cm arvind kejriwal requests centre cancel cbse exam: ਦੇਸ਼ ‘ਚ ਸਾਰੇ ਸੂਬਿਆਂ ਦੀ ਤਰ੍ਹਾਂ ਰਾਸ਼ਟਰੀ ਰਾਜਸ਼ਾਨੀ ਦਿੱਲੀ ‘ਚ ਵੀ ਕੋਰੋਨਾ ਸੰਕਰਮਣ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ।ਦੂਜੇ ਪਾਸੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਦਿੱਲੀ ਦੀ ਕੇਜਰੀਵਾਲ ਸਰਕਾਰ ਵੀ ਸੰਕਰਮਣ ਦੀ ਰੋਕਥਾਮ ਲਈ ਜ਼ਰੂਰੀ ਕਦਮ ਉਠਾ ਰਹੀ ਹੈ।ਉੱਥੇ ਹੀ ਖਬਰਾਂ ਸਾਹਮਣੇ ਆ ਰਹੀਆਂ ਹਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ 10ਵੀਂ ਅਤੇ 12 ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਰੱਦ ਕੀਤਾ ਜਾਵੇ।
ਕੇਜਰੀਵਾਲ ਨੇ ਕਿਹਾ ਹੈ ਕਿ ਸੀਬੀਆਈ ਪ੍ਰੀਖਿਆ ‘ਚ 6 ਲੱਖ ਬੱਚੇ ਦਿੱਲੀ ‘ਚ ਪ੍ਰੀਖਿਆ ‘ਚ ਬੈਠਣਗੇ,ਮੇਰੀ ਹੱਥ ਜੋੜ ਕੇ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਸੀਬੀਆਈ ਦੀਆਂ ਪ੍ਰੀਖਿਆਵਾਂ ਨੂੰ ਕੈਂਸਿਲ ਕੀਤਾ ਜਾਵੇ ਅਤੇ ਬੱਚਿਆਂ ਨੂੰ ਪਾਸ ਕਰਨ ਦਾ ਕੋਈ ਦੂਜਾ ਤਰੀਕਾ ਹੋ ਸਕਦਾ ਹੈ ਪਰ ਪ੍ਰੀਖਿਆ ਹਰ ਹਾਲ ‘ਚ ਰੱਦ ਹੋਣੀ ਚਾਹੀਦੀ।ਉਨਾਂ੍ਹ ਨੇ ਇਹ ਵੀ ਕਿਹਾ ਕਿ ਪ੍ਰੀਖਿਆ ਦੌਰਾਨ 1 ਲੱਖ ਅਧਿਆਪਕ ਸ਼ਾਮਲ ਹੋਣਗੇ ਇਸ ਕਾਰਨ ਸੰਕਰਮਣ ਫੈਲਣ ਦਾ ਪੂਰਾ ਅੰਦੇਸ਼ਾ ਹੈ।
ਖਾਲਸੇ ਦੇ ਸਾਜਨਾ ਦਿਵਸ ਤੇ ਆਨੰਦਾਂ ਦੀ ਪੁਰੀ ਸ੍ਰੀ ਆਨੰਦਪੁਰ ਸਾਹਿਬ ਤੋਂ ਸਿੱਧਾ LIVE