ਜਸਟਿਸ ਯੂਯੂ ਲਲਿਤ ਦੇਸ਼ ਦੇ 49ਵੇਂ CJI ਬਣ ਸਕਦੇ ਹਨ । CJI ਐੱਨਵੀ ਰਮਨਾ ਨੇ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੂੰ ਉਨ੍ਹਾਂ ਦੇ ਨਾਂ ਦੀ ਸਿਫ਼ਾਰਸ਼ ਕੀਤੀ ਹੈ । CJI ਰਮਨਾ 26 ਅਗਸਤ ਨੂੰ ਸੇਵਾਮੁਕਤ ਹੋ ਜਾਣਗੇ । ਜਸਟਿਸ ਲਲਿਤ 27 ਅਗਸਤ ਨੂੰ CJI ਵਜੋਂ ਸਹੁੰ ਚੁੱਕ ਸਕਦੇ ਹਨ । CJI ਰਮਨਾ ਨੇ ਵੀਰਵਾਰ ਸਵੇਰੇ ਜਸਟਿਸ ਲਲਿਤ ਨੂੰ ਆਪਣੇ ਸਿਫਾਰਿਸ਼ ਪੱਤਰ ਦੀ ਇੱਕ ਕਾਪੀ ਸੌਂਪੀ।
ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਬੁੱਧਵਾਰ ਰਾਤ ਨੂੰ ਭਾਰਤ ਦੇ ਚੀਫ਼ ਜਸਟਿਸ ਐਨਵੀ ਰਮਨਾ ਨੂੰ ਬੁੱਧਵਾਰ ਰਾਤ ਇੱਕ ਪੱਤਰ ਲਿਖਿਆ । ਜਿਸ ਵਿੱਚ ਉਨ੍ਹਾਂ ਤੋਂ ਉਨ੍ਹਾਂ ਦੇ ਵਾਰਿਸ ਦਾ ਨਾਂ ਦੱਸਣ ਦੀ ਅਪੀਲ ਕੀਤੀ । ਪਰੰਪਰਾ ਇਹ ਹੈ ਕਿ ਮੌਜੂਦਾ CJI ਆਪਣੇ ਵਾਰਿਸ ਦੇ ਨਾਮ ਦੀ ਸਿਫ਼ਾਰਸ਼ ਉਦੋਂ ਹੀ ਕਰਦਾ ਹੈ ਜਦੋਂ ਉਸਨੂੰ ਕਾਨੂੰਨ ਮੰਤਰਾਲੇ ਵੱਲੋਂ ਅਜਿਹਾ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: CM ਮਾਨ ਦਾ ਐਲਾਨ, ਤਗਮਾ ਜੇਤੂ ਵੇਟਲਿਫ਼ਟਰ ਗੁਰਦੀਪ ਸਿੰਘ ਨੂੰ ਦਿੱਤਾ ਜਾਵੇਗਾ 40 ਲੱਖ ਰੁ: ਦਾ ਇਨਾਮ
ਫਿਲਹਾਲ, ਸੁਪਰੀਮ ਕੋਰਟ ਦੇ ਦੂਜੇ ਸਭ ਤੋਂ ਸੀਨੀਅਰ ਜੱਜ ਲਲਿਤ ਸਿਰਫ 74 ਦਿਨਾਂ ਲਈ CJI ਬਣਨਗੇ, ਕਿਉਂਕਿ ਉਹ 8 ਨਵੰਬਰ ਨੂੰ ਸੇਵਾਮੁਕਤ ਹੋ ਜਾਣਗੇ । ਜਸਟਿਸ ਲਲਿਤ ਨੇ ਜੂਨ 1983 ਵਿੱਚ ਇੱਕ ਐਡਵੋਕੇਟ ਵਜੋਂ ਨਾਮ ਦਰਜ ਕਰਵਾਇਆ। ਉਨ੍ਹਾਂ ਨੇ ਦਸੰਬਰ 1985 ਤੱਕ ਬੰਬੇ ਹਾਈ ਕੋਰਟ ਵਿੱਚ ਅਭਿਆਸ ਕੀਤਾ, ਫਿਰ ਜਨਵਰੀ 1986 ਵਿੱਚ ਪ੍ਰੈਕਟਿਸ ਨੂੰ ਦਿੱਲੀ ਤਬਦੀਲ ਕਰ ਦਿੱਤਾ।
ਦੱਸ ਦੇਈਏ ਕਿ ਜਸਟਿਸ ਲਲਿਤ ‘ਤਿੰਨ ਤਲਾਕ’ ਦੀ ਪ੍ਰਥਾ ਨੂੰ ਗ਼ੈਰ-ਕਾਨੂੰਨੀ ਠਹਿਰਾਉਣ ਸਮੇਤ ਕਈ ਇਤਿਹਾਸਕ ਫੈਸਲਿਆਂ ਦਾ ਹਿੱਸਾ ਰਹੇ ਹਨ । ਜੇਕਰ ਉਨ੍ਹਾਂ ਨੂੰ ਅਗਲਾ CJI ਨਿਯੁਕਤ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ 2014 ਵਿੱਚ ਬਾਰ ਤੋਂ ਸਿੱਧੇ ਤੌਰ ‘ਤੇ SC ਬੈਂਚ ਵਿੱਚ ਤਪ੍ਰਮੋਟ ਕੀਤਾ ਗਿਆ । ਉਨ੍ਹਾਂ ਤੋਂ ਪਹਿਲਾਂ ਜਸਟਿਸ ਐੱਸ. ਐਮ. ਸੀਕਰੀ ਮਾਰਚ 1964 ਵਿੱਚ SC ਬੈਂਚ ਵਿੱਚ ਸਿੱਧੇ ਤੌਰ ‘ਤੇ ਪ੍ਰਮੋਟ ਹੋਣ ਵਾਲੇ ਪਹਿਲੇ ਵਕੀਲ ਸਨ ।
ਵੀਡੀਓ ਲਈ ਕਲਿੱਕ ਕਰੋ -: