cm arvind kejriwal address press conference today: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲਕਿਸਾਨਾਂ ਦੀ ਸਟੇਜ ਤੋਂ Live ਗੁਰਪ੍ਰੀਤ ਘੁੱਗੀ, ਲੱਖਾ ਸਿਧਾਣਾ ਦੀ ਸੁਣੋ ਨਸੀਹਤ ਨੇ ਕਿਹਾ ਹੈ ਕਿ ਉਹ ਕਿਸਾਨਾਂ ਦੇ ਸਮਰਥਨ ‘ਚ ਕੱਲ ਇੱਕ ਦਿਨ ਦਾ ਵਰਤ ਰੱਖਣਗੇ। ਉਨ੍ਹਾਂ ਨੇ ਲੋਕਾਂ ਤੋਂ ਵੀ ਵਰਤ ਰੱਖਣ ਦੀ ਅਪੀਲ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਸਾਰੇ ਲੋਕ ਆਪਣੇ ਘਰ ‘ਚ ਇੱਕ ਦਿਨ ਦਾ ਵਰਤ ਰੱਖਣ ਅਤੇ ਕਿਸਾਨਾਂ ਦੀ ਮੰਗ ਦਾ ਸਮਰਥਨ ਕਰਨ।ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੇ ਕਈ ਖਿਲਾੜੀਆਂ ਨੇ ਕਿਸਾਨਾਂ ਦਾ ਸਮਰਥਨ ਕੀਤਾ ਹੈ, ਕੀ ਉਹ ਐਂਟੀ ਨੈਸ਼ਨਲ ਹੈ? ਕੀ ਦੇਸ਼ ਦੇ ਵਕੀਲ, ਵਪਾਰੀ ਐਂਟੀ ਨੈਸ਼ਨਲ ਹੈ? ਅੰਨਾ ਹਜ਼ਾਰੇ ਦੇ ਅੰਦੋਲਨ ਦੇ ਦੌਰਾਨ ਕਾਂਗਰਸ ਦੀ ਸਰਕਾਰ ਬਦਨਾਮ ਕਰਦੀ ਸੀ, ਠੀਕ ਉਸੇ ਤਰ੍ਹਾਂ ਕਿਸਾਨ ਅੰਦੋਲਨ ਨੂੰ ਬੀਜੇਪੀ ਬਦਨਾਮ ਕਰ ਰਹੀ ਹੈ।ਡਿਜ਼ਿਟਲ ਕਾਨਫ੍ਰੰਸ ‘ਚ ਸੀਐੱਮ ਨੇ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਇਥੇ ਬਹੁਤ ਸਾਰੇ ਸਾਬਕਾ ਸੈਨਿਕ ਹੋਏ ਹਨ, ਜਿਨ੍ਹਾਂ ਨੇ ਦੇਸ਼ ਦੀ
ਰੱਖਿਆ ਲਈ ਆਪਣੀ ਜਾਨ ਦੀ ਬਾਜ਼ੀ ਲਾਈ ਸੀ।ਕੀ ਇਹ ਸਾਰੇ ਲੋਕ ਐਂਟੀ ਨੈਸ਼ਨਲ ਹਨ।ਅਜਿਹੇ ਕਿੰਨੇ ਹੀ ਖਿਲਾੜੀ ਹਨ, ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਲਈ ਨਾਮ ਕਮਾਇਆ ਅਤੇ ਮੈਡਲ ਜਿੱਤ ਕੇ ਲਿਆਂਦੇ।ਉਹ ਕਿਸਾਨਾਂ ਦੇ ਨਾਲ ਬੈਠੇ ਹਨ।ਆਪਣੇ-ਆਪਣੇ ਘਰਾਂ ‘ਚ ਬੈਠ ਕੇ ਦੁਆਵਾਂ ਭੇਜ ਰਹੇ ਹਨ ਕੀ ਉਹ ਸਾਰੇ ਐਂਟੀ ਨੈਸ਼ਨਲ ਹਨ।ਕਿੰਨੇ ਹੀ ਸਿੰਗਰ ਅਤੇ ਸੈਲਬ੍ਰਿਟੀ ਹਨ ਜੋ ਕਿਸਾਨਾਂ ਦੇ ਬੱਚੇ ਹਨ ਅਤੇ ਕਿਸਾਨਾਂ ਦੇ ਪਰਿਵਾਰ ਨਾਲ ਸਬੰਧਿਤ ਹਨ।ਇਹ ਸਾਰੇ ਲੋਕ ਸਮਰਥਨ ਕਰ ਰਹੇ ਹਨ, ਕੀ ਇਹ ਸਾਰੇ ਲੋਕ ਐਂਟੀ-ਨੈਸ਼ਨਲ ਹਨ।ਕੇਜਰੀਵਾਲ ਦਾ ਕਹਿਣਾ ਹੈ ਕਿ ਕੋਈ ਇਹ ਗਲਤਫਹਿਮੀ ‘ਚ ਨਾ ਰਹੇ ਕਿ ਇਸ ਕਾਨੂੰਨ ਦੇ ਵਿਰੋਧ ‘ਚ ਸਿਰਫ ਕੁਝ ਕਿਸਾਨ ਹਨ, ਜੋ ਧਰਨੇ ‘ਤੇ ਬੈਠੇ ਹਨ ਸਗੋਂ ਦੇਸ਼ ਦਾ ਇੱਕ ਇੱਕ ਆਦਮੀ ਇਨ੍ਹਾਂ ਕਾਨੂੰਨਾਂ ਨੂੰ ਸਮਝ ਰਿਹਾ ਹੈ।ਮੇਰੀ ਕੇਂਦਰ ਸਰਕਾਰ ਨੂੰ ਗੁਜ਼ਾਰਿਸ਼ ਹੈ ਕਿ ਇਨ੍ਹਾਂ ਤਿੰਨਾਂ ਬਿੱਲਾਂ ਨੂੰ ਰੱਦ ਕੀਤਾ ਜਾਵੇ ਅਤੇ ਐੱਮਐੱਸਪੀ ‘ਤੇ ਕਿਸਾਨਾਂ ਦੀ ਫਸਲ ਖ੍ਰੀਦਣ ਦਾ ਬਿੱਲ ਬਣਾਇਆ ਜਾਵੇ।
ਇਹ ਵੀ ਦੇਖੋ:ਕਿਸਾਨਾਂ ਦੀ ਸਟੇਜ ਤੋਂ Live ਗੁਰਪ੍ਰੀਤ ਘੁੱਗੀ, ਲੱਖਾ ਸਿਧਾਣਾ ਦੀ ਸੁਣੋ ਨਸੀਹਤ