Civil suit filed in UP: ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੀ ਅਦਾਲਤ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਆਲ ਇੰਡੀਆ ਰੂਰਲ ਬਾਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਗਿਆਨ ਪ੍ਰਕਾਸ਼ ਸ਼ੁਕਲ ਨੇ ਲਾਲਗੰਜ ਦੀ ਸਿਵਲ ਕੋਰਟ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ । ਇਹ ਸ਼ਿਕਾਇਤ ਓਬਾਮਾ ਦੀ ਕਿਤਾਬ ਨਾਲ ਸਬੰਧਿਤ ਹੈ । ਇਸਦੀ ਸੁਣਵਾਈ 1 ਦਸੰਬਰ ਨੂੰ ਹੋਵੇਗੀ।
ਗਿਆਨ ਪ੍ਰਕਾਸ਼ ਸ਼ੁਕਲ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਰਾਹੁਲ ਗਾਂਧੀ ਅਤੇ ਮਨਮੋਹਨ ਸਿੰਘ ਖ਼ਿਲਾਫ਼ ਬੇਲੋੜੇ ਬਿਆਨ ਦੇ ਕੇ ਭਾਰਤੀ ਚੋਣ ਪ੍ਰਣਾਲੀ ਦੀ ਉਲੰਘਣਾ ਕੀਤੀ ਹੈ ਅਤੇ ਚੋਣ ਕਮਿਸ਼ਨ ਵਰਗੇ ਨਿਯਮਤ ਸੰਸਥਾਵਾਂ ਨਾਲ ਸੰਵਿਧਾਨ ਦੀ ਪ੍ਰਣਾਲੀ ‘ਤੇ ਵੀ ਸਵਾਲ ਚੁੱਕੇ ਹਨ । ਆਲ ਇੰਡੀਆ ਰੂਰਲ ਬਾਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਗਿਆਨ ਪ੍ਰਕਾਸ਼ ਸ਼ੁਕਲ ਨੇ ਕਿਹਾ ਕਿ ਬਰਾਕ ਓਬਾਮਾ ਨੇ ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਬਾਰੇ ਜੋ ਕਿਹਾ ਹੈ ਉਹ ਅਪਮਾਨਜਨਕ ਹੈ ਅਤੇ ਦੇਸ਼ ਦੀ ਪ੍ਰਭੂਸੱਤਾ ‘ਤੇ ਹਮਲਾ ਹੈ। ਇਨ੍ਹਾਂ ਨੇਤਾਵਾਂ ਦੇ ਲੱਖਾਂ ਸਮਰਥਕ ਹਨ ਜਿਨ੍ਹਾਂ ਨੂੰ ਠੇਸ ਪਹੁੰਚੀ ਹੈ, ਜੇਕਰ ਉਹ ਸੜਕ ‘ਤੇ ਆ ਜਾਂਦੇ ਹਨ ਤਾਂ ਹਫੜਾ-ਦਫੜੀ ਪੈਦਾ ਹੋ ਸਕਦੀ ਹੈ, ਇਸ ਲਈ ਓਬਾਮਾ ਖਿਲਾਫ ਸ਼ਿਕਾਇਤ ਦਰਜ ਕੀਤੀ ਜਾਣੀ ਚਾਹੀਦੀ ਹੈ।
ਗਿਆਨ ਪ੍ਰਕਾਸ਼ ਸ਼ੁਕਲ ਨੇ ਕਿਹਾ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਮੈਂ ਲੋਕਤੰਤਰੀ ਪ੍ਰਕਿਰਿਆ ਦੇ ਤਹਿਤ ਅਮਰੀਕੀ ਦੂਤਘਰ ਦੇ ਬਾਹਰ ਮਰਨ ਵਰਤ ਕਰੂੰਗਾ । ਉਨ੍ਹਾਂ ਕਿਹਾ ਕਿ ਮੈਂ ਲਾਲਗੰਜ ਕੋਤਵਾਲੀ ਵਿੱਚ ਵੀ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ।
ਦਰਅਸਲ, ਰਾਸ਼ਟਰਪਤੀ ਦੇ ਅਹੁਦੇ ਨੂੰ ਛੱਡਣ ਤੋਂ ਬਾਅਦ ਬਰਾਕ ਓਬਾਮਾ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਆਪਣੀ ਸਵੈ-ਜੀਵਨੀ ‘A Promised land’ ਲਿਖੀ ਹੈ। ਇਸ ਕਿਤਾਬ ਦੀ ਭਾਰਤ ਵਿੱਚ ਵੀ ਚਰਚਾ ਹੈ, ਕਿਉਂਕਿ ਕਿਤਾਬ ਦੇ ਅੰਦਰ ਕਾਂਗਰਸ ਨੇਤਾ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕੁਝ ਹੋਰਾਂ ਦਾ ਜ਼ਿਕਰ ਹੈ।
ਦੱਸ ਦੇਈਏ ਕਿ ਰਾਹੁਲ ਗਾਂਧੀ ‘ਤੇ ਬਰਾਕ ਓਬਾਮਾ ਨੇ ਕਿਤਾਬ ਵਿੱਚ ਲਿਖਿਆ, “ਉਨ੍ਹਾਂ ਵਿੱਚ ਇੱਕ ਘਬਰਾਹਟ ਅਤੇ ਅਪਵਿੱਤਰ ਵਿਦਿਆਰਥੀ ਦੇ ਗੁਣ ਹਨ ਜਿਸਨੇ ਆਪਣਾ ਹੋਮਵਰਕ ਕੀਤਾ ਹੈ ਅਤੇ ਅਧਿਆਪਕ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।” ਪਰ ਡੂੰਘਾਈ ਨਾਲ ਵੇਖੋ, ਇੱਕ ਕਾਬਲੀਅਤ ਦੀ ਘਾਟ ਹੈ ਅਤੇ ਕਿਸੇ ਵਿਸ਼ੇ ‘ਤੇ ਮੁਹਾਰਤ ਹਾਸਿਲ ਕਰਨ ਲਈ ਜਨੂੰਨ ਦੀ ਘਾਟ ਹੈ। ਬਰਾਕ ਓਬਾਮਾ ਨੇ ਆਪਣੀ ਕਿਤਾਬ ਵਿੱਚ ਲਿਖਿਆ, ‘ਵਲਾਦੀਮੀਰ ਪੁਤਿਨ ਨੇ ਉਨ੍ਹਾਂ ਨੂੰ ਸਖ਼ਤ ਅਤੇ ਸਮਾਰਟ ਬੌਸ ਦੀ ਯਾਦ ਦਿਵਾ ਦਿੱਤੀ। ਉੱਥੇ ਹੀ ਭਾਰਤ ਦੇ ਪ੍ਰਧਾਨਮੰਤਰੀ ਰਹੇ ਮਨਮੋਹਨ ਸਿੰਘ ਵਿੱਚ ਇੱਕ ਅਯੋਗ ਇਮਾਨਦਾਰੀ ਹੈ, ਜੋ ਉਨ੍ਹਾਂ ਨੂੰ ਵੱਖਰਾ ਬਣਾਉਂਦੀ ਹੈ।