cm arvind kejriwal attacks centre: ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਘਰ-ਘਰ ਰਾਸ਼ਨ ਯੋਜਨਾ’ ਨੂੰ ਲੈ ਕੇ ਕੇਂਦਰ ਅਤੇ ਦਿੱਲੀ ਸਰਕਾਰ ‘ਚ ਤਕਰਾਰ ਜਾਰੀ ਹੈ।ਅੱਜ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਵਲੋਂ ਭੇਜੀ ਚਿੱਠੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ।ਘਰ-ਘਰ ਰਾਸ਼ਨ ਯੋਜਨਾ ਰਾਸ਼ਟਰਹਿੱਤ ‘ਚ ਹੈ।ਇਸ ‘ਤੇ ਝਗੜਾ ਨਾ ਕਰੋ।ਉਨਾਂ੍ਹ ਨੇ ਕਿਹਾ, ”ਕੇਂਦਰ ਦੀ ਚਿੱਠੀ ਆਈ ਹੈ।ਬੇਹੱਦ ਦੁੱਖ ਲੱਗਾ।”ਇਸ ਕਿਸਮ ਦੇ ਕਾਰਨ ਦੇ ਕੇ ਘਰ ਘਰ ਰਾਸ਼ਨ ਯੋਜਨਾ ਖਾਰਿਜ ਕਰ ਦਿੱਤੀ।ਰਾਸ਼ਨ ਗੱਡੀ ਟ੍ਰੈਫਿਕ ‘ਚ ਫੱਸ ਗਈ ਜਾਂ ਖਰਾਬ ਹੋ ਗਈ ਤਾਂ, ਤੀਜੀ ਮੰਜ਼ਿਲ ਤੱਕ ਰਾਸ਼ਨ ਕਿਵੇਂ ਜਾਏਗਾ।
ਭੀੜੀ ਗਲੀ ‘ਚ ਕਿਵੇਂ ਜਾਵੇਗਾ।ਸੀਅੇੱਮ ਕੇਜਰੀਵਾਲ ਨੇ ਕਿਹਾ ਕਿ, ਹਰ ਸਮੇਂ ਹਰ ਕਿਸੇ ਨਾਲ ਝਗੜਾ ਸਹੀ ਨਹੀਂ, ਟਵਿੱਟਰ, ਲਕਸ਼ਦੀਪ, ਮਮਤਾ ਦੀਦੀ, ਮਹਾਰਾਸ਼ਟਰ, ਝਾਰਖੰਡ, ਦਿੱਲੀ ਸਰਕਾਰ, ਕਿਸਾਨਾਂ, ਵਪਾਰੀਆਂ, ਪੱਛਮੀ ਬੰਗਾਲ ਦੇ ਚੀਫ ਸੈਕਟਰੀ ਤੱਕ ਨਾਲ ਝਗੜਾ।ਇੰਨਾ ਝਗੜਾ।ਹਰ ਸਮੇਂ ਸਿਆਸਤ ਨਾਲ ਦੇਸ਼ ਅੱਗੇ ਕਿਵੇਂ ਵਧੇਗਾ।ਘਰ ਘਰ ਰਾਸ਼ਨ ਯੋਜਨਾ ਰਾਸ਼ਟਰਹਿੱਤ ‘ਚ ਹੈ।ਇਸ ‘ਤੇ ਝਗੜਾ ਨਾ ਕਰੋ।
ਦੂਜੇ ਪਾਸੇ ਦਿੱਲੀ ਦੇ ਉਪਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰ ਵਲੋਂ ਭੇਜੀ ਗਈ ਚਿੱਠੀ ਟਵਿੱਟਰ ‘ਤੇ ਸਾਂਝਾ ਕੀਤਾ ਅਤੇ ਲਿਖਿਆ, ਗਰੀਬਾਂ ਦਾ ਰਾਸ਼ਨ ਘਰ ਪਹੁੰਚਾਉਣ ਦੀ ਅਰਵਿੰਦ ਕੇਜਰੀਵਾਲ ਦੀ ਯੋਜਨਾ ਨੂੰ ਰੋਕਣ ਦੇ ਪ੍ਰਧਾਨਮੰਤਰੀ ਦਫਤਰ ਦੇ ਦਿਲਚਸਪ ਬਹਾਨੇ-ਲੋਕ ਭੀੜੀਆਂ ਗਲੀਆਂ ‘ਚ ਰਹਿੰਦੇ ਹਨ।ਬਹੁਮੰਜ਼ਿਲਾਂ ਘਰਾਂ ‘ਚ ਰਾਸ਼ਨ ਕਿਵੇਂ ਪਹੁੰਚੇਗਾ।ਰਾਸ਼ਨਗੱਡੀ ਖਰਾਬ ਹੋ ਸਕਦੀ ਹੈ, ਟ੍ਰੈਫਿਕ ‘ਚ ਫੱਸ ਸਕਦੀ ਹੈ, ਕੋਈ ਆਪਣਾ ਘਰ ਬਦਲ ਲਵੇਗਾ, ਇਸ ਲਈ ਯੋਜਨਾ ਲਾਗੂ ਹੋਣ ਨਹੀਂ ਦੇਣਗੇ।
ਇਹ ਵੀ ਪੜੋ:ਵੇਖੋ ਜਿਗਰਾ! ਮਾਨਸਾ ਦੇ ਕਬਾੜੀਏ ਨੇ 72 ਲੱਖ ‘ਚ ਖਰੀਦੇ IAF ਦੇ 6 ਹੈਲੀਕਾਪਟਰ, ਵੇਖਣ ਲਈ ਲੋਕਾਂ ਦਾ ਲੱਗਿਆ ਤਾਂਤਾ
ਦੱਸਣਯੋਗ ਹੈ ਕਿ 17 ਜੂਨ ਨੂੰ ਆਮ ਆਦਮੀ ਪਾਰਟੀ ਸਰਕਾਰ ਦੇ ਘਰ ਘਰ ਰਾਸ਼ਨ ਪੂਰਤੀ ਯੋਜਨਾ ਨਾਲ ਸੰਬੰਧਿਤ ਫਾਈਲ ਨੂੰ ਮਨਜ਼ੂਰੀ ਲਈ ਇੱਕ ਵਾਰ ਫਿਰ ਉਪਰਾਜਪਾਲ ਅਨਿਲ ਬੈਜਲ ਦੇ ਕੋਲ ਭੇਜੀ ਸੀ।ਇਸ ਮਹੀਨੇ ਦੀ ਸ਼ੁਰੂਆਤ ‘ਚ ਸੀਐੱਮ ਅਰਵਿੰਦ ਕੇਜਰੀਵਾਲ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਉਪਰਾਜਪਾਲ ਨੇ ਇਹ ਯੋਜਨਾ ਖਾਰਿਜ਼ ਕਰ ਦਿੱਤੀ ਹੈ ਅਤੇ ਕਿਹਾ ਹੈ ਕਿ ਇਸ ਲਈ ਕੇਂਦਰ ਦੀ ਆਗਿਆ ਨਹੀਂ ਲਈ ਗਈ ਅਤੇ ਇਸ ਬਾਬਤ ਅਦਾਲਤ ‘ਚ ਇੱਕ ਮਾਮਲਾ ਬਾਕੀ ਹੈ।
ਇਹ ਵੀ ਪੜੋ:ਪੱਕਾ ਨਾ ਹੋਣ ਕਾਰਨ ਪਿਓ ਕਰ ਗਿਆ ਖੁਦਖੁਸ਼ੀ, ਹੁਣ ਧੀਆਂ ਵੀ ਫਸੀਆਂ ਗਰੀਬੀ ਦੇ ਚੱਕਰ ‘ਚ, ਨੌਕਰੀ ਲਈ ਲਾ ਰਹੀਆਂ ਧਰਨੇ