Clashes between security forces and Naxalites : ਇਸ ਵੇਲੇ ਇੱਕ ਵੱਡੀ ਖਬਰ ਛੱਤੀਸਗੜ ਤੋਂ ਆ ਰਹੀ ਹੈ ਜਿਥੇ ਨਕਸਲੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ ਹੋਈ ਹੈ। ਸੁਰੱਖਿਆ ਬਲਾਂ ਅਤੇ ਨਕਸਲੀਆਂ ਦੇ ਵਿਚਕਾਰ ਇਹ ਮੁਕਾਬਲਾ ਛੱਤੀਸਗੜ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਹੋਇਆ ਹੈ। ਡੀਜੀਪੀ ਡੀਐਮ ਅਵਸਥੀ ਨੇ ਕਿਹਾ ਹੈ ਕਿ ਮੁਕਾਬਲੇ ਵਿੱਚ ਪੰਜ ਸੁਰੱਖਿਆ ਜਵਾਨ ਸ਼ਹੀਦ ਹੋ ਗਏ ਹਨ ਅਤੇ 12 ਹੋਰ ਜ਼ਖਮੀ ਹੋ ਗਏ ਹਨ। ਇਹ ਮੁਕਾਬਲਾ ਬੀਜਾਪੁਰ ਜ਼ਿਲ੍ਹੇ ਦੇ ਤਰੇਮ ਖੇਤਰ ਨੇੜੇ ਜੰਗਲਾਂ ਵਿੱਚ ਚੱਲ ਰਿਹਾ ਹੈ।
ਸ਼ਹੀਦ ਹੋਏ ਜਵਾਨਾਂ ਵਿੱਚ 2 ਛੱਤੀਸਗੜ੍ਹ ਪੁਲਿਸ ਅਤੇ 2 ਕੋਬਰਾ (ਸੀਆਰਪੀਐਫ) ਦੇ ਜਵਾਨ ਅਤੇ 1 ਸੀਆਰਪੀਐਫ ਦੀ ਬਸਤਰਿਆ ਬਟਾਲੀਅਨ ਦਾ ਜਵਾਨ ਸ਼ਾਮਿਲ ਹੈ। ਡੀਜੀਪੀ ਡੀਐਮ ਅਵਸਥੀ ਨੇ ਕਿਹਾ ਕਿ ਸ਼ਹੀਦ ਫੌਜੀਆਂ ਦੀ ਗਿਣਤੀ 10 ਤੱਕ ਹੋ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਪਾਰਟੀ ਆਪ੍ਰੇਸ਼ਨ ਲਈ ਬਾਹਰ ਆਈ ਸੀ, ਜਿਸ ਵਿੱਚ ਡੀ.ਆਰ.ਜੀ., ਕੋਬਰਾ ਅਤੇ ਬਸਤਰਿਆ ਬਟਾਲੀਅਨ ਦੇ ਜਵਾਨ ਸ਼ਾਮਿਲ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਪਾਰਟੀ ਇਲਾਕੇ ਮੁਕਾਬਲੇ ਵਾਲੇ ਇਲਾਕੇ ਵਿੱਚ ਸੀ ਤਾਂ ਨਕਸਲੀਆਂ ਨੇ ਸੁਰੱਖਿਆ ਬਲਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਤਕਰੀਬਨ 1 ਵਜੇ ਮੁਕਾਬਲਾ ਹੋਇਆ। ਉਨ੍ਹਾਂ ਕਿਹਾ ਕਿ ਜ਼ਖਮੀ ਫੌਜੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਦੇਖੋ : ਖੁਦ ਨੂੰ ਦੇਸ਼ਭਗਤ ਕਹਿੰਦੇ Shiv Sena ਦੇ Nishant Sharma ਤੇ ਦੇਸ਼ਧ੍ਰੋਹ ਦਾ ਪਰਚਾ ਦਰਜ਼