਾਇਓਟੈਕ ਤੇ ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਕੰਪਨੀ ਇੰਡੀਆ ਬਾਇਓਟੈਕ ਅਤੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ IT ਸਪਲਾਈ ਚੇਨ ਸਾੱਫਟਵੇਅਰ ਦੇ ਵਿਚਾਲੇ ਇਸਦੀਆਂ ਕੁਝ ਕਮਜ਼ੋਰੀਆਂ ਦਾ ਪਤਾ ਲਗਾਇਆ ਸੀ।
ਬ੍ਰਿਟੇਨ ਦੀ ਵਿਦੇਸ਼ੀ ਖ਼ੁਫੀਆ ਏਜੰਸੀ ਐਮਆਈ-6 ਦੇ ਸੀਈਓ ਅਤੇ ਸਾਈਫਰ ਦੇ ਸੀਈਓ ਰਿਤੇਸ਼ ਨੇ ਕਿਹਾ, “ਇਸਦਾ ਮੁੱਖ ਉਦੇਸ਼ ਬੌਧਿਕ ਜਾਇਦਾਦ ਵਿੱਚ ਘੁਸਪੈਠ ਕਰਨਾ ਅਤੇ ਭਾਰਤੀ ਫਾਰਮਾਸਿਊਟੀਕਲ ਕੰਪਨੀਆਂ ਤੋਂ ਲਾਭ ਲੈਣਾ ਹੈ।” ਉਨ੍ਹਾਂ ਕਿਹਾ ਕਿ ਏਪੀਟੀ-10 ਬਾਰ ਬਾਰ SII ਨੂੰ ਨਿਸ਼ਾਨਾ ਬਣਾ ਰਹੀ ਹੈ। ਇਹ ਕੰਪਨੀ ਐਸਟਰਾਜ਼ੇਨੇਕਾ ਦੀ ਵੈਕਸੀਨ ਦਾ ਉਤਪਾਦਨ ਦੁਨੀਆ ਦੇ ਕਈ ਦੇਸ਼ਾਂ ਲਈ ਕਰ ਰਹੀ ਹੈ ਅਤੇ ਜਲਦੀ ਹੀ ‘ਨੋਵਾਵੈਕਸ’ ਦਾ ਵੀ ਉਤਪਾਦਨ ਕਰੇਗੀ।
ਇਸ ਤੋਂ ਅੱਗੇ ਰਿਤੇਸ਼ ਨੇ ਕਿਹਾ, ‘ਸੀਰਮ ਇੰਸਟੀਚਿਊਟ ਦੇ ਮਾਮਲੇ ਵਿੱਚ ਉਨ੍ਹਾਂ (ਹੈਕਰਾਂ) ਨੇ ਪਾਇਆ ਕਿ ਉਨ੍ਹਾਂ ਦੇ ਕੁਝ ਸਰਵਜਨਕ ਸਰਵਰ ਕਮਜ਼ੋਰ ਵੈੱਬ ਸਰਵਰਾਂ ‘ਤੇ ਚੱਲ ਰਹੇ ਹਨ। ਉਨ੍ਹਾਂ ਨੇ ਕਮਜ਼ੋਰ ਵੈਬ ਐਪਲੀਕੇਸ਼ਨਾਂ ਬਾਰੇ ਗੱਲ ਕੀਤੀ ਹੈ, ਉਹ ਕਮਜ਼ੋਰ ਸਮੱਗਰੀ-ਪ੍ਰਬੰਧਨ ਪ੍ਰਣਾਲੀਆਂ ਬਾਰੇ ਵੀ ਗੱਲ ਕਰ ਰਹੇ ਹਨ। ਇਹ ਬਹੁਤ ਚਿੰਤਾ ਵਾਲੀ ਗੱਲ ਹੈ।’