cm mamata banerjee enters spot dharna:ਚੋਣ ਕਮਿਸ਼ਨ ਦੇ ਬੈਨ ਦੇ ਵਿਰੁੱਧ ਮਮਤਾ ਬੈਨਰਜੀ ਦਾ ਧਰਨਾ ਸ਼ੁਰੂ ਹੋ ਗਿਆ ਹੈ।ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦਾ ਸੰਕੇਤਿਕ ਵਿਰੋਧ ਜਤਾਉਣ ਲਈ ਮਮਤਾ ਬੈਨਰਜੀ ਨੇ ਗਲੇ ‘ਚ ਕਾਲੇ ਰੰਗ ਦੀ ਚਾਦਰ ਲਪੇਟ ਰੱਖੀ ਹੈ।ਧਰਨੇ ਦੌਰਾਨ ਮਮਤਾ ਬੈਨਰਜੀ ਨੇ ਕਾਲੇ ਰੰਗ ਦਾ ਮਾਸਕ ਵੀ ਪਹਿਨਿਆ ਹੋਇਆ ਹੈ।ਧਰਨੇ ਦਿੰਦੇ ਸਮੇਂ ਮਮਤਾ ਬੈਨਰਜੀ ਤੈਅ ਸਮੇਂ ਤੋਂ ਪਹਿਲਾਂ ਹੀ ਕੋਲਕਾਤਾ ਦੇ ਗਾਂਧੀ ਮੂਰਤੀ ਸਥਾਨ ‘ਤੇ ਪਹੁੰਚ ਗਈ ਸੀ।ਮਮਤਾ ਬੈਨਰਜੀ ਧਰਨਾ ਸਥਾਨ ‘ਤੇ ਵੀਲਚੇਅਰ ‘ਤੇ ਬੈਠੀ ਹੋਈ ਹੈ।ਉਨਾਂ੍ਹਦੇ ਸਾਹਮਣੇ ਇੱਕ ਟੇਬਲ ਰੱਖਿਆ ਹੈ।ਇਸ ਦੌਰਾਨ ਉਨਾਂ੍ਹ ਨੇ ਪੇਂਟਿੰਗ ਵੀ ਬਣਾਈ।ਦੱਸਣਯੋਗ ਹੈ ਕਿ ਵਿਵਾਦਿਤ ਬਿਆਨ ਦੇਣ ਕਾਰਨ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਚੋਣ ਪ੍ਰਚਾਰ ਕਰਨ ‘ਤੇ 24 ਘੰਟਿਆਂ ਲਈ ਰੋਕ ਲਗਾ ਦਿੱਤੀ ਹੈ।ਇਹ ਰੋਕ ਸੋਮਵਾਰ ਸ਼ਾਮ 8 ਵਜੇ ਤੋਂ ਲੈ ਕੇ ਅੱਜ ਸ਼ਾਮ 8 ਵਜੇ ਤੱਕ ਜਾਰੀ ਰਹੇਗਾ।
ਚੋਣ ਕਮਿਸ਼ਨ ਵਲੋਂ ਮਮਤਾ ਬੈਨਰਜੀ ‘ਤੇ ਭੜਕਾਊ ਬਿਆਨ ਦੇਣ ਦੇ ਦੋਸ਼ ‘ਚ ਕਾਰਵਾਈ ਹੋਈ ਹੈ।ਬੀਜੇਪੀ ਨੇ ਉਨਾਂ੍ਹ ਦੇ ਬਿਆਨ ਦੇ ਵਿਰੁੱਧ ਚੋਣ ਕਮਿਸ਼ਨ ‘ਚ ਸ਼ਿਕਾਇਤ ਕੀਤੀ ਸੀ।ਬੀਜੇਪੀ ਨੇ ਕਿਹਾ ਸੀ ਕਿ ਉਹ ਸੰਪਰਦਾਇਕਤਾ ਨੂੰ ਆਧਾਰ ਬਣਾ ਕੇ ਵੋਟ ਮੰਗ ਰਹੇ ਹਨ।ਭਾਰਤੀ ਜਨਤਾ ਪਾਰਟੀ ਦੇ ਨੇਤਾ ਮੁਖਤਾਰ ਅਬਾਸ ਨਕਵੀ ਨੇ ਇਸ ਬਿਆਨ ਨੂੰ ਲੈ ਕੇ ਚੋਣ ਕਮਿਸ਼ਨ ਤੋਂ ਮਮਤਾ ਬੈਨਰਜੀ ਦੀ ਸ਼ਿਕਾਇਤ ਕੀਤੀ ਸੀ।ਸ਼ਿਕਾਇਤ ਮਿਲਣ ਤੋਂ ਬਾਅਦ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਸੀ।ਆਪਣੇ ਆਦੇਸ਼ ‘ਚ ਚੋਣ ਕਮਿਸ਼ਨ ਨੇ ਕਿਹਾ ਸੀ,” ਕਮਿਸ਼ਨ ਪੂਰੇ ਸੂਬੇ ‘ਚ ਕਾਨੂੰਨ ਵਿਵਸਥਾ ਦੀ ਗੰਭੀਰ ਸਮੱਸਿਆਵਾਂ ਪੈਦਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਬਿਆਨਾਂ ਦੀ ਨਿੰਦਾ ਕਰਦਾ ਹੈ ਅਤੇ ਮਮਤਾ ਬੈਨਰਜੀ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਸਲਾਹ ਦਿੱਤੀ ਜਾਂਦੀ ਹੈ ਕਿ ਆਦਰਸ਼ ਆਚਾਰ ਸੰਹਿਤਾ ਪ੍ਰਭਾਵੀ ਹੋਣ ਦੌਰਾਨ ਜਨਤਕ ਪ੍ਰੋਗਰਾਮਾਂ ਦੌਰਾਨ ਅਜਿਹੇ ਬਿਆਨ ਦੇਣ ਤੋਂ ਬਚੋ।
ਖਾਲਸੇ ਦੇ ਸਾਜਨਾ ਦਿਵਸ ਤੇ ਆਨੰਦਾਂ ਦੀ ਪੁਰੀ ਸ੍ਰੀ ਆਨੰਦਪੁਰ ਸਾਹਿਬ ਤੋਂ ਸਿੱਧਾ LIVE