cm arvind kejriwal says vaccine manufacturing: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਇੱਕ ਡਿਜ਼ਿਟਲ ਪ੍ਰੈੱਸ ਕਾਨਫ੍ਰੰਸ ਕਰ ਕੇ ਕੋਰੋਨਾ ਦੇ ਵਿਰੁੱਧ ਵੈਕਸੀਨੇਸ਼ਨ ਡ੍ਰਾਈਵ ਨੂੰ ਤੇਜ ਕਰਨ ਦੀ ਵਕਾਲਤ ਕੀਤੀ।ਉਨਾਂ੍ਹ ਨੇ ਕਿਹਾ ਕਿ ਦੇਸ਼ ‘ਚ ਜੰਗੀ ਪੱਧਰ ‘ਤੇ ਵੈਕਸੀਨ ਉਤਪਾਦਨ ਕਰਨ ਦੀ ਲੋੜ ਹੈ ਅਤੇ ਇਸਦੇ ਲਈ ਵੈਕਸੀਨ ਨਿਰਮਾਣ ਦਾ ਕੰਮ ਦੋ ਕੰਪਨੀਆਂ ਦੇ ਕੋਲ ਨਹੀਂ ਰਹਿਣਾ ਚਾਹੀਦਾ।
ਉਨਾਂ੍ਹ ਨੇ ਕਿਹਾ ਕਿ ‘ਅਜੇ ਅਸੀਂ ਸਵਾ ਲੱਖ ਡੋਜ਼ ਰੋਜ਼ ਲਗਾ ਰਹੇ ਹਨ, ਇਸ ਨੂੰ 3 ਲੱਖ ਰੋਜ਼ਾਨਾ ਕਰਨ ਦਾ ਉਦੇਸ਼ ਹੈ, ਪਰ ਵੱਡੀ ਸਮੱਸਿਆ ਆ ਰਹੀ ਹੈ, ਉਹ ਹੈ ਵੈਕਸੀਨ ਦੀ।ਸਾਡੇ ਕੋਲ ਕੁਝ ਹੀ ਦਿਨ ਦੀ ਵੈਕਸੀਨ ਬਚੀ ਹੈ ਅਤੇ ਇਹ ਸਮੱਸਿਆ ਦੇਸ਼ਵਿਆਪੀ ਹੈ।
ਉਨਾਂ੍ਹ ਨੇ ਕਿਹਾ, ‘ਕੁਝ ਸੂਬੇ ਤਾਂ ਅਜਿਹੇ ਹਨ ਜਿੱਥੇ ਵੈਕਸੀਨ ਹੋਣ ਦੇ ਕਾਰਨ ਟੀਕਾਕਰਨ ਸ਼ੁਰੂ ਵੀ ਨਹੀਂ ਹੋ ਸਕਿਆ।ਟੀਕਾ ਬਣਾਉਣ ਵਾਲੀਆਂ ਸਿਰਫ ਦੋ ਕੰਪਨੀਆਂ ਹਨ ਜੋ ਮਹੀਨੇ ‘ਚ 6-7 ਕਰੋੜ ਵੈਕਸੀਨ ਬਣਾਉਂਦੀ ਹੈ।ਹੁਣ ਜ਼ਰੂਰੀ ਹੈ ਕਿ ਭਾਰਤ ‘ਚ ਵੈਕਸੀਨ ਉਤਪਾਦਨ ਜੰਗੀ ਪੱਧਰ ‘ਤੇ ਵਧਾਉ।ਕੇਜਰੀਵਾਲ ਨੇ ਸੁਝਾਅ ਦਿੰਦਿਆਂ ਹੋਏ ਕਿਹਾ ਕਿ ‘ਵੈਕਸੀਨ ਬਣਾਉਣ ਦਾ ਕੰਮ ਸਿਰਫ ਦੋ ਕੰਪਨੀਆਂ ਨਾ ਕਰਨ ਕਈ ਕੰਪਨੀਆਂ ਨੂੰ ਵੈਕਸੀਨ ਬਣਾਉਣ ਦੇ ਕੰਮ ‘ਚ ਲਗਾਇਆ ਜਾਵੇ।ਕੇਂਦਰ ਸਰਕਾਰ ਇਨ੍ਹਾਂ ਦੋ ਕੰਪਨੀਆਂ ਤੋਂ ਫਾਰਮੂਲਾ ਲਵੇ ਅਤੇ ਦੂਜੀਆਂ ਕੰਪਨੀਆਂ ਨੂੰ ਦੇਵੇ ਜੋ ਵੈਕਸੀਨ ਬਣਾਉਣਾ ਚਾਹੁੰਦੀ ਹੈ ਇਹੀ ਇੱਕ ਤਰੀਕਾ ਹੈ ਜਿਸਦੇ ਰਾਹੀਂ ਅਸੀਂ ਜਲਦ ਤੋਂ ਜਲਦ ਸਾਰੇ ਭਾਰਤੀਆਂ ਨੂੰ ਟੀਕਾ ਲਗਾ ਸਕਾਂਗੇ।
ਉਨਾਂ੍ਹ ਨੇ ਕਿਹਾ, ਜਦੋਂ ਕੋੋਰੋਨਾ ਆਇਆ ਸੀ ਉਸ ਸਮੇਂ ਪੀਪੀਈ ਕਿੱਟ ਦੀ ਕਿੰਨੀ ਕਿੱਲਤ ਸੀ ਜੇਕਰ ਇਸ ਸਮੇਂ ਕੁਝ ਹੀ ਕੰਪਨੀਆਂ ਇਹ ਬਣਾਉਂਦੀਆਂ ਤਾਂ ਅੱਜ ਵੀ ਕਿੰਨੀ ਕਿੱਲਤ ਹੁੰਦੀ ਪਰ ਅੱਜ ਪੀਪੀਈ ਕਿੱਟ ਦੀ ਕਿੱਲਤ ਨਹੀਂ ਹੈ।ਵੈਕਸੀਨ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਦੇ ਉਤਪਾਦਨ ਦਾ ਇੱਕ ਅੰਸ਼ ਮੂਲ ਕੰਪਨੀਆਂ ਨੂੰ ਰਾਇਲਟੀ ਦੇ ਤਰਾਂ ਦੇ ਸਕਦੇ ਹਨ ਜਿਸ ਨਾਲ ਉਨਾਂ੍ਹ ਨੂੰ ਨੁਕਸਾਨ ਨਾ ਹੋਵੇ।ਦਿੱਲੀ ਵਿੱਚ ਤਾਲਾਬੰਦੀ ਅਤੇ ਟੀਕਾਕਰਨ ਬਾਰੇ, ਉਸਨੇ ਕਿਹਾ, ‘ਤੁਹਾਡੇ ਸਹਿਯੋਗ ਨਾਲ ਤਾਲਾਬੰਦੀ ਸਫਲ ਰਹੀ। ਦਿੱਲੀ ਵਿੱਚ ਕੋਰੋਨਾ ਦੇ ਕੇਸ ਘੱਟ ਰਹੇ ਹਨ। ਅਸੀਂ ਪਿਛਲੇ ਦਿਨਾਂ ਵਿੱਚ ਆਕਸੀਜਨ ਦੇ ਪਲੰਘਾਂ ਵਿੱਚ ਵਾਧਾ ਕੀਤਾ ਹੈ। ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਟੀਕਾਕਰਨ ਕੀਤਾ ਜਾ ਰਿਹਾ ਹੈ, ਲੋਕ ਬਹੁਤ ਖੁਸ਼ ਹਨ ਅਤੇ ਚੰਗੀ ਤਰ੍ਹਾਂ ਟੀਕਾ ਲਗਵਾ ਰਹੇ ਹਨ। ਮੈਂ ਆਪਣੇ ਸਕੂਲ ਸਟਾਫ ਅਤੇ ਫਰੰਟਲਾਈਨ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਹੜੇ ਟੀਕਾਕਰਣ ਵਿੱਚ ਲੱਗੇ ਹੋਏ ਹਨ।
Amritsar ‘ਚ ਪੰਜ ਡਾਕਟਰਾਂ ਦੀ ਰਿਪੋਰਟ Positive ਆਉਣ ਤੋਂ ਬਾਅਦ ਮਚਿਆ ਹੜਕੰਪ, ਦੂਜੇ ਦਿਨ ਨਿਕਲੇ Negative