Cm mamata banerjee purulia rally : ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਨੇੜੇ ਆਉਂਦੇ ਹੀ ਸ਼ਬਦਾਂ ਦੀ ਲੜਾਈ ਤੇਜ਼ ਹੁੰਦੀ ਜਾ ਰਹੀ ਹੈ। ਪੁਰੂਲਿਆ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨਕਸਲੀਆਂ ਨਾਲੋਂ ਵਧੇਰੇ ਖ਼ਤਰਨਾਕ ਹੈ। ਮਮਤਾ ਨੇ ਭਾਜਪਾ ‘ਤੇ ਲੋਕਾਂ ਨਾਲ ਝੂਠ ਬੋਲਣ ਦਾ ਦੋਸ਼ ਲਾਇਆ। ਸੀਐਮ ਮਮਤਾ ਬੈਨਰਜੀ ਨੇ ਕਿਹਾ ਕਿ ਤੁਸੀਂ ਸਾਰਿਆਂ ਨੇ ਲੋਕ ਸਭਾ ਵਿੱਚ ਭਾਜਪਾ ਨੂੰ ਵੋਟ ਦਿੱਤੀ ਸੀ, ਪਰ ਕੀ ਤੁਹਾਡਾ ਸੰਸਦ ਮੈਂਬਰ ਤੁਹਾਨੂੰ ਮਿਲਣ ਲਈ ਜਾਂਦਾ ਹੈ? ਕੀ ਉਨ੍ਹਾਂ ਨੇ ਤੁਹਾਨੂੰ ਕੁੱਝ ਦਿੱਤਾ ਹੈ? ਉਹ ਚੋਣਾਂ ਤੋਂ ਪਹਿਲਾਂ ਝੂਠੇ ਵਾਅਦੇ ਕਰਨਗੇ ਅਤੇ ਇੱਕ ਵਾਰ ਚੋਣ ਖ਼ਤਮ ਹੋਣ ‘ਤੇ ਉਹ ਭੱਜ ਜਾਣਗੇ। ਭਾਜਪਾ ਬੰਗਾਲ ਵਿੱਚ ਘੱਟ , ਮੀਡੀਆ ‘ਚ ਵੱਧ ਹੈ।
ਬੀਜੇਪੀ ‘ਤੇ ਨਿਸ਼ਾਨਾ ਸਾਧਦੇ ਹੋਏ ਸੀਐਮ ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਵਿਰੋਧੀ ਧਿਰ ਨੂੰ ਡਰਾਉਣ ਅਤੇ ਧਮਕਾਉਣ ਲਈ ਆਈਟੀ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਨੇ ਜਾਅਲੀ ਖ਼ਬਰਾਂ ਫੈਲਾਉਣ ਲਈ ਵਟਸਐਪ ਗਰੁੱਪ ਬਣਾਏ ਹਨ। ਭਾਜਪਾ ਨਕਸਲੀਆਂ ਨਾਲੋਂ ਵਧੇਰੇ ਖਤਰਨਾਕ ਹੈ। ਸੀਐਮ ਮਮਤਾ ਬੈਨਰਜੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਲੱਖ ਦਾ ਵਾਅਦਾ ਕੀਤਾ ਸੀ, ਤੁਹਾਡੇ ਵਿੱਚੋਂ ਕਿਸੇ ਨੂੰ ਵੀ ਮਿਲਿਆ ਹੈ? ਬੰਗਾਲ ਵਿੱਚ ਦੰਗੇਬਾਜ਼ ਭਾਜਪਾ ਨੂੰ ਚੱਲਣ ਨਹੀਂ ਦੇਵਾਂਗੇ। ਮਮਤਾ ਨੇ ਅਦਾਕਾਰਾ ਸਯੋਨੀ ਘੋਸ਼ ਨੂੰ ਲੈ ਕੇ ਭਾਜਪਾ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਕਿਸ ਤਰ੍ਹਾਂ ਭਾਜਪਾ ਨੇ ਅਭਿਨੇਤਰੀ ਸਯੋਨੀ ਘੋਸ਼ ਨੂੰ ਧਮਕਾਇਆ ਹੈ। ਸੀਐਮ ਮਮਤਾ ਬੈਨਰਜੀ ਨੇ ਕਿਹਾ ਕਿ ਜੇ ਭਾਜਪਾ ਬੰਗਾਲੀ ਫਿਲਮ ਉਦਯੋਗ ‘ਚ ਕਿਸੇ ਨੂੰ ਧਮਕੀ ਦੇਣ ਜਾਂ ਉਨ੍ਹਾਂ ਨੂੰ ਛੂਹਣ ਦੀ ਹਿੰਮਤ ਕਰਦੀ ਹੈ ਤਾਂ ਅਸੀਂ ਵੇਖਾਂਗੇ।