cm arvind kejriwal slams on opposition: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਵਾਇਰਸ ਸੰਕਰਮਣ ਦੀ ਦੂਜੀ ਲਹਿਰ ਦੌਰਾਨ ਦੇਸ਼ਭਰ ਦੇ ਹਸਪਤਾਲਾਂ ‘ਚ ਆਕਸੀਜਨ ਸੰਕਟ ਅਤੇ ਕੇਂਦਰ ਤੋਂ ਆਕਸੀਜਨ ਦੀ ਮੰਗ ‘ਤੇ ਆਈ ਰਿਪੋਰਟ ‘ਤੇ ਚੁਟਕੀ ਲਈ ਹੈ।ਉਨਾਂ੍ਹ ਨੇ ਕਿਹਾ ਹੈ ਕਿ ਜੇਕਰ ਆਕਸੀਜਨ ‘ਤੇ ਝਗੜਾ ਖਤਮ ਹੋ ਗਿਆ ਤਾਂ ਥੋੜਾ ਕੰਮ ਕਰ ਲਈਏ?ਕੇਜਰੀਵਾਲ ਨੇ ਟਵੀਟ ਕੀਤਾ ਹੈ, ”ਆਕਸੀਜਨ ‘ਤੇ ਤੁਹਾਡਾ ਝਗੜਾ ਖਤਮ ਹੋ ਗਿਆ ਹੋਵੇ ਤਾਂ ਥੋੜਾ ਕੰਮ ਕਰ ਲਈਏ?
ਆਉ ਮਿਲ ਕੇ ਅਜਿਹੀ ਵਿਵਸਥਾ ਬਣਾਉਂਦੇ ਹਾਂ ਕਿ ਤੀਜੀ ਲਹਿਰ ‘ਚ ਕਿਸੇ ਨੂੰ ਆਕਸੀਜਨ ਦੀ ਕਮੀ ਨਾ ਹੋਵੇ।ਦੂਜੀ ਲਹਿਰ ‘ਚ ਲੋਕਾਂ ਨੂੰ ਆਕਸੀਜਨ ਦੀ ਭਾਰੀ ਕਮੀ ਹੋਈ।ਹੁਣ ਤੀਜੀ ਲਹਿਰ ‘ਚ ਅਜਿਹਾ ਨਾ ਹੋਵੇ।ਆਪਸ ‘ਚ ਲੜਾਂਗੇ ਤਾਂ ਕੋਰੋਨਾ ਜਿੱਤੇ ਜਾਵੇਗਾ।ਮਿਲ ਕੇ ਲੜਾਂਗੇ ਤਾਂ ਦੇਸ਼ ਜਿੱਤੇਗਾ।ਦਰਅਸਲ, ਸੁਪਰੀਮ ਕੋਰਟ ਦੀ ਇੱਕ ਕਮੇਟੀ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਹਸਪਤਾਲਾਂ ਦੇ ਲੋੜ ਤੋਂ ਚਾਰ ਗੁਣਾ ਜਿਆਦਾ ਆਕਸੀਜਨ ਦੀ ਮੰਗ ਕੇਂਦਰ ਸਰਕਾਰ ਨਾਲ ਕੀਤੀ ਸੀ।
ਕਮੇਟੀ ਦੀ ਅੰਤਰਿਮ ਰਿਪੋਰਟ ‘ਚ ਕਿਹਾ ਗਿਆ ਹੈ ਕਿ ਬੈੱਡ ਸਮਰੱਥਾ ਦੇ ਆਧਾਰ ‘ਤੇ ਤੈਅ ਫਾਰਮੂਲੇ ਦੇ ਮੁਤਾਬਕ, ਦਿੱਲੀ ਨੂੰ 289 ਦਾ ਦਾਅਵਾ ਕੀਤਾ ਸੀ, ਜੋ ਲੋੜ ਤੋਂ ਚਾਰ ਕਰੀਬ ਗੁਣਾ ਵੱਧ ਹੈ।ਇਸ ਰਿਪੋਰਟ ਤੋਂ ਬਾਅਦ ਰਾਜਨੀਤੀ ਸ਼ੁਰੂ ਹੋ ਗਈ।ਬੀਜੇਪੀ ਬੁਲਾਰੇ ਸੰਬਿਤ ਪਾਤਰਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਿੱਲੀ ਸਰਕਾਰ ਨੇ ਖੁਦ ਦੀ ਅਸਫਲਤਾ ਛੁਪਾਉਣ ਲਈ ਪੂਰੇ ਦੇਸ਼ ‘ਚ ਝੂਠ ਫੈਲਾਉਣ ਦਾ ਕੰਮ ਕੀਤਾ।ਇਹ ਅਪਰਾਧਿਕ ਲਾਪਰਵਾਹੀ ਹੈ।ਦਿੱਲੀ ‘ਚ ਆਕਸੀਜਨ ਵੱਧ ਮਾਤਰਾ ‘ਚ ਸੀ, ਪਰ ਉਨਾਂ੍ਹ ਨੂੰ ਇਹ ਪਤਾ ਵੀ ਨਹੀਂ ਸੀ ਕਿ ਇਸ ਨੂੰ ਕਿਵੇਂ ਮੈਨੇਜ ਕਰਨਾ ਹੈ।