cm mamata banerjee attacks on pm modi: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਕਈ ਦੋਸ਼ ਲਗਾਏ।ਉਹ ਮੁਰਸ਼ਿਰਾਬਾਦ ‘ਚ ਇੱਕ ਚੋਣ ਰੈਲੀ ਕਰ ਰਹੀ ਸੀ।ਉੱਥੇ ਉਨਾਂ੍ਹ ਨੇ ਪੀਐੱਮ ਮੋਦੀ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਤੁਸੀਂ ਪਹਿਲਾਂ ਦੇਸ਼ ਦੇ ਬਾਰੇ ‘ਚ ਨਹੀਂ ਸੋਚਿਆ ਅਤੇ ਕੋਰੋਨਾ ਦੀ 64 ਫੀਸਦੀ ਵੈਕਸੀਨ ਵਿਦੇਸ਼ ਭਿਜਵਾ ਦਿੱਤੀ।ਉਨਾਂ੍ਹ ਨੇ ਇਹ ਵੀ ਦੋਸ਼ ਲਗਾਇਆ ਕਿ ਜੇਕਰ ਕੇਂਦਰ ਸਰਕਾਰ ਨੇ ਪਹਿਲਾਂ ਠੀਕ ਤਰ੍ਹਾਂ ਨਾਲ ਕੰਮ ਕੀਤਾ ਹੁੰਦਾ ਤਾਂ, ਕੋਰੋਨਾ ਇੰਨਾ ਨਹੀਂ ਫੈਲਦਾ।
ਮੁਰਿਸ਼ਰਾਬਾਦ ਨੇ ਭਗਵਾਨਗੋਲਾ ਇਲਾਕੇ ‘ਚ ਰੈਲੀ ਦੌਰਾਨ ਮਮਤਾ ਨੇ ਕਿਹਾ, ” ਪਹਿਲਾਂ ਦੇਸ਼ ਦੇ ਬਾਰੇ ‘ਚ ਨਹੀਂ ਸੋਚਿਆ ਅਤੇ ਕੋਰੋਨਾ ਦੀ 64 ਫੀਸਦੀ ਵੈਕਸੀਨ ਵਿਦੇਸ਼ ਭਿਜਵਾ ਦਿੱਤੀ।ਖੁਦ ਨਾਮ ਕਮਾਉਣ ਲਈ ਅਜਿਹਾ ਕੀਤਾ।ਪਰ ਹੁਣ ਰਾਜਸਥਾਨ, ਬੰਗਾਲ, ਉੱਤਰ-ਪ੍ਰਦੇਸ਼, ਗੁਜਰਾਤ ਦੇ ਕੋਲ ਦਵਾਈ ਨਹੀਂ ਹੈ, ਤਾਂ ਮਜ਼ਬੂਰ ਹੋ ਕੇ ਖੁੱਲ੍ਹੇ ਬਜ਼ਾਰ ਤੋਂ ਵੈਕਸੀਨ ਖ੍ਰੀਦਣ ਦੀ ਮਨਜ਼ੂਰੀ ਦੇ ਦਿੱਤੀ।ਪਰ ਦਵਾਈ ਬਾਜ਼ਾਰ ‘ਚ ਹੈ ਹੀ ਨਹੀਂ।ਕੇਂਦਰ ਸਰਕਾਰ ਨੂੰ ਦਵਾਈ ਉਪਲਬਧ ਕਰਾਉਣੀ ਹੋਵੇਗੀ।ਮਮਤਾ ਨੇ ਅੱਗੇ ਕਿਹਾ, ” ਕੇਂਦਰ ਸਰਕਾਰ ਨਿਕੰਮੀ ਹੈ।ਜੇਕਰ 6 ਮਹੀਨੇ ਪਹਿਲਾਂ ਕੰਮ ਕੀਤਾ ਹੁੰਦਾ, ਤਾਂ ਕੋਰੋਨਾ ਅੱਜ ਇੰਨਾ ਨਹੀਂ ਫੈਲਦਾ।ਨਰਿੰਦਰ ਮੋਦੀ ਤੁਹਾਨੂੰ ਸ਼ਰਮ ਨਹੀਂ ਆਉਂਦੀ।
ਕੋਰੋਨਾ ਦੇ ਸਮੇਂ ‘ਚ ਇੱਕ ਲੱਖ ਬਾਹਰੀ ਲੋਕਾਂ ਨੂੰ ਬੰਗਾਲ ਭੇਜ ਦਿੱਤਾ।ਸੀਐੱਮ ਮਮਤਾ ਨੇ ਦੋਸ਼ ਲਗਾਇਆ ਕਿ ਬੀਜੇਪੀ ਬੰਗਾਲ ‘ਚ ਦੰਗੇ ਕਰਾਉਣ ਦੀ ਸਾਜਿਸ਼ ਰਚ ਰਹੀ ਹੈ।ਉਨਾਂ੍ਹ ਨੇ ਕਿਹਾ, ਬੀਜੇਪੀ ਸਰਕਾਰ ਰਾਮਨੌਮੀ ਅਤੇ ਰਮਜ਼ਾਨ ਦੇ ਮੌਕੇ ‘ਤੇ ਦੰਗੇ ਕਰਾਉਣ ਦੀ ਯੋਜਨਾ ਬਣਾ ਰਹੀ ਹੈ।ਕੱਲ ਰਾਮਨੌਮੀ ਹੈ।ਰਮਜਾਨ ਵੀ ਹੈ।ਸਾਵਧਾਨ ਰਹੋ।ਕਿਉਂਕਿ ਬੀਜੇਪੀ ਨੇ ਦੰਗਿਆਂ ਦੀ ਯੋਜਨਾ ਬਣਾ ਰੱਖੀ ਹੈ।
ਬੱਚੀ ਨੂੰ ਸਟੇਜ ਤੇ ਬੁਲਾ ਕੇ ਥੱਪੜ ਮਾਰਨ ਵਾਲੀ ਪ੍ਰਿੰਸੀਪਲ ਦੀਆਂ ਵਧੀਆਂ ਮੁਸੀਬਤਾਂ, ਵਿਭਾਗ ਨੇ ਲਿਆ ਵੱਡਾ ਐਕਸ਼ਨ