cm kejriwal coronavirus pollution bio decomposer: ਦਿੱਲੀ ‘ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ।ਦੇਸ਼ ‘ਚ ਘੱਟ ਹੋ ਰਹੇ ਕੋਰੋਨਾ ਦੇ ਪਾਜ਼ੇਟਿਵ ਮਾਮਲੇ ਦਿੱਲੀ ‘ਚ ਤੇਜੀ ਨਾਲ ਵੱਧ ਰਹੇ ਹਨ।ਜਿਸ ਨੂੰ ਦੇਖਦਿਆਂ ਸਰਕਾਰ ਦੀ ਚਿੰਤਾ ਵੱਧ ਗਈ ਹੈ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋੋਰੋਨਾ ਦੇ ਵਧਦੇ ਮਾਮਲਿਆਂ ਦੇ ਪਿਛੇ ਪ੍ਰਦੂਸ਼ਣ ਨੂੰ ਕਾਰਨ ਦੱਸਿਆ ਹੈ।ਮੁੱਖ ਮੰਤਰੀ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੋਰੋਨਾ ਨੂੰ ਕੰਟਰੋਲ ਕਰਨ ਲਈ ਸਰਕਾਰ ਹਰ ਜ਼ਰੂਰੀ ਕਦਮ ਚੁੱਕ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਅਗਲੇ ਹਫਤੇ ਕਈ ਕਦਮ ਚੁੱਕੇ ਜਾਣਗੇ।ਸੀਐੱਮ ਕੇਜਰੀਵਾਲ ਨੇ ਉਮੀਦ ਜਤਾਈ ਹੈ ਕਿ ਹਫਤੇ ਜਾਂ 10 ਦਿਨਾਂ ‘ਚ ਕੋੋਰੋਨਾ ਕਾਬੂ ‘ਚ ਆ ਜਾਵੇਗਾ।ਉਨ੍ਹਾਂ ਨੇ 14 ਨਵੰਬਰ ਨੂੰ 7.39 ਵਜੇ ਦੇ ਕਰੀਬ ਮੰਤਰੀਆਂ ਨਾਲ ਅਕਸ਼ਰਧਾਮ ਮੰਦਰ ‘ਚ ਦਿਵਾਲੀ ਪੂਜਾ ਕਰਨ ਦੀ ਜਾਣਕਾਰੀ ਦਿੰਦੇ ਹੋਏ ਲੋਕਾਂ ਨਾਲ ਉਸੇ ਸਮੇਂ ਆਪਣੇ-ਆਪਣੇ ਘਰ ‘ਚ
ਪੂਜਾ ਕਰਨ ਦੀ ਅਪੀਲ ਕੀਤੀ।ਕੇਜਰੀਵਾਲ ਨੇ ਕਿਹਾ ਦੀਵਾਲੀ ‘ਤੇ ਪੂਜਾ ਨਾਲ ਦ੍ਰਿਸ਼-ਆਦ੍ਰਿਸ਼ ਸ਼ਕਤੀਆਂ ਦਾ ਆਸ਼ੀਰਵਾਦ ਦਿੱਲੀ ਦੇ ਲੋਕਾਂ ਨੂੰ ਮਿਲੇਗਾ।ਸੀਐੱਮ ਕੇਜਰੀਵਾਲ ਨੇ ਕਿਹਾ ਕਿ ਪਿਛਲੇ 10-12 ਸਾਲਾਂ ਤੋਂ ਪਰਾਲੀ ਸਾੜਨ ਨਾਲ ਧੂੰਆਂ ਦਿੱਲੀ ‘ਚ ਆਉਂਦਾ ਹੈ।ਇਕ ਮਹੀਨੇ ਤਕ ਉਤਰ ਭਾਰਤ ‘ਚ ਧੂੰਆਂ ਰਹਿੰਦਾ ਹੈ।ਉਨਾਂ੍ਹ ਨੇ ਕਿਹਾ ਕਿ ਹਰ ਸਾਲ ਅਕਤੂਬਰ ਅਤੇ ਨਵੰਬਰ ਦੇ ਮਹੀਨੇ ‘ਚ ਪੂਰਾ ਉਤਰ ਭਾਰਤ ਅਤੇ ਇਥੋਂ ਦੇ ਕਿਸਾਨ ਪ੍ਰੇਸ਼ਾਨ ਰਹਿੰਦੇ ਹਨ।ਕਿਸਾਨ ਪਰਾਲੀ ਸਾੜਨਾ ਨਹੀਂ ਚਾਹੁੰਦੇ।ਜਿਥੇ ਪਰਾਲੀ ਸਾੜੀ ਜਾਂਦੀ ਹੈ।ਉਥੇ ਪਿੰਡ ਵਾਲਿਆਂ ਦਾ ਜੀਣਾ ਮੁਸ਼ਕਿਲ ਹੋ ਜਾਂਦਾ ਹੈ।ਪੰਜਾਬ ਅਤੇ ਹਰਿਆਣਾ ਦੇ ਲੋਕ ਧੂੰਏਂ ਤੋਂ ਦੁਖੀ ਹਨ।ਉਨ੍ਹਾਂ ਨੇ ਪਰਾਲੀ ਨੂੰ ਖਾਦ ‘ਚ ਤਬਦੀਲ ਕਰਨ ਵਾਲਾ ਬਾਇਓ ਡਿਕਸਪੋਜਰ ਬਣਾਉਣ ਲਈ ਪੂਸਾ ਇੰਸਟੀਚਿਊਟ ਦਾ ਆਭਾਰ ਵਿਅਕਤ ਕੀਤਾ।ਕੇਜਰੀਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਮਿੱਟੀ ਖਰਾਬ ਹੋ ਜਾਂਦੀ ਹੈ ਅਤੇ ਧੂੰਆਂ ਵੀ ਹੁੰਦਾ ਹੈ।ਉਨ੍ਹਾਂ ਨੇ ਕਿਹਾ ਕਿ ਬਾਇਓ ਡਿਕਮਪੋਜਰ ‘ਤੇ 30 ਰੁਪਏ ਪ੍ਰਤੀ ਏਕੜ ਦਾ ਖਰਚ ਹੈ।ਇਹ ਸੂਬਾ ਸਰਕਾਰਾਂ ਵੀ ਆਸਾਨੀ ਨਾਲ ਚੁੱਕ ਸਕਦੀਆਂ ਹਨ।ਸੀਐਮ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਇਹ ਰਿਪੋਰਟ ਏਅਰ ਕੁਆਲਿਟੀ ਕਮਿਸ਼ਨ ਸਾਹਮਣੇ ਰੱਖੇਗੀ।