ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ। ਇਸੇ ਵਿਚਾਲੇ ਇਸ ਮਹਾਂਮਾਰੀ ਦੇ ਸਹੀ ਇਲਾਜ ਦੀ ਭਾਲ ਵਿੱਚ ਕੋਵਿਡ ਮਰੀਜ਼ਾਂ ‘ਤੇ ਬਹੁਤ ਸਾਰੀਆਂ ਪੁਨਰ ਨਿਰਮਾਣ ਵਾਲੀਆਂ ਦਵਾਈਆਂ ਦੀ ਵਰਤੋਂ ਅਤੇ ਜਾਂਚ ਕੀਤੀ ਜਾ ਰਹੀ ਹੈ। ਐਂਟੀ-ਇਨਫਲੇਮੇਟਰੀ ਡਰੱਗ ਕੋਲਿਚਸਿਨ ਨੂੰ ਵੀ ਕੋਵਿਡ-19 ਦੇ ਸੰਭਾਵਿਤ ਇਲਾਜ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਕਿਫਾਇਤੀ ਤੇ ਅਸਾਨੀ ਨਾਲ ਉਪਲਬਧ ਕੋਲਿਚਸਿਨ ਗਠੀਆ ਅਤੇ ਜੋੜਾਂ ਦੇ ਦਰਦ ਦੇ ਇਲਾਜ ਲਈ ਵਰਤੀ ਜਾਣ ਵਾਲੀ ਇੱਕ ਦਵਾਈ ਹੈ। ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ ਨੇ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਵਿੱਚ ਦਵਾਈ ਦੀ ਜਾਂਚ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ ਅਤੇ ਹੈਦਰਾਬਾਦ ਦੇ ਲਕਸ਼ਾਈ ਲਾਈਫ ਸਾਇੰਸਜ਼ ਪ੍ਰਾਈਵੇਟ ਲਿਮਿਟਡ ਵੱਲੋਂ ਪ੍ਰੀਖਣ ਕੀਤਾ ਜਾਵੇਗਾ। ਦੂਜੇ ਪੜਾਅ ਦੇ ਮਨੁੱਖੀ ਟ੍ਰਾਇਲ ਵਿੱਚ ਕੋਰੋਨਾ ਮਰੀਜ਼ਾਂ ਲਈ ਦਵਾਈ ਦੇ ਪ੍ਰਭਾਵ ਅਤੇ ਸੁਰੱਖਿਆ ਦਾ ਪਤਾ ਲਗਾਇਆ ਜਾਵੇਗਾ। CSIR -ਇੰਡੀਅਨ ਇੰਸਟੀਚਿਊਟ ਆਫ ਕੈਮੀਕਲ ਟੈਕਨਾਲੌਜੀ (IICT), ਹੈਦਰਾਬਾਦ ਅਤੇ CSIR -ਇੰਡੀਅਨ ਇੰਟੈਗਰੇਟਿਵ ਮੈਡੀਸਨ (IIIM), ਜੰਮੂ ਮਹੱਤਵਪੂਰਨ ਮਨੁੱਖੀ ਟ੍ਰਾਇਲ ਵਿੱਚ ਹਿੱਸਾ ਲੈਣਗੇ ।
ਇਸ ਸਬੰਧੀ ਲਕਸ਼ਾਈ ਲਾਈਫ ਸਾਇੰਸਜ਼ ਪ੍ਰਾਈਵੇਟ ਲਿਮਿਟਡ ਦੇ ਚੀਫ ਐਗਜ਼ੀਕਿਊਟਿਵ ਡਾ: ਰਾਮ ਉਪਾਧਿਆਏ ਨੇ ਦੱਸਿਆ ਕਿ ਟ੍ਰਾਇਲ ਲਈ ਮਰੀਜ਼ਾਂ ਦਾ ਦਾਖਲਾ ਭਾਰਤ ਵਿੱਚ ਕਈ ਥਾਵਾਂ ‘ਤੇ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ ਅਤੇ ਅਗਲੇ 8-10 ਹਫ਼ਤਿਆਂ ਵਿੱਚ ਇਸਦੇ ਪੂਰਾ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਦਿੱਲੀ ‘ਚ ਰੋਹਿੰਗਿਆ ਸ਼ਰਨਾਰਥੀ ਕੈਂਪ ‘ਚ ਲੱਗੀ ਭਿਆਨਕ ਅੱਗ, 50 ਤੋਂ ਵੱਧ ਝੌਂਪੜੀਆਂ ਸੜ ਕੇ ਹੋਈਆਂ ਸੁਆਹ
ਦੱਸ ਦੇਈਏ ਕਿ ਪਿਛਲੇ ਹਫਤੇ CSIR ਨੇ ਲਕਸ਼ਾਈ ਲਾਈਫ ਸਾਇੰਸਜ਼ ਪ੍ਰਾਈਵੇਟ ਲਿਮਿਟਡ ਨਾਲ ਮਿਲ ਕੇ ਕੋਵਿਡ-19 ਦੇ ਇਲਾਜ ਲਈ ਐਂਟੀ-ਵਰਮ ਡਰੱਗ ਨਿਕਲੋਸਾਮਾਈਡ ਦੇ ਦੂਜੇ ਪੜਾਅ ਦੇ ਮਨੁੱਖੀ ਟ੍ਰਾਇਲ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ।
CSIR ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਨਿਕਲੋਸਾਮਾਈਡ ਦਾ ਵੱਡੇ ਪੈਮਾਨੇ ‘ਤੇ ਬਾਲਗਾਂ ਦੇ ਨਾਲ-ਨਾਲ ਬੱਚਿਆਂ ਵਿੱਚ ਵਰਤਿਆ ਜਾਂਦਾ ਰਿਹਾ ਹੈ। ਇਸ ਦਵਾਈ ਦੇ ਸੁਰੱਖਿਆ ਪਹਿਲੂ ਦੀ ਜਾਂਚ ਕੀਤੀ ਗਈ ਹੈ ਅਤੇ ਵੱਖ-ਵੱਖ ਡੋਜ਼ ਲੈਵਲ ‘ਤੇ ਮਨੁੱਖੀ ਸੇਵਨ ਲਈ ਸੁਰੱਖਿਅਤ ਪਾਇਆ ਗਿਆ ਹੈ।