cm mamata banerjee says did call bjp leader: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਕਿਹਾ ਕਿ ਉਨਾਂ੍ਹ ਦੀ ਪਾਰਟੀ ਦੇ ਇੱਕ ਸਾਬਕਾ ਨੇਤਾ ਨੂੰ ਕਾਲ ਕਰਨਾ ਅਪਰਾਧ ਨਹੀਂ ਹੈ।ਦੋਸ਼ੀ ਉਨਾਂ੍ਹ ਨੂੰ ਠਹਿਰਾਇਆ ਜਾਣਾ ਚਾਹੀਦਾ, ਉਨਾਂ੍ਹ ਨੇ ਭਰੋਸਾ ਤੋੜਿਆ ਅਤੇ ਗੱਲਬਾਤ ਲੀਕ ਕੀਤੀ।ਗੱਲਬਾਤ ਪ੍ਰਾਲਯਪਾਲ ਦੇ ਨਾਲ ਹੋਈ ਸੀ, ਟੀਐੱਮਸੀ ਪਹਿਲਾਂ ਤਾਂ ਇਸਤੋਂ ਇਨਕਾਰ ਕਰ ਰਹੀ ਸੀ, ਪਰ ਬਾਅਦ ‘ਚ ਦੱਸਿਆ ਕਿ ਹਾਂ, ਅਸਲ ‘ਚ ਇਹ ਗੱਲਬਾਤ ਹੋਈ ਸੀ।’ਹਾਂ, ਮੈਂ ਨੰਦੀਗ੍ਰਾਮ ‘ਚ ਭਾਜਪਾ ਨੇਤਾ ਨੂੰ ਫੋਨ ਕੀਤਾ ਸੀ।ਮੈਂਨੂੰ ਇਹ ਫੀਡਬੈਕ ਮਿਲੀ ਸੀ ਕਿ ਕੋਈ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਹੈ।ਇਸ ਲਈ ਮੈਂ ਉਨ੍ਹਾਂ ਦਾ ਨੰਬਰ ਲੈਣ ਤੋਂ ਬਾਅਦ ਉਨਾਂ੍ਹ ਨਾਲ ਗੱਲ ਕੀਤੀ।ਮੈਂ ਉਨਾਂ੍ਹ ਨੂੰ ਕਿਹਾ ਕਿ ਉਹ ਆਪਣੀ ਸਿਹਤ ਦਾ ਧਿਆਨ ਰੱਖਣ, ਮੇਰਾ ਕਸੂਰ ਕੀ ਹੈ?
ਨੰਦੀਗ੍ਰਾਮ ‘ਚ ਚੋਣ ਪ੍ਰਚਾਰ ਖਤਮ ਕਰਨ ਤੋਂ ਬਾਅਦ ਮਮਤਾ ਬੈਨਰਜੀ ਨੇ ਇਹ ਕਿਹਾ।ਨਾਲ ਹੀ ਉਨਾਂ੍ਹ ਨੇ ਕਿਹਾ, ਨਿਰਵਾਚਨ ਖੇਤਰ ਦੇ ਉਮੀਦਵਾਰ ਹੋਣ ਦੇ ਨਾਂ ‘ਤੇ ਮੈਂ ਕਿਸੇ ਵੀ ਵੋਟਰ ਦੀ ਮੱਦਦ ਲੈ ਸਕਦੀ ਹਾਂ।ਮੈ ਕਿਸੇ ਨੂੰ ਵੀ ਕਾਲ ਕਰ ਸਕਦੀ ਹਾਂ।ਇਸ ‘ਚ ਕੋਈ ਬੁਰਾਈ ਨਹੀਂ ਹੈ।ਇਹ ਕੋਈ ਅਪਰਾਧ ਨਹੀਂ ਹੈ।ਪਰ ਜੇਕਰ ਕੋਈ ਗੱਲਬਾਤ ਨੂੰ ਲੀਕ ਕਰਦਾ ਹੈ ਤਾਂ ਇਕ ਅਪਰਾਧ ਹੈ।ਮੇਰੇ ਵਿਰੁੱਧ ਨਹੀਂ, ਸਗੋਂ ਉਸ ਵਿਅਕਤੀ ਦੇ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ।ਜਿਸ ਨੇ ਮੇਰੀ ਗੱਲਬਾਤ ਨੂੰ ਲੀਕ ਕੀਤਾ।ਇਹ ਆਡੀਓ ਕਲਿੱਪ ਸ਼ਨੀਵਾਰ ਨੂੰ ਲੀਕ ਹੋਈ ਸੀ।ਆਡੀਓ ‘ਚ ਮਮਤਾ ਬੈਨਰਜੀ ਨੂੰ ਪਾਲ ਨਾਲ ਇਹ ਕਹਿੰਦਾ ਹੋਏ ਸੁਣਿਆ ਜਾ ਸਕਦਾ ਹੈ, ਤੁਹਾਨੂੰ ਨੰਦੀਗ੍ਰਾਮ ‘ਚ ਸਾਡੀ ਮੱਦਦ ਕਰਨੀ ਚਾਹੀਦੀ।ਦੇਖੋ, ਮੈਨੂੰ ਪਤਾ ਹੈ ਕਿ ਤੁਹਾਡੀਆਂ ਕੁਝ ਸ਼ਿਕਾਇਤਾਂ ਹਨ, ਪਰ ਇਹ ਜਿਆਦਾਤਰ ਅਧਿਕਾਰੀ ਦੀ ਵਜ੍ਹਾ ਹੈ।ਜਿਨ੍ਹਾਂ ਨੇ ਮੈਨੂੰ ਕਦੇ ਨੰਦੀਗ੍ਰਾਮ ਜਾਂ ਮਿਦਨਾਪੁਰ ਆਉਣ ਹੀ ਨਹੀਂ ਦਿੱਤਾ।ਮੈਂ ਹੁਣ ਸਭ ਕੁਝ ਸੰਭਾਲ ਲਵਾਂਗੀ।
Deep Sidhu ਦੀ ਰਿਹਾਈ ‘ਤੇ LIVE ਅਪਡੇਟ ! ਅੱਜ ਆਉਣ ਵਾਲਾ ਹੈ ਵੱਡਾ ਫੈਸਲਾ