cm arvind kejriwal says i appeal to centre: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਤੋਂ ਸੀਬੀਆਈ ਦੀ 12ਵੀਂ ਬੋਰਡ ਪ੍ਰੀਖਿਆ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ।ਕੇਜਰੀਵਾਲ ਨੇ ਕਿਹਾ ਹੈ ਕਿ ਵਿਦਿਆਰਥੀਆਂ ਦਾ ਮੁਲਾਂਕਣ ਉਨ੍ਹਾਂ ਦੇ ਪਿਛਲੇ ਪ੍ਰਦਰਸ਼ਨ ਦੇ ਆਧਾਰ ‘ਤੇ ਕੀਤਾ ਜਾਵੇ।ਸੀਐੱਮ ਅਰਵਿੰਦ ਕੇਜਰੀਵਾਲ ਨੇ ਇਸ ਮਾਮਲੇ ਨੂੰ ਲੈ ਕੇ ਟਵੀਟ ਕੀਤ, 12ਵੀਂ ਦੀ ਪ੍ਰੀਖਿਆ ਨੂੰ ਲੈ ਕੇ ਬੱਚੇ ਅਤੇ ਮਾਪੇ ਕਾਫੀ ਚਿੰਤਤ ਹਨ।
ਉਹ ਚਾਹੁੰਦੇ ਹਨ ਕਿ ਬਿਨਾਂ ਵੈਕਸੀਨੇਸ਼ਨ ਦੇ 12ਵੀਂ ਪ੍ਰੀਖਿਆ ਨਹੀਂ ਹੋਣੀ ਚਾਹੀਦੀ।ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ 12ਵੀਂ ਦੀ ਪ੍ਰੀਖਿਆ ਰੱਦ ਕੀਤੀ ਜਾਵੇ।ਪਿਛਲੇ ਪ੍ਰਦਰਸ਼ਨ ਦੇ ਆਧਾਰ ‘ਤੇ ਉਨਾਂ੍ਹ ਦਾ ਆਂਕਲਣ ਕੀਤਾ ਜਾਵੇ।ਦੱਸਣਯੋਗ ਹੈ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 12ਵੀਂ ਪ੍ਰੀਖਿਆ ਨੂੰ ਲੈ ਕੇ ਸ਼ਾਮ ਨੂੰ ਇੱਕ ਅਹਿਮ ਬੈਠਕ ਕਰਨ ਵਾਲੇ ਹਨ, ਜਿਸ ‘ਚ ਸੂਬਿਆਂ ਅਤੇ ਹੋਰ ਹਿੱਤਧਾਰਕਾਂ ਦੇ ਨਾਲ ਵਿਆਪਕ ਚਰਚਾ ਤੋਂ ਬਾਅਦ ਉਨਾਂ੍ਹ ਨੂੰ ਸਾਰੇ ਸੰਭਾਵਿਤ ਵਿਕਲਪਾਂ ਦੇ ਬਾਰੇ ‘ਚ ਦੱਸਿਆ ਜਾਵੇਗਾ।
ਪ੍ਰੀਖਿਆ ਰੱਦ ਦੀ ਮੰਗ ਵਾਲੀ ਪਟੀਸ਼ਂ ‘ਤੇ ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਵੀ ਸੁਣਵਾਈ ਹੋਈ।ਹਾਲਾਂਕਿ ਅਦਾਲਤ ਨੇ ਮਾਮਲੇ ਦੀ ਸੁਣਵਾਈ 3 ਜੂਨ ਤੱਕ ਟਾਲ ਦਿੱਤੀ ਹੈ।ਕੇਂਦਰ ਵਲੋਂ ਅਟਾਰਨੀ ਜਨਰਲ ਵੇਣੁਗੋਪਾਲ ਨੇ ਕਿਹਾ ਹੈ ਕਿ ਸਰਾਕਰ 2 ਦਿਨ ‘ਚ ਆਖਰੀ ਫੈਸਲਾ ਲੈ ਲਵੇਗੀ।ਇਸ ਲਈ ਸੁਣਵਾਈ ਵੀਰਵਾਰ ਨੂੰ ਟਾਲ ਦਿੱਤੀ ਜਾਵੇ।ਕੇਂਦਰ ਨੇ ਕੋਰਟ ਨੂੰ ਦੋ ਦਿਨ ਦੇ ਅੰਦਰ ਆਪਣਾ ਆਖਿਰੀ ਫੈਸਲਾ ਸੁਣਾਏ ਜਾਣ ਦੀ ਗੱਲ ਕਹੀ।
ਇਹ ਵੀ ਪੜੋ:ਆਖਿਰ ਕਿਉਂ ਇਸ ਦਬੰਗ ਲਾੜੀ ਨੇ ਵਰਮਾਲਾ ਸਮੇਂ ਕੀਤੀ ਫਾਇਰਿੰਗ, ਜਾਣੋ ਕਾਰਨ…
ਦੱਸਣਯੋਗ ਹੈ ਕਿ 23 ਮਈ ਨੂੰ ਹੋਈ ਹਾਈ ਲੈਵਲ ਮੀਟਿੰਗ ‘ਚ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਕਿਹਾ ਸੀ ਕਿ 12ਵੀਂ ਦੀ ਪ੍ਰੀਖਿਆ ‘ਤੇ 1 ਜੂਨ ਨੂੰ ਫੈਸਲਾ ਲਿਆ ਜਾ ਸਕਦਾ ਹੈ।ਅਜਿਹੇ ‘ਚ ਅੱਜ ਪ੍ਰਧਾਨ ਮੰਤਰੀ ਦੀ ਪ੍ਰਧਾਨਤਾ ‘ਚ ਹੋਣ ਵਾਲੀ ਬੈਠਕ ‘ਤੇ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹੋਣਗੀਆਂ।