ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਸਰੰਡਰ ਕਰਨਗੇ। ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਚੋਣ ਪ੍ਰਚਾਰ ਲਈ ਰਾਹਤ ਦਿੱਤੀ ਸੀ ਤੇ ਅੱਜ ਉਹ ਵਾਪਸ ਤਿਹਾੜ ਜੇਲ੍ਹ ਜਾਣਗੇ. ਸਰੰਡਰ ਕਰਨ ਤੋਂ ਪਹਿਲਾਂ ਸੀਐੱਮ ਅਰਵਿੰਦ ਕੇਜਰੀਵਾਲ ਨੇ ਦੇਸ਼ ਵਾਸੀਆਂ ਲਈ ਇਕ ਸੰਦੇਸ਼ ਦਿੱਤਾ।
ਟਵੀਟ ਕਰਦਿਆਂ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੇ ਹੁਕਮ ‘ਤੇ ਮੈਂ 21 ਦਿਨ ਚੋਣ ਪ੍ਰਚਾਰ ਲਈ ਬਾਹਰ ਆਇਆ। ਮਾਣਯੋਗ ਸੁਪਰੀਮ ਕੋਰਟ ਦਾ ਬਹੁਤ-ਬਹੁਤ ਧੰਨਵਾਦ। ਅੱਜ ਤਿਹਾੜ੍ਹ ਜੇਲ੍ਹ ਵਿਚ ਜਾ ਕੇ ਸਰੰਡ ਕਰਾਂਗੇ. ਦੁਪਹਿਰ 3 ਵਜੇ ਘਰ ਤੋਂ ਨਿਕਲਾਂਗਾ। ਪਹਿਲਾਂ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਜੀ ਨੂੰ ਸ਼ਰਧਾਂਜਲੀ ਦੇਵੇਗਾ। ਉਥੋਂ ਹਨੂੰਮਾਨ ਜੀ ਦਾ ਆਸ਼ੀਰਵਾਦ ਲੈਣ ਕਨਾਟ ਪਲੇਸ ਸਥਿਤ ਹਨੂੰਮਾਨ ਮੰਦਰ ਜਾਵਾਂਗਾ ਤੇ ਉਥੋਂ ਪਾਰਟੀ ਦਫਤਰ ਜਾ ਕੇ ਸਾਰੇ ਵਰਕਰ ਤੇ ਪਾਰਟੀ ਨੇਤਾਵਾਂ ਨੂੰ ਮਿਲਾਂਗੇ। ਉਥੋਂ ਤਿਹਾੜ੍ਹ ਲਈ ਰਵਾਨਾ ਹੋਵਾਂਗਾ। ਤੁਸੀਂ ਸਾਰੇ ਲੋਕ ਆਪਣਾ ਖਿਆਲ ਰੱਖਣਾ। ਜੇਲ੍ਹ ਵਿਚ ਮੈਨੂੰ ਤੁਹਾਡੀ ਸਾਰਿਆਂ ਦੀ ਚਿੰਤਾ ਰਹੇਗੀ। ਤੁਸੀਂ ਖੁਸ਼ ਰਹੋਗੇ ਤਾਂ ਜੇਲ੍ਹ ਵਿਚ ਤੁਹਾਡਾ ਕੇਜਰੀਵਾਲ ਵੀ ਖੁਸ਼ ਰਹੇਗਾ।
ਵੀਡੀਓ ਲਈ ਕਲਿੱਕ ਕਰੋ -: