cm arvind kejriwal singapore strain flight ban: ਕੋਰੋਨਾ ਦੀ ਦੂਜੀ ਲਹਿਰ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ, ਖਤਰਾ ਹੋਰ ਵੱਧ ਗਿਆ ਹੈ।ਤੀਜੀ ਲਹਿਰ ਤੋਂ ਪਹਿਲਾਂ ਹੀ ਕੋਰੋਨਾ ਦੀ ਚਪੇਟ ‘ਚ ਬੱਚੇ ਆ ਰਹੇ ਹਨ।ਬੀਤੇ ਦਿਨੀਂ ਦਿੱਲੀ ‘ਚ ਦੋ ਬੱਚਿਆਂ ਦੀ ਮੌਤ ਵੀ ਹੋ ਗਈ ਸੀ।ਬੱਚਿਆਂ ‘ਤੇ ਮੰਡਰਾਉਂਦੇ ਖਤਰੇ ਨੂੰ ਦੇਖਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਤੋਂ ਸਿੰਘਾਪੁਰ ਆਉਣ-ਜਾਣ ਵਾਲੀਆਂ ਫਲਾਈਟਾਂ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ, ‘ਸਿੰਗਾਪੁਰ ‘ਚ ਆਇਆ ਕੋਰੋਨਾ ਦਾ ਨਵਾਂ ਰੂਪ ਬੱਚਿਆਂ ਲਈ ਬੇਹੱਦ ਖਤਰਨਾਕ ਦੱਸਿਆ ਜਾ ਰਿਹਾ ਹੈ, ਭਾਰਤ ‘ਚ ਇਹ ਤੀਜੀ ਲਹਿਰ ਦੇ ਰੂਪ ‘ਚ ਆ ਸਕਦਾ ਹੈ।ਕੇਂਦਰ ਸਰਕਾਰ ਤੋਂ ਮੇਰੀ ਅਪੀਲ ਹੈ, ਸਿੰਗਾਪੁਰ ਦੇ ਨਾਲ ਹਵਾਈ ਸੇਵਾਵਾਂ ਤਤਕਾਲ ਪ੍ਰਭਾਵ ਨਾਲ ਰੱਦ ਹੋਣ। ਬੱਚਿਆਂ ਦੇ ਲਈ ਵੀ ਵੈਕਸੀਨ ਦੇ ਬਦਲਾਅ ‘ਤੇ ਪਹਿਲਤਾ ਦੇ ਆਧਾਰ ‘ਤੇ ਕੰਮ ਹੋਵੇ।
ਇਹ ਵੀ ਪੜੋ:ਕੋਰੋਨਾ ਦੀ ਦੂਜੀ ਲਹਿਰ ਦੌਰਾਨ ਕੁਝ ਲੋਕਾਂ ਨੇ ਬਣਾਇਆ ਡਰ ਦਾ ਵਾਤਾਵਰਨ- ਯੋਗੀ ਆਦਿੱਤਿਆਨਾਥ
ਇਸ ਤੋਂ ਪਹਿਲਾਂ ਕਾਂਗਰਸ ਸੰਸਦ ਰਾਹੁਲ ਗਾਂਧੀ ਨੇ ਲਿਖਿਆ ਕਿ ਆਉਣ ਵਾਲੇ ਸਮੇਂ ‘ਚ ਬੱਚਿਆਂ ਨੂੰ ਕੋਰੋਨਾ ਤੋਂ ਸੁਰੱਖਿਆ ਚਾਹੀਦੀ ਹੈ।ਬੱਚਿਆਂ ਦੇ ਇਲਾਜ ਦੀਆਂ ਸੁਵਿਧਾਵਾਂ, ਵੈਕਸੀਨ ਦੇ ਪ੍ਰੋਟੋਕਾਲ ਹੁਣੇ ਹੀ ਤੈਅ ਹੋ ਜਾਣੇ ਚਾਹੀਦੇ ਹਨ।ਰਾਹੁਲ ਗਾਂਧੀ ਨੇ ਕੇਂਦਰ ‘ਤੇ ਹਮਲਾ ਕਰਦੇ ਹੋਏ ਲਿਖਿਆ ਕਿ ਭਾਰਤ ਦੇ ਭਵਿੱਖ ਲਈ ਮੌਜੂਦਾ ਦੇ ਮੋਦੀ ਸਿਸਟਮ ਨੂੰ ਨੀਂਦ ਤੋਂ ਜਾਗਣ ਦੀ ਲੋੜ ਹੈ।
ਇਹ ਵੀ ਪੜੋ:ਦੋਵੇਂ ਹੱਥ ਹੈ ਨਹੀਂ ਅਪਾਹਿਜ ਐ ਤੇ ਉੱਤੋਂ ਕੋਰੋਨਾ ਹੋ ਗਿਆ, ਕਿਵੇਂ ਹੌਂਸਲੇ ਨਾਲ ਕੋਰੋਨਾ ਨੂੰ ਖੂੰਜੇ ਲਾਇਆ ਬੰਦੇ ਨੇ !