ਹਿਮਾਚਲ ਦੇ ਧਰਮਸ਼ਾਲਾ ਵਿੱਚ ਮਾਨਸੂਨ ਦਾ ਭਿਆਨਕ ਰੂਪ ਵੇਖਣ ਨੂੰ ਮਿਲਿਆ ਹੈ । ਸੈਰ-ਸਪਾਟਾ ਖੇਤਰ ਭਾਗਸੁ ਵਿੱਚ ਸੋਮਵਾਰ ਯਾਨੀ ਕਿ ਅੱਜ ਸਵੇਰੇ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ । ਬੱਦਲ ਫਟਣ ਕਾਰਨ ਧਰਮਸ਼ਾਲਾ ਵਿੱਚ ਤੇਜ਼ ਹੜ੍ਹ ਆ ਗਏ ਹਨ ।
ਬੱਦਲ ਫਟਣ ਕਾਰਨ ਆਏ ਇਸ ਹੜ੍ਹ ਕਾਰਨ ਇੱਕ ਛੋਟੇ ਜਿਹੇ ਨਾਲੇ ਨੇ ਨਦੀ ਦਾ ਰੂਪ ਧਾਰਨ ਕਰ ਲਿਆ ਹੈ । ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਕਈ ਲਗਜ਼ਰੀ ਗੱਡੀਆਂ ਇਸ ਵਿੱਚ ਵਹਿ ਗਈਆਂ ਹਨ।
ਇਹ ਵੀ ਪੜ੍ਹੋ: ਸਿਮਰਜੀਤ ਸਿੰਘ ਬੈਂਸ ਖਿਲਾਫ਼ ਜਬਰ-ਜਨਾਹ ਦਾ ਮਾਮਲਾ ਦਰਜ
ਦੱਸਿਆ ਜਾ ਰਿਹਾ ਹੈ ਕਿ ਇਸ ਨਾਲੇ ਦੇ ਨੇੜੇ ਮੌਜੂਦ ਬਹੁਤ ਸਾਰੇ ਹੋਟਲ ਵੀ ਨੁਕਸਾਨੇ ਗਏ ਹਨ। ਸਥਾਨਕ ਲੋਕ ਬੱਦਲ ਫਟਣ ਦੀ ਇਸ ਘਟਨਾ ਤੋਂ ਬਾਅਦ ਬਹੁਤ ਜ਼ਿਆਦਾ ਸਹਿਮੇ ਹੋਏ ਹਨ ।
ਇਸ ਘਟਨਾ ਸਬੰਧੀ ਮੌਕੇ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਇਹ ਸਾਫ ਦੇਖਿਆ ਜਾ ਸਕਦਾ ਹੈ ਕਿ ਪਾਣੀ ਦਾ ਵਹਾਅ ਇੰਨਾਜ਼ਿਆਦਾ ਤੇਜ਼ ਹੈ ਕਿ ਉਹ ਕਾਰਾਂ ਨੂੰ ਵੀ ਆਪਣੇ ਨਾਲ ਵਹਾਅ ਕੇ ਲੈ ਗਿਆ।
ਇਹ ਵੀ ਪੜ੍ਹੋ: ਇਟਲੀ ਨੇ ਜਿੱਤਿਆ ਯੂਰੋ ਕੱਪ ਦਾ ਖ਼ਿਤਾਬ, ਪੈਨਲਟੀ ਸ਼ੂਟਆਉਟ ‘ਚ ਇੰਗਲੈਂਡ ਨੂੰ 3-2 ਨਾਲ ਦਿੱਤੀ ਮਾਤ
ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਐਤਵਾਰ ਰਾਤ ਤੋਂ ਹੀ ਬਾਰਿਸ਼ ਹੋ ਰਹੀ ਹੈ । ਹਾਲਾਂਕਿ ਸੋਮਵਾਰ ਨੂੰ ਕਈ ਥਾਵਾਂ ‘ਤੇ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਪਰ ਭਾਰੀ ਮੀਂਹ ਕਾਰਨ ਕਈ ਥਾਵਾਂ ਤੋਂ ਨੁਕਸਾਨ ਹੋਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ ।