Cinema halls to : ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਤਹਿਤ ਦੇਸ਼ ਭਰ ‘ਚ ਸਿਨੇਮਾ ਹਾਲ, ਥੀਏਟਰ 50 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਦੇ ਹਨ। ਇਸ ਸਬੰਧੀ ਸੂਚਨਾ ਪ੍ਰਸਾਰਨ ਮੰਤਰਾਲੇ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ, ਜੋ ਕਿ 1 ਅਕਤੂਬਰ 2020 ਤੋਂ ਲਾਗੂ ਹੋਣਗੇ। ਗ੍ਰਹਿ ਮੰਤਰਾਲੇ ਮੁਤਾਬਕ ਦੇਸ਼ ‘ਚ ਸਿਨੇਮਾ ਹਾਲ, ਥੀਏਟਰ, ਮਲਟੀਪਲੈਕਸਾਂ, ਪਾਰਕ ਤੇ ਸਵੀਮਿੰਗ ਪੂਲ ਨੂੰ 15 ਅਕਤੂਬਰ ਤੋਂ 50 ਫੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ। ਜਿਸ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਐਸ.ਓ.ਪੀ. ਜਾਰੀ ਕੀਤੀ ਜਾਏਗੀ। ਸਵੀਮਿੰਗ ਪੂਲ ਨੂੰ ਸਪੋਰਟਸਪਰਸਨ ਦੀ ਟ੍ਰੇਨਿੰਗ ਵਾਸਤੇ ਖੋਲ੍ਹਣ ਦੀ ਆਗਿਆ ਦਿੱਤੀ ਜਾਵੇਗੀ। ਐਂਟੇਰਟੇਨਮੈਂਟ ਪਾਰਕਾਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਸਕੂਲਾਂ, ਕਾਲਜਾਂ ਤੇ ਕੋਚਿੰਗ ਇੰਸਟੀਚਿਊਸ਼ਨਾਂ ਸਬੰਧੀ ਫੈਸਲਾਂ 15 ਅਕਤੂਬਰ 2020 ਤਕ ਪੈਂਡਿੰਗ ਰੱਖਿਆ ਗਿਆ ਹੈ ਤੇ ਸੰਬਧਤ ਸਕੂਲ, ਕਾਲਜ ਤੇ ਇੰਸਟੀਚਿਊਸ਼ਨ ਇਸ ਸਬੰਧੀ ਫੈਸਲਾ ਲੈ ਸਕੇਗਾ। ਸਕੂਲਾਂ, ਕਾਲਜਾਂ ਤੇ ਕੋਚਿੰਗ ਇੰਸਟੀਚਿਊਸ਼ਨਾਂ ਸਬੰਧੀ ਫੈਸਲਾਂ 15 ਅਕਤੂਬਰ 2020 ਤਕ ਪੈਂਡਿੰਗ ਰੱਖਿਆ ਗਿਆ ਹੈ ਤੇ ਸੰਬਧਤ ਸਕੂਲ, ਕਾਲਜ ਤੇ ਇੰਸਟੀਚਿਊਸ਼ਨ ਇਸ ਸਬੰਧੀ ਫੈਸਲਾ ਲੈ ਸਕੇਗਾ। ਇਸ ਲਈ ਮਾਪਿਆਂ ਦੀ ਸਹਿਮਤੀ ਜ਼ਰੂਰੀ ਹੋਵੇਗੀ। ਸਮਾਜਿਕ ਖੇਡ, ਧਾਰਮਿਕ, ਸੰਸਕ੍ਰਿਤਕ, ਰਾਜਨੀਤਕ ਪ੍ਰੋਗਰਾਮਾਂ ਆਦਿ ਨੂੰ ਪਹਿਲਾਂ ਹੀ 100 ਲੋਕਾਂ ਨਾਲ ਆਯੋਜਿਤ ਕਰਨ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ। ਕੇਂਦਰ ਸਰਕਾਰ ਤੋਂ ਸਲਾਹ ਲਏ ਬਿਨਾਂ ਰਾਜ ਸਰਕਾਰਾਂ ਕੰਟੇਨਮੈਂਟ ਜ਼ੋਨ ਦੇ ਬਾਹਰ ਸਥਾਨਕ ਪੱਧਰ ‘ਤੇ ਲੌਕਡਾਊਨ ਨਾ ਲਗਾਉਣ। ਰਾਜਾਂ ਦੇ ਅੰਦਰ ਤੇ ਅੰਤਰਰਾਜੀ ਵਾਹਨਾਂ ‘ਤੇ ਕੋਈ ਰੋਕ ਨਹੀਂ ਹੋਵੇਗੀ। ਬੁੱਧਵਾਰ ਨੂੰ ਅਨਲਾਕ-4 ਦੀ ਹੱਦ ਖਤਮ ਹੋ ਰਹੀ ਹੈ। ਅਜਿਹੇ ‘ਚ ਉਮੀਦ ਲਗਾਈ ਜਾ ਰਹੀ ਸੀ ਕਿ ਗ੍ਰਹਿ ਮੰਤਰਾਲੇ ਵੱਲੋਂ ਅਨਲਾਕ-5 ਦੀ ਗਾਈਡਲਾਈਨ ਦਾ ਐਲਾਨ ਕਰੇਗਾ। ਮਹਾਰਾਸ਼ਟਰ ‘ਚ 31 ਅਕਤੂਬਰ ਤੱਕ ਲੌਕਡਾਊਨ ਵਧਾਇਆ ਗਿਆ ਹੈ। ਮਹਾਰਾਸ਼ਟਰ ‘ਚ ਹੋਟਲ, ਫੂਡ ਕੋਰਟ, ਰੈਸਟੋਰੈਂਟ ਬਾਰ ਆਦਿ ਨੂੰ 50 ਫੀਸਦੀ ਸਮਰੱਥਾ ਨਾਲ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ।
ਤਾਮਿਲਨਾਡੂ ਸਰਕਾਰ ਨੇ ਕੁਝ ਰਿਆਇਤਾਂ ਨਾਲ 31 ਅਕਤੂਬਰ ਤੱਕ ਲੌਕਡਾਊਨ ਵਧਾਉਣ ਦਾ ਐਲਾਨ ਕੀਤਾ ਹੈ। ਸਰਕਾਰ ਨੇ 1 ਅਕਤੂਬਰ ਤੋਂ 10ਵੀਂ ਤੋਂ 12ਵੀਂ ਵਿਦਿਾਰਤੀਆਂ ਨੂੰ ਟੀਚਰਾਂ ਨਾਲ ਸੰਪਰਕ ਕਰਨ ਲਈ ਸਕੂਲ ਜਾਣ ਦੀ ਪਹਿਲਾਂ ਦਿੱਤੀ ਗਈ ਇਜਾਜ਼ਤ ‘ਤੇ ਵੀ ਰੋਕ ਲਗਾ ਦਿੱਤੀ ਹੈ। ਮਾਪਿਆਂ ਦੇ ਵਿਰੋਧ ਤੋਂ ਬਾਅਦ ਸਰਕਾਰ ਨੇ ਇਹ ਫੈਸਲਾ ਲਿਆ ਹੈ। ਜਿਲ੍ਹਾ ਅਧਿਕਾਰੀਆਂ ਤੇ ਸੀਨੀਅਰ ਅਧਿਕਾਰੀਆਂ ਨਾਲ ਵਰਚੂਅਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਪਲਾਨੀਸਵਾਮੀ ਨੇ ਕਿਹਾ ਕਿ ਕੰਟੇਨਮੈਂਟ ਜ਼ੋਨ ‘ਚ ਪਾਬੰਦੀਆਂ ਲਾਗੂ ਰਹਿਣਗੀਆਂ। ਸਿੱਖਿਆ ਸੰਸਥਾਵਾਂ, ਸਿਨੇਮਾ ਹਾਲ ਬੰਦ ਰਹਿਣਗੇ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨਮੋਹਨ ਰੈੱਡੀ ਨੇ ਕਿਹਾ ਕਿ ਸੂਬੇ ‘ਚ ਦੋ ਨਵੰਬਰ ਤੋਂ ਸੂਕਲ ਖੋਲ੍ਹ ਸਕਦੇ ਹਨ। ਜਿਲ੍ਹਾ ਅਧਿਕਾਰੀਆਂ ਨਾਲ ਵੀਡੀਓ ਕਾਨਫਰਸਿੰਗ ‘ਚ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ 5 ਅਕਤੂਬਰ ਤੋਂ ਹੀ ਸਕੂਲ ਖੋਲ੍ਹਣਾ ਚਾਹੁੰਦੇ ਸੀ ਪਰ ਮੌਜੂਦਾ ਹਾਲਤ ਨੂੰ ਦੇਖਦੇ ਹੋਏ 2 ਨਵੰਬਰ ਤੋਂ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ।