cm mamata banerjee and pm modi: ਕੋਰੋਨਾ ਵੈਕਸੀਨ ਤੋਂ ਬਾਅਦ ਮਿਲਣ ਵਾਲੇ ਸਰਟੀਫਿਕੇਟ ‘ਤੇ ਪੀਐੱਮ ਮੋਦੀ ਦੀ ਤਸਵੀਰ ਨੂੰ ਲੈ ਕੇ ਤਕਰਾਰ ਜਾਰੀ ਹੈ।ਹੁਣ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇੱਥੇ ਸੂਬੇ ਵਲੋਂ ਹੋਣ ਵਾਲੇ ਤੀਜੇ ਪੜਾਅ ਦੀ ਵੈਕਸੀਨੇਸ਼ਨ ‘ਚ 18-44 ਉਮਰ ਵਰਗ ਦੇ ਲੋਕਾਂ ਨੂੰ ਵੈਕਸੀਨੇਸ਼ਨ ਤੋਂ ਬਾਅਦ ਸੀਐੱਮ ਮਮਤਾ ਦੀ ਤਸਵੀਰ ਵਾਲੇ ਸਰਟੀਫਿਕੇਟ ਦਿੱਤੇ ਜਾਣਗੇ।
ਮਮਤਾ ਸਰਕਾਰ ਵਲੋਂ ਇਹ ਕਦਮ ਅਜਿਹੇ ਸਮੇਂ ਚੁੱਕੇ ਗਏ ਹਨ ਜਦੋਂ ਕੁਝ ਮਹੀਨੇ ਪਹਿਲਾਂ ਟੀਐੱਮਸੀ ਨੇ ਵੈਕਸੀਨੇਸ਼ਨ ਸਰਟੀਫਿਕੇਟ ‘ਤੇ ਪੀਐੱਮ ਮੋਦੀ ਦੀ ਫੋਟੋ ਨੂੰ ਲੈ ਕੇ ਬੀਜੇਪੀ ਅਤੇ ਪੀਐੱਮ ਮੋਦੀ ਆਲੋਚਨਾ ਕੀਤੀ ਸੀ।2021 ‘ਚ ਹੋਏ ਬੰਗਾਲ ਵਿਧਾਨਸਭਾ ਚੋਣਾਂ ਦੌਰਾਨ ਟੀਐੱਮਸੀ ਨੇ ਇਸ ਮੁੱਦੇ ‘ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਸੀ।ਟੀਐੱਮਸੀ ਨੇ ਵੈਕਸੀਨੇਸ਼ਨ ਤੋਂ ਬਾਅਦ ਮਿਲਣ ਵਾਲੇ ਸਰਟੀਫਿਕੇਟ ‘ਤੇ ਪੀਐੱਮ ਮੋਦੀ ਦੀ ਤਸਵੀਰ ਨੂੰ ਉਲੰਘਣ ਦੱਸਿਆ ਸੀ।
ਦੱਸਣਯੋਗ ਹੈ ਕਿ ਮਮਤਾ ਬੈਨਰਜੀ ਕਈ ਵਾਰ ਇਹ ਮੰਗ ਕਰ ਚੁੱਕੀ ਹੈ ਕਿ ਸਾਰਿਆਂ ਨੂੰ ਵੈਕਸੀਨ ਮੁਫਤ ‘ਚ ਲਗਾਈ ਜਾਵੇ।ਉਨਾਂ੍ਹ ਨੇ ਸਰਟੀਫਿਕੇਟ ‘ਤੇ ਪੀਐੱਮ ਮੋਦੀ ਦੀ ਤਸਵੀਰ ਨੂੰ ਲੈ ਕੇ ਵੀ ਉਨਾਂ੍ਹ ਦੀ ਆਲੋਚਨਾ ਕੀਤੀ ਸੀ।ਹਾਲਾਂਕਿ ਟੀਐੱਮਸੀ ਨੂੰ ਲੱਗਦਾ ਹੈ ਕਿ ਸੀਐੱਮ ਮਮਤਾ ਦੀ ਤਸਵੀਰ ਦਾ ਸਰਟੀਫਿਕੇਟ ‘ਤੇ ਹੋਣਾ ਗਲਤ ਨਹੀਂ ਹੈ।
ਇਹ ਵੀ ਪੜੋ:ਬਾਜਵਾ ਨੇ ਕੈਪਟਨ ਨੂੰ ਲਿਖੀ ਚਿੱਠੀ, ਵੈਕਸੀਨ ਵੇਚਣ ਦੇ ਲੱਗੇ ਦੋਸ਼ਾਂ ਸਬੰਧੀ ਜਾਂਚ ਦੀ ਕੀਤੀ ਮੰਗ
ਟੀਐੱਮਸੀ ਦੇ ਸੌਗਤ ਰਾਏ ਕਹਿੰਦੇ ਹਨ ਕਿ ਇਹ ਪਹਿਲਾਂ ਬੀਜੇਪੀ ਵਾਲਿਆਂ ਨੇ ਕੀਤਾ ਹੈ ਜੇਕਰ ਉਹ ਅਜਿਹਾ ਕਰ ਸਕਦੇ ਹਨ ਤਾਂ ਸਾਡੇ ਵਲੋਂ ਵੀ ਅਜਿਹਾ ਕੀਤਾ ਜਾ ਸਕਦਾ ਹੈ।ਉਹ ਅਜਿਹਾ ਨਹੀਂ ਕਰਦੇ ਤਾਂ ਅਸੀਂ ਵੀ ਅਜਿਹਾ ਨਹੀਂ ਕਰਦੇ।
ਦੂਜੇ ਪਾਸੇ ਟੀਐੱਮਸੀ ਸਰਕਾਰ ਦੇ ਇਸ ਫੈਸਲੇ ‘ਤੇ ਬੀਜੇਪੀ ਭੜਕ ਗਈ ਹੈ।ਬੀਜੇਪੀ ਦੇ ਸੀਨੀਅਰ ਨੇਤਾ ਅਤੇ ਸੂਬਾ ਬੁਲਾਰੇ ਸਮਿਕ ਭੱਟਾਚਾਰੀਆ ਦਾ ਕਹਿਣਾ ਹੈ ਕਿ ਟੀਐੱਮਸੀ ਪੀਐੱਮ ਅਹੁਦੇ ਦੀ ਗਰਿਮਾ ਸਵੀਕਾਰ ਨਹੀਂ ਕਰ ਰਹੀ ਹੈ।ਟੀਐੱਮਸੀ ਇੱਕ ਵੱਖਰਾ ਨਿਰਭਰ ਦੇਸ਼ ਦੀ ਤਰ੍ਹਾਂ ਵਰਤਾਵ ਕਰ ਰਹੀ ਹੈ।
ਇਹ ਵੀ ਪੜੋ:ਜਿਸ ਬੱਚੇ ਨਾਂਅ Sant Bhindrawale ਨੇ ਰੱਖਿਆ ਸੀ,’ਮਾਂ ਦੀ ਛਾਤੀ ਨਾਲ ਲੱਗੇ ਉਸ ਮਾਸੂਮ ਨੂੰ ਗੋਲੀ ਮਾਰ ਕੀਤਾ ਸ਼ਹੀਦ’ !