cm arvind kejriwal release list people: 26 ਜਨਵਰੀ ਨੂੰ ਕਿਸਾਨਾਂ ਦੀ ਟੈ੍ਰਕਟਰ ਪਰੇਡ ਦੌਰਾਨ ਹੋਈ ਹਿੰਸਾ ਦਾ ਮਾਮਲਾ ਭਖਦਾ ਜਾ ਰਿਹਾ ਹੈ।ਇੱਕ ਪਾਸੇ ਜਿਥੇ ਪੁਲਸ ਉਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਫੜਨ ‘ਚ ਲੱਗੀ ਹੋਈ ਹੈ, ਦੂਜੇ ਪਾਸੇ ਕਿਸਾਨ ਅੰਦੋਲਨ ‘ਚ ਸ਼ਾਮਲ ਸੌ ਤੋਂ ਵੱਧ ਲੋਕ ਉਸ ਦਿਨ ਤੋਂ ਲਾਪਤਾ ਹਨ ਅਤੇ ਅਤੇ ਇਹ ਮਾਮਲਾ ਵੀ ਜ਼ੋਰ ਫੜਦਾ ਜਾ ਰਿਹਾ ਹੈ।ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਜਿਹੇ 115 ਲੋਕਾਂ ਦੀ ਲਿਸਟ ਜਾਰੀ ਕੀਤੀ ਹੈ।ਦੱਸਣਯੋਗ ਹੈ ਕਿ ਇਸ ਮਾਮਲੇ ‘ਤੇ ਕਿਸਾਨਾਂ ਦੇ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਤੋਂ ਲਾਪਤਾ ਹੋਏ ਲੋਕਾਂ ਦਾ ਪਤਾ ਲਗਾਉਣ ਦੀ ਮੰਗ ਕੀਤੀ ਸੀ।ਸੀਐੱਮ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਡਿਜ਼ੀਟਲ ਪ੍ਰੈੱਸ ਕਾਨਫ੍ਰੰਸ ‘ਚ ਦੱਸਿਆ ਗਿਆ ਕਿ ਪਿਛਲ਼ੇ ਕੁਝ ਦਿਨਾਂ ਤੋਂ ਸਾਨੂੰ ਕਈ ਲੋਕਾਂ ਨੇ ਸੰਪਰਕ ਕੀਤਾ ਹੈ ਕਿ ਉਨਾਂ ਦੇ ਘਰ ਦੇ ਲੋਕ ਜੋ ਦਿੱਲੀ ਕਿਸਾਨ ਅੰਦੋਲਨ ‘ਚ ਹਿੱਸਾ ਲੈਣ ਆਏ ਸੀ ਉਹ ਵਾਪਸ ਘਰ ਨਹੀਂ ਪਹੁੰਚੇ ਹਨ।
ਨਾ ਹੀ ਉਨ੍ਹਾਂ ਨਾਲ ਸੰਪਰਕ ਹੋ ਸਕਿਆ, ਉਨ੍ਹਾਂ ਦਾ ਕੋਈ ਅਤਾ-ਪਤਾ ਨਹੀਂ ਹੈ ਅਤੇ ਉਹ ਲਾਪਤਾ ਹਨ।ਕੇਜਰੀਵਾਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਘਰ ਦੇ ਬੱਚੇ ਅਤੇ ਵੱਡੇ ਨਹੀਂ ਮਿਲ ਪਾ ਰਹੇ ਹਨ, ਉਨ੍ਹਾਂ ‘ਤੇ ਕੀ ਬੀਤ ਰਹੀ ਹੋਵੇਗੀ ਮੈਂ ਸਮਝ ਸਕਦਾ ਹਾਂ।ਅਫਸੋਸ ਜਾਹਿਰ ਕਰਨ ਦੇ ਨਾਲ ਹੀ ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਦੀਆਂ ਵੱਖ-ਵੱਖ ਜੇਲਾਂ ‘ਚ 26 ਜਨਵਰੀ ਦੀ ਘਟਨਾ ਕਾਰਨ ਗ੍ਰਿਫਤਾਰ ਕਰਕੇ ਭੇਜਿਆ ਗਿਆ ਸੀ
ਉਨ੍ਹਾਂ ਦੀ ਲਿਸਟ ਬਣਾਈ ਗਈ ਹੈ।ਇਸ ਲਿਸਟ ‘ਚ 115 ਲੋਕਾਂ ਦੇ ਨਾਮ ਹਨ, ਜਿਨ੍ਹਾਂ ਦੀ ਉਮਰ ਅਤੇ ਪਿਤਾ ਦਾ ਨਾਮ ਵੀ ਲਿਖਿਆ ਹੋਇਆ ਹੈ।ਕੇਜਰੀਵਾਲ ਨੇ ਕਿਹਾ ਕਿ ਜਿਨ੍ਹਾਂ ਦੇ ਘਰ ਦੇ ਲੋਕ ਨਹੀਂ ਮਿਲ ਰਹੇ ਹਨ ਉਹ ਇਸ ਲਿਸਟ ਨੂੰ ਦੇਖ ਸਕਦੇ ਹਨ ਕਿ ਕੌਣ ਕਦੋਂ ਗ੍ਰਿਫਤਾਰ ਹੋਇਆ ਅਤੇ ਕਿਸ ਜੇਲ ‘ਚ ਹਨ।
ਭਾਜਪਾ ਦੇ IT ਸੈੱਲ ‘ਚ ਕੰਮ ਕਰ ਚੁੱਕੀ ਰਾਣੀ ਚਹਿਲ ਆਈ ਕੈਮਰੇ ਸਾਹਮਣੇ, ਕੀਤੇ ਵੱਡੇ ਖੁਲਾਸੇ, ਸੁਣਨ ਵਾਲੀਆਂ ਨੇ ਗੱਲਾਂ