cipla launches roches covid antibody: ਸਵਿਟਜਰਲੈਂਡ ਦੀ ਮਲਟੀਨੈਸ਼ਨਲ ਦਵਾਈ ਕੰਪਨੀ ਰੋਸ਼ ਨੇ ਕੋਰੋਨਾ ਦੇ ਇਲਾਜ ਲਈ ਆਪਣੀ ਐਂਟੀਬਾਡੀ ਕਾਕਟੇਲ ਨੂੰ ਭਾਰਤ ‘ਚ ਉਤਾਰ ਦਿੱਤਾ ਹੈ।ਭਾਰਤ ‘ਚ ਕੰਪਨੀ ਦੀ ਮਾਰਕੀਟਿੰਗ ਪਾਰਟਨਰ ਸਿਪਲਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।ਕੰਪਨੀ ਦੇ ਮੁਤਾਬਕ ਇਨਾਂ੍ਹ ਦਵਾਈਆਂ ਨੂੰ ਮਰੀਜ਼ ‘ਚ ਹਲਕੇ ਲੱਛਣ ਹੋਣ ‘ਤੇ ਦਿੱਤਾ ਜਾ ਸਕਦਾ ਹੈ।ਇਸ ਕਾਕਟੇਲ ‘ਚ ਦੋ ਤਰ੍ਹਾਂ ਦੀਆਂ ਦਵਾਈਆਂ Casrivimab ਅਤੇ Imdevimab ਸ਼ਾਮਿਲ ਹਨ।ਹਾਲਾਂਕਿ ਇਸਦੀ ਕੀਮਤ ਆਮ ਆਦਮੀ ਦੇ ਬੂਤੇ ਤੋਂ ਬਾਹਰ ਹੈ।
ਸਿਪਲਾ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਦਵਾਈ ਦਾ ਪਹਿਲਾ ਬੈਚ ਮਾਰਕੀਟ ‘ਤੇ ਆ ਗਿਆ ਹੈ ਅਤੇ ਦੂਜਾ ਬੈਚ ਜੂਨ ਦੇ ਅੱਧ ਵਿਚ ਆ ਜਾਵੇਗਾ।ਇਸ ਸਮੇਂ ਦੇਸ਼ ਵਿਚ 100,000 ਪੈਕ ਉਪਲਬਧ ਹਨ ਜੋ 200,000 ਲੱਖ ਮਰੀਜ਼ਾਂ ਦਾ ਇਲਾਜ ਕਰ ਸਕਦੇ ਹਨ।
ਇਸ ਦਵਾਈ ਦਾ ਇੱਕ ਪੈਕ ਦੋ ਲੋਕਾਂ ਦਾ ਇਲਾਜ ਕਰ ਸਕਦਾ ਹੈ।ਇਸ ਦਵਾਈ ਦੀ ਇੱਕ ਖੁਰਾਕ ਦੀ ਕੀਮਤ ਹਰ ਮਰੀਜ਼ ਲਈ 59,750 ਰੁਪਏ ਹੈ।ਇਸ ਵਿਚ 1200 ਮਿਲੀਗ੍ਰਾਮ ਦਵਾਈ ਦੀ ਕੁੱਲ ਖੁਰਾਕ ਹੁੰਦੀ ਹੈ।ਇਸ ਵਿੱਚ 600 ਐਮਜੀ ਕੈਸੀਰੀਵੀਮੈਬ ਅਤੇ 600 ਐਮਜੀ ਇਮਡੇਵੀਮਬ ਸ਼ਾਮਲ ਹਨ।
ਇਹ ਵੀ ਪੜੋ:ਜੰਮੂ-ਕਸ਼ਮੀਰ ‘ਚ ਬਲੈਕ ਫੰਗਸ ਨੇ ਦਿੱਤੀ ਦਸਤਕ, ਪ੍ਰਸ਼ਾਸਨ ਨੇ ਬੀਮਾਰੀ ਨੂੰ ਮਹਾਂਮਾਰੀ ਕੀਤਾ ਘੋਸ਼ਿਤ…
ਸਿਪਲਾ ਨੇ ਦੱਸਿਆ ਕਿ ਇਸਦੀ ਮਲਟੀਡੋਜ਼ ਪੈਕ ਦੀ ਕੀਮਤ 119,500 ਰੁਪਏ ਹੈ।ਇਸ ਪੈਕ ਤੋਂ ਦੋ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ।ਕੰਪਨੀ ਨੇ ਕਿਹਾ ਕਿ ਉਹ ਪ੍ਰਮੁੱਖ ਹਸਪਤਾਲਾਂ ਅਤੇ ਕੋਵਿਡ ਟ੍ਰੀਟਮੈਂਟ ਸੈਂਟਰਾਂ ਦੇ ਰਾਹੀਂ ਦੇਸ਼ ‘ਚ ਇਸ ਦਵਾਈ ਨੂੰ ਡਿਸਿਟ੍ਰਬਿਊਟ ਕਰੇਗੀ।
ਦੇਸ਼ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ‘ਤੇ ਕੁਝ ਲਗਾਮ ਲਗਾਉਣ ਕੰਟਰੋਲ ਆਰਗੇਜਾਈਜੇਸ਼ਨ ਨੇ ਇਸ ਐਂਟੀਬਾਡੀ-ਡ੍ਰੱਗ ਦੇ ਐਮਰਜੈਂਸੀ ਵਰਤੋਂ ਨੂੰ ਦਿੱਤੀ ਹੈ।ਇਨ੍ਹਾਂ ਦਵਾਈਆਂ ਨੂੰ ਅਮਰੀਕਾ ਅਤੇ ਯੂਰਪੀ ਯੂਨੀਅਨ ‘ਚ ਐਮਰਜੈਂਸੀ ਯੂਜ਼ ਲਈ ਦਾਇਰ ਕੀਤੇ ਗਏ ਅੰਕੜਿਆਂ ਦੇ ਆਧਾਰ ‘ਤੇ ਭਾਰਤ ‘ਚ ਮਨਜ਼ੂਰੀ ਮਿਲੀ ਹੈ।
ਇਹ ਵੀ ਪੜੋ:ਕੀ ਮੂੰਹ ਦੇ ਛਾਲਿਆਂ ਤੋਂ ਵੀ ਹੋ ਸਕਦੀ ਹੈ ‘Black Fungus ‘ ? ਨਵੇਂ ਲੱਛਣਾਂ ਨੇ ਫਿਕਰਾਂ ‘ਚ ਪਾਏ ਲੋਕ !