cm kejriwal appeal center make vaccine available: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਤੋਂ ਵੈਕਸੀਨ ਉਪਲੱਬਧ ਕਰਾਏ ਜਾਣ ਦੀ ਅਪੀਲ ਕੀਤੀ ਹੈ।ਉਨਾਂ੍ਹ ਨੇ ਕਿਹਾ, ਕੋਰੋਨਾ ਦੇ ਵਿਰੁੱਧ ਵੈਕਸੀਨ ਹੀ ਸਭ ਤੋਂ ਵੱਡਾ ਹਥਿਆਰ ਹੈ।ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਦਿੱਲੀ ਨੂੰ ਵੈਕਸੀਨ ਉਪਲਬਧ ਕਰਾਉ, ਤਾਂ ਕਿ ਦੁਬਾਰਾ ਟੀਕਾਕਰਨ ਸ਼ੁਰੂ ਕੀਤਾ ਜਾਵੇ।ਨਾਲ ਹੀ ਦਿੱਲੀ ‘ਚ ਵੈਕਸੀਨ ਦਾ ਕੋਟਾ ਵੀ ਵਧਾਇਆ ਜਾਵੇ।
ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ,’ ਦਿੱਲੀ ‘ਚ ਹਰ ਮਹੀਨੇ 80 ਲੱਖ ਵੈਕਸੀਨ ਡੋਜ਼ ਦੀ ਲੋੜ ਹੈ।ਇਸਦੇ ਮੁਕਾਬਲੇ ਮਈ ‘ਚ ਸਾਨੂੰ ਸਿਰਫ 16 ਲੱਖ ਵੈਕਸੀਨ ਮਿਲੀ ਅਤੇ ਜੂਨ ਦੇ ਲਈ ਕੇਂਦਰ ਨੇ ਦਿੱਲੀ ਦਾ ਕੋਟਾ ਹੋਰ ਘੱਟ ਕਰ ਦਿੱਤਾ ਹੈ।ਜੂਨ ‘ਚ ਸਾਨੂੰ ਸਿਰਫ 8 ਲੱਖ ਵੈਕਸੀਨ ਦਿੱਤੀ ਜਾਵੇਗੀ।ਜੇਕਰ ਹਰ ਮਹੀਨੇ 8 ਲੱਖ ਵੈਕਸੀਨ ਮਿਲੀ ਤਾਂ ਦਿੱਲੀ ਦੇ ਬਾਲਗਾਂ ਨੂੰ ਹੀ ਵੈਕਸੀਨ ਲਗਾਉਣ ‘ਚ 30 ਮਹੀਨੇ ਤੋਂ ਜਿਆਦਾ ਲੱਗ ਜਾਣਗੇ।
ਇਹ ਵੀ ਪੜੋ:ਕੋਰੋਨਾ ਯੋਧਾ ਨਿਤਿਨ ਤੰਵਰ ਦੇ ਪਰਿਵਾਰ ਨੂੰ ਮਿਲੇ ਕੇਜਰੀਵਾਲ, ਦਿੱਤਾ ਇੱਕ ਕਰੋੜ ਦਾ ਚੈੱਕ
ਕੇਜਰੀਵਾਲ ਨੇ ਕਿਹਾ, ਦਿੱਲੀ ‘ਚ ਅੱਜ ਤੋਂ ਨੌਜਵਾਨਾਂ ਦਾ ਵੈਕਸੀਨੇਸ਼ਨ ਬੰਦ ਹੋ ਗਿਆ ਹੈ।ਕੇਂਦਰ ਸਰਕਾਰ ਲਈ ਜਿੰਨੀ ਵੈਕਸੀਨ ਭੇਜੀ ਸੀ ਉਹ ਖਤਮ ਹੋ ਗਈ ਹੈ।ਕੁਝ ਵੈਕਸੀਨ ਦੀ ਡੋਜ਼ ਬਚੀ ਹੈ ਉਹ ਕੁਝ ਸੈਂਟਰ ‘ਚ ਦਿੱਤੀ ਜਾ ਰਹੀ ਹੈ, ਉਹ ਵੀ ਸ਼ਾਮ ਤੱਕ ਖਤਮ ਹੋ ਜਾਵੇਗੀ।
ਕੱਲ ਤੋਂ ਨੌਜਵਾਨਾਂ ਦੇ ਵੈਕਸੀਨੇਸ਼ਨ ਦੇ ਸਾਰੇ ਸੈਂਟਰ ਬੰਦ ਹੋ ਜਾਣਗੇ।ਕੇਜਰੀਵਾਲ ਨੇ ਇਹ ਵੀ ਦੱਸਿਆ ਕਿ ਦਿੱਲੀ ‘ਚ ਕੋਰੋਨਾ ਦੀ ਰਫਤਾਰ ਕਾਫੀ ਘੱਟ ਹੋ ਗਈ ਹੈ।ਪਿਛਲੇ 24 ਘੰਟਿਆਂ ‘ਚ ਸੰਕਰਮਣ ਦਰ ਘੱਟ ਕੇ 3.5 ਫੀਸਦੀ ਰਹਿ ਗਈ ਹੈ ਪਰ ਇਸਦਾ ਇਹ ਮਤਲਬ ਨਹੀਂ ਹੈ ਕਿ ਕੋਰੋਨਾ ਦਾ ਖਤਰਾ ਟਲ ਗਿਆ ਹੈ।