cm mamata banerjee gets angry: ਮੁੱਖ ਮੰਤਰੀ ਮਮਤਾ ਬੈਨਰਜੀ ‘ਪਰਾਕ੍ਰਮ ਦਿਵਸ’ ਪ੍ਰੋਗਰਾਮ ‘ਚ ਨਰਿੰਦਰ ਮੋਦੀ ਨੂੰ ਦੇਖ ਨਾਰਾਜ਼ ਹੋ ਗਈ।ਉਨ੍ਹਾਂ ਨੇ ਪ੍ਰੋਗਰਾਮ ‘ਚ ਭਾਸ਼ਣ ਦੇਣ ਤੋਂ ਇੰਨਕਾਰ ਕਰ ਦਿੱਤਾ।ਉਨਾਂ੍ਹ ਨੇ ਕਿਹਾ ਕਿ ਇਹ ਸਰਕਾਰੀ ਪ੍ਰੋਗਰਾਮ ਹੈ।ਕਿਸੇ ਰਾਜਨੀਤਿਕ ਪਾਰਟੀ ਦਾ ਪ੍ਰੋਗਰਾਮ ਨਹੀਂ ਹੈ।ਕਿਸੇ ਨੂੰ ਸੱਦਾ ਦੇਣ ਤੋਂ ਬਾਅਦ ਅਪਮਾਨਿਤ ਕਰਨਾ ਕੋਈ ਵਧੀਆ ਗੱਲ ਨਹੀਂ।ਇਸ ਦੌਰਾਨ ਪੀਐੱਮ ਮੋਦੀ ਸਟੇਜ ‘ਤੇ ਮੌਜੂਦ ਸਨ।ਸੀਐੱਮ ਮਮਤਾ ਨੇ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਪੀਐੱਮ ਮੋਦੀ ਦਾ ਧੰਨਵਾਦ ਕੀਤਾ।
ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਦੇ ਮੌਕੇ ‘ਤੇ ਕੋਲਕਾਤਾ ਦੇ ਵਿਕਟੋਰੀਆ ਮੈਮੋਰੀਅਲ ‘ਚ ਪ੍ਰੋਗਰਾਮ ਦਾ ਆਯੋਜਨ ਕੀਤਾ।ਜਿਵੇਂ ਹੀ ਮਮਤਾ ਬੈਨਰਜੀ ਨੂੰ ਸੰਬੋਧਨ ਲਈ ਬੁਲਾਇਆ ਗਿਆ।ਉਨਾਂ ਨੇ ਕਿਹਾ ਕਿ ਇਹ ਸਰਕਾਰ ਦਾ ਪ੍ਰੋਗਰਾਮ ਹੈ, ਕਿਸੇ ਪਾਰਟੀ ਦਾ ਨਹੀਂ ਹੈ।ਕਿਸੇ ਨੂੰ ਬੁਲਾ ਕੇ ਅਪਮਾਨਿਤ ਕਰਨਾ ਠੀਕ ਨਹੀਂ ਹੈ।ਉਨਾਂ ਨੇ ਕਿਹਾ ਕਿ ਇਹ ਸਰਕਾਰ ਦਾ ਪ੍ਰੋਗਰਾਮ ਹੈ, ਕਿਸੇ ਨੂੰ ਸੱਦਾ ਦੇਣ ਤੋਂ ਬਾਅਦ ਅਪਮਾਨ ਕਰਨਾ ਸ਼ੋਭਾ ਨਹੀਂ ਦਿੰਦਾ।ਵਿਰੋਧ ਦੇ ਰੂਪ ‘ਚ ਮੈਂ ਕੁਝ ਵੀ ਨਹੀਂ ਬੋਲਾਂਗੀ।ਦਰਅਸਲ ਕਿਹਾ ਜਾ ਰਿਹਾ ਹੈ ਕਿ ਜਦੋਂ ਸਟੇਜ ‘ਤੇ ਮਮਤਾ ਬੈਨਰਜੀ ਨੂੰ ਬੋਲਣ ਲਈ ਸੱਦਿਆ ਗਿਆ ਤਾਂ ਉਥੇ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲੱਗੇ।
ਦਿੱਲੀ ਬਾਰਡਰ ‘ਤੇ ਪਹੁੰਚੀਆਂ JCB ਮਸ਼ੀਨਾਂ, 26 ਤੋਂ ਪਹਿਲਾਂ ਹਰੇਕ ਰਾਹ ਕੀਤਾ ਜਾ ਰਿਹਾ ਬੰਦ LIVE !