cm arvind kejriwal calls emergency meeting: ਰਾਜਧਾਨੀ ਦਿੱਲੀ ‘ਚ ਕੋਰੋਨਾ ਦੇ ਤੇਜੀ ਨਾਲ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸੀਐੱਮ ਅਰਵਿੰਦ ਕੇਜਰੀਵਾਲ ਨੇ ਅੱਜ ਕੋਰੋਨਾ ‘ਤੇ ਐਮਰਜੈਂਸੀ ਬੈਠਕ ਬੁਲਾਈ ਹੈ।ਇਸ ਬੈਠਕ ‘ਚ ਮੁੱਖ ਮੰਤਰੀ ਹੈਲਥ ਇਨਫਾਰਮੇਸ਼ਨ ਮੈਨੇਜਮੈਂਟ ਸਿਸਟਮ ਦੀ ਸਮੀਖਿਆ ਕਰਨਗੇ।ਅੱਜ ਹੋਣ ਵਾਲੀ ਬੈਠਕ ‘ਚ ਸਿਹਤ ਮੰਤਰੀ ਸਤਿੰਦਰ ਜੈਨ ਸਮੇਤ ਕਈ ਹੋਰ ਸੰਬੰਧਿਤ ਅਧਿਕਾਰੀ ਮੌਜੂਦ ਰਹਿਣਗੇ।ਦੱਸਣਯੋਗ ਹੈ ਕਿ ਦਿੱਲੀ ‘ਚ ਬੁੱਧਵਾਰ ਨੂੰ 70 ਦਿਨਾਂ ਬਾਅਦ ਇੱਕ ਦਿਨ ‘ਚ ਸਭ ਤੋਂ ਵੱਧ 536 ਨਵੇਂ ਲੋਕਾਂ ‘ਚ ਕੋਰੋਨਾ ਸੰਕਰਮਣ ਦੀ ਪੁਸ਼ਟੀ ਹੋਈ।ਇਸ ਤੋਂ ਪਹਿਲਾਂ 6 ਜਨਵਰੀ ਨੂੰ ਦਿੱਲੀ ‘ਚ 654 ਮਾਮਲੇ ਆਏ ਸਨ।ਦੂਜੇ ਪਾਸੇ ਦਿੱਲੀ ਸਰਕਾਰ ਨੇ ਹੋਮ ਆਈਸੋਲੇਸ਼ਨ ਵਾਲੇ ਮਰੀਜ਼ਾਂ ‘ਤੇ ਨਿਗਰਾਨੀ ਵਧਾਉਣ ਦੇ ਨਿਰਦੇਸ਼ ਦਿੱਤੇ ਹਨ।ਸਿਹਤ ਵਿਭਾਗ ਨੇ ਸਾਰੇ ਜ਼ਿਲਾ ਪ੍ਰਸ਼ਾਸਨ ਨੂੰ ਆਪਣੇ ਇਲਾਕੇ ‘ਚ ਸਰਵਲਾਂਸ ਟੀਮ ਨੂੰ ਫਿਰ ਤੋਂ ਸਰਗਰਮ ਕਰਕੇ ਹੋਮ ਆਈਸੋਲੇਸ਼ਨ ਵਾਲੇ ਕੋਰੋਨਾ ਮਰੀਜ਼ਾਂ ਦੀ ਨਿਗਰਾਨੀ ਵਧਾਉਣ ਨੂੰ ਕਿਹਾ ਹੈ।
ਦਿੱਲੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਅਜੇ ਦਿੱਲੀ ‘ਚ ਸੰਕਰਮਣ ਦੀ ਦਰ ਇੱਕ ਫੀਸਦੀ ਤੋਂ ਘੱਟ ਹੈ, ਪਰ ਕੁਝ ਦਿਨਾਂ ਤੋਂ ਸਰਗਰਮ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।ਹੋਮ ਆਈਸੋਲੇਸ਼ਨ ‘ਚ ਰਹਿ ਰਹੇ ਮਰੀਜ਼ਾਂ ਦੇ ਲਾਪਰਵਾਹੀ ਵਰਤਣ ਦੀਆਂ ਕੁਝ ਸ਼ਿਕਾਇਤਾਂ ਵੀ ਮਿਲੀਆਂ ਹਨ।ਇਸ ਨਿਗਰਾਨੀ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।ਕੋਰੋਨਾ ਜਦੋਂ ਪੀਕ ‘ਤੇ ਸੀ, ਉਸ ਸਮੇਂ ਸਰਕਾਰ ਹੋਮ ਆਈਸੋਲੇਸ਼ਨ ‘ਚ ਰਹਿਣ ਵਾਲੇ ਮਰੀਜ਼ਾਂ ਦੀ ਮੋਬਾਇਲ ਲੋਕੇਸ਼ਨ ‘ਤੇ ਨਜ਼ਰ ਰੱਖਦੀ ਸੀ।ਪਰ ਬੀਤੇ ਕੁਝ ਸਮੇਂ ਤੋਂ ਜਦੋਂ ਕੋਰੋਨਾ ਸੰਕਰਮਣ ਦੀ ਦਰ ‘ਚ ਕਮੀ ਆਈ ਤਾਂ ਇਸ ‘ਚ ਥੋੜੀ ਢਿੱਲ ਦਿੱਤੀ ਗਈ।ਪਰ ਹੁਣ ਫਿਰ ਤੋਂ ਸਰਗਰਮ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ।ਜ਼ਿਲਾ ਪੱਧਰ ‘ਤੇ ਇੱਕ ਟੀਮ ਵੀ ਗਠਿਤ ਕੀਤੀ ਜਾਵੇਗੀ ਜੋ ਹੋਮ ਆਈਸੋਲੇਸ਼ਨ ‘ਚ ਰਹਿ ਰਹੇ ਮਰੀਜ਼ਾਂ ਦੇ ਘਰ ਜਾ ਕੇ ਜਾਂਚ ਕਰੇਗੀ ਕਿ ਉਹ ਘਰ ‘ਚ ਮੌਜੂਦ ਹੈ ਕਿ ਨਹੀਂ।