ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰੇਸ਼ਖਰ ਰਾਓ (ਕੇਸੀਆਰ) ਨੇ ਐਤਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਬੰਦੀ ਸੰਜੇ (Bandi Sanjay) ਨੂੰ ਚਿਤਾਵਨੀ ਦਿੱਤੀ ਕਿ ਉਹ ‘loose talk’ ਕਰਨ ਤੋਂ ਗੁਰੇਜ਼ ਕਰਨ ਨਹੀਂ ਤਾਂ ‘ਅਸੀਂ ਉਨ੍ਹਾਂ ਦੀ ਜੀਭ ਵੱਢ ਦੇਵਾਂਗੇ।’
ਮੀਡੀਆ ਨਾਲ ਗੱਲਬਾਤ ਦੌਰਾਨ ਕੇਸੀਆਰ ਨੇ ਭਾਜਪਾ ‘ਤੇ ਤਿੱਖਾ ਹਮਲਾ ਕੀਤਾ। ਸੀਐਮ ਨੇ ਕਿਹਾ ਕਿ ਸੰਜੇ ਤੇਲੰਗਾਨਾ ਦੇ ਕਿਸਾਨਾਂ ਨੂੰ ਝੋਨੇ ਦੀ ਖੇਤੀ ਕਰਨ ਲਈ ਕਹਿ ਰਹੇ ਹਨ। ਇਹ ਝੂਠੀ ਉਮੀਦ ਵੀ ਦੇ ਰਹੇ ਹਨ ਕਿ ਭਾਜਪਾ ਉਨ੍ਹਾਂ ਦੀ ਫਸਲ ਦੀ ਖਰੀਦ ਯਕੀਨੀ ਬਣਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਕਿਹਾ ਹੈ ਕਿ ਉਹ ਝੋਨਾ ਨਹੀਂ ਖਰੀਦੇਗੀ। ਇਸ ਕਾਰਨ ਖੇਤੀ ਮੰਤਰੀ ਨੇ ਕਿਸਾਨਾਂ ਨੂੰ ਨੁਕਸਾਨ ਤੋਂ ਬਚਣ ਲਈ ਹੋਰ ਫ਼ਸਲਾਂ ਦੀ ਚੋਣ ਕਰਨ ਲਈ ਕਿਹਾ ਹੈ। ਕੇਂਦਰ ਗੈਰ-ਜ਼ਿੰਮੇਵਾਰਾਨਾ ਵਿਵਹਾਰ ਕਰ ਰਿਹਾ ਹੈ।’
ਕੇਸੀਆਰ ਨੇ ਕਿਹਾ, ‘ਮੈਂ ਸਿੱਧਾ ਸਬੰਧਿਤ ਕੇਂਦਰੀ ਮੰਤਰੀ ਕੋਲ ਗਿਆ ਅਤੇ ਕੇਂਦਰ ਨੂੰ ਖਰੀਦਿਆ ਚਾਵਲ ਲੈਣ ਲਈ ਕਿਹਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਇਸ ਬਾਰੇ ਫੈਸਲਾ ਲੈ ਕੇ ਮੈਨੂੰ ਸੂਚਿਤ ਕਰਨਗੇ ਪਰ ਅਜੇ ਤੱਕ ਮੈਨੂੰ ਕੋਈ ਸੁਨੇਹਾ ਨਹੀਂ ਮਿਲਿਆ। ਤੇਲੰਗਾਨਾ ਰਾਜ ਵਿੱਚ ਪਹਿਲਾਂ ਹੀ ਪਿਛਲੇ ਸਾਲ ਪੰਜ ਲੱਖ ਟਨ ਝੋਨਾ ਪਿਆ ਹੈ ਪਰ ਕੇਂਦਰ ਇਸ ਦੀ ਖਰੀਦ ਨਹੀਂ ਕਰ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਕਿਸਾਨਾਂ ਨੂੰ ਉਨ੍ਹਾਂ ਫਸਲਾਂ ਨੂੰ ਬੀਜਣ ਲਈ ਕਹਿਣ ਲਈ ਪ੍ਰਦੇਸ਼ ਭਾਜਪਾ ਪ੍ਰਧਾਨ ਸੰਜੇ ‘ਤੇ ਨਿਸ਼ਾਨਾ ਸਾਧਿਆ ਜੋ ਕੇਂਦਰ ਨਹੀਂ ਖਰੀਦ ਰਿਹਾ।
ਇਹ ਵੀ ਪੜ੍ਹੋ : ਹੁਣ ਅਪਣੀ ਮਰਜ਼ੀ ਨਾਲ ਮਰ ਸਕਣਗੇ ਲੋਕ, ਨਿਊਜ਼ੀਲੈਂਡ ‘ਚ ਲਾਗੂ ਹੋਇਆ ‘ਇੱਛਾ-ਮੌਤ’ ਕਾਨੂੰਨ
ਮੁੱਖ ਮੰਤਰੀ ਨੇ ਕਿਹਾ, ‘ਕੇਂਦਰ ਕਹਿ ਰਿਹਾ ਹੈ ਕਿ ਉਹ ਝੋਨਾ ਨਹੀਂ ਖਰੀਦੇਗਾ ਅਤੇ ਸੂਬਾ ਭਾਜਪਾ ਪ੍ਰਧਾਨ ਕਹਿ ਰਿਹਾ ਹੈ ਕਿ ਅਸੀਂ ਖਰੀਦਾਂਗੇ। ਫਜ਼ੂਲ ਗੱਲਾਂ ਤੋਂ ਬਚੋ। ਜੇਕਰ ਤੁਸੀਂ ਸਾਡੇ ਬਾਰੇ ਬੇਲੋੜੀ ਟਿੱਪਣੀ ਕਰੋਗੇ ਤਾਂ ਅਸੀਂ ਤੁਹਾਡੀ ਜੀਭ ਕੱਟ ਦੇਵਾਂਗੇ। ਸੀਐਮ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਕਿਹਾ, ‘ਸੰਜੇ ਕਹਿੰਦਾ ਹੈ ਕਿ ਉਹ ਮੈਨੂੰ ਜੇਲ੍ਹ ਭੇਜ ਦੇਣਗੇ। ਮੈਂ ਉਸ ਨੂੰ ਚੁਣੌਤੀ ਦਿੰਦਾ ਹਾਂ, ਮੈਨੂੰ ਹੱਥ ਲਾ ਕੇ ਦਿਖਾਓ। ਕੇਸੀਆਰ ਨੇ ਕਿਹਾ, ‘ਅਰੁਣਾਚਲ ‘ਚ ਚੀਨ ਸਾਡੇ ‘ਤੇ ਹਮਲਾ ਕਰ ਰਿਹਾ ਹੈ ਪਰ ਕੇਂਦਰ ਨੇ ਕੋਈ ਕਾਰਵਾਈ ਨਹੀਂ ਕੀਤੀ। ਅਸੀਂ ਹੁਣ ਤੱਕ ਚੁੱਪ ਸੀ ਪਰ ਹੁਣ ਚੁੱਪ ਨਹੀਂ ਬੈਠਾਂਗੇ। ਭਾਜਪਾ ਦੀਆਂ ਕਿਸਾਨ ਵਿਰੋਧੀ ਨੀਤੀਆਂ ਨੂੰ ਲੈ ਕੇ ਨਿਸ਼ਾਨਾ ਸਾਧਦੇ ਹੋਏ ਕੇਸੀਆਰ ਨੇ ਕਿਹਾ, ‘ਕਨੂੰਨੀ ਕਾਰਵਾਈ ਕੀਤੀ ਜਾਵੇਗੀ।’ ‘ਤੁਸੀਂ (ਭਾਜਪਾ) ਕਿਸਾਨਾਂ ਨੂੰ ਕਾਰ ਨਾਲ ਮਾਰ ਰਹੇ ਹੋ। ਭਾਜਪਾ ਦੇ ਇੱਕ ਮੁੱਖ ਮੰਤਰੀ ਨੇ ਲੋਕਾਂ ਨੂੰ ਕਿਸਾਨਾਂ ਦੀ ਕੁੱਟਮਾਰ ਕਰਨ ਲਈ ਕਿਹਾ।’
ਵੀਡੀਓ ਲਈ ਕਲਿੱਕ ਕਰੋ -: