cm mamata banerjee writes to pm modi requesting: ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੀਐੱਮ ਮੋਦੀ ਨੂੰ ਚਿੱਠੀ ਲਿਖੀ ਹੈ।ਇਸ ‘ਚ ਉਨਾਂ੍ਹ ਨੇ ਮੰਗ ਕੀਤੀ ਕਿ ਕੇਂਦਰ ਵਲੋਂ ਪੈਟਰੋਲ ਅਤੇ ਡੀਜ਼ਲ ‘ਤੇ ਜੋ ਟੈਕਸ ਲਿਆ ਜਾਂਦਾ ਹੈ ਉਸ ਨੂੰ ਘੱਟ ਕੀਤਾ ਜਾਵੇ।ਦੂਜੇ ਪਾਸੇ ਸੀਐੱਮ ਮਮਤਾ ਨੇ ਪੀਐੱਮ ਮੋਦੀ ਨੂੰ ਅਪੀਲ ਕੀਤੀ ਕਿ ਦੇਸ਼ ‘ਚ ਮਹਿੰਗਾਈ ਦਾ ਜੋ ਟ੍ਰੈਂਡ ਹੈ ਉਸ ਨੂੰ ਦੇਖੋ।
ਸੀਐੱਮ ਮਮਤਾ ਨੇ ਆਪਣੇ ਖਤ ‘ਚ ਲਿਖਿਆ ਦੇ ਦੇਸ਼ ਦੇ ਕਈ ਸੂਬਿਆਂ ‘ਚ ਪੈਟਰੋਲ ਦੀਆਂ ਕੀਮਤਾਂ ਸੌ ਦੇ ਅੰਕੜੇ ਨੂੰ ਪਾਰ ਚੁੱਕਾ ਹੈ।4 ਮਈ 2021 ਤੋਂ ਬਾਅਦ ਤੁਹਾਡੀ ਸਰਕਾਰ ਨੇ 8 ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਵਧਾਇਆ ਹੈ।ਜੂਨ ਮਹੀਨੇ ‘ਚ 6 ਵਾਰ ਅਤੇ ਇੱਕ ਹਫਤੇ ‘ਚ ਚਾਰ ਵਾਰ ਕੀਮਤਾਂ ਨੂੰ ਵਧਾਇਆ ਗਿਆ ਹੈ, ਇਹ ਹੈਰਾਨ ਕਰਨ ਵਾਲਾ ਹੈ।ਇਸ ਵਾਧੇ ਨਾਲ ਆਮ ਲੋਕ ਪ੍ਰੇਸ਼ਾਨ ਹਨ।
ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਇੱਕ ਪੱਤਰ ਵਿੱਚ ਇਹ ਵੀ ਕਿਹਾ ਕਿ ਸਾਲ 2014-15 ਤੋਂ ਤੁਹਾਡੀ ਸਰਕਾਰ, ਤੇਲ ਅਤੇ ਪੈਟਰੋਲੀਅਮ ਪਦਾਰਥਾਂ ਤੋਂ ਭਾਰਤ ਦੀ ਟੈਕਸ ਵਸੂਲੀ ਵਿੱਚ 370 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਆਮ ਲੋਕਾਂ ਪ੍ਰਤੀ ਹਮਦਰਦੀ ਦਿਖਾਉਂਦੇ ਹੋਏ ਪੱਛਮੀ ਬੰਗਾਲ ਦੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੋਵਾਂ ਦੀਆਂ ਕੀਮਤਾਂ ਵਿਚ ਛੋਟ ਦਿੱਤੀ ਹੈ।
ਮਮਤਾ ਬੈਨਰਜੀ ਨੇ ਪ੍ਰਧਾਨਮੰਤਰੀ ਮੋਦੀ ਨੂੰ ਇਕ ਪੱਤਰ ਲਿਖਿਆ ਹੈ ਜਦੋਂ ਉਨ੍ਹਾਂ ਦੀ ਪਾਰਟੀ ਨੇ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਵਧ ਰਹੀਆਂ ਕੀਮਤਾਂ ਦੇ ਖਿਲਾਫ ਰਾਜ ਭਰ ਵਿਚ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ। ਟੀਐਮਸੀ ਨੇ ਐਲਾਨ ਕੀਤਾ ਹੈ ਕਿ ਪਾਰਟੀ ਕੀਮਤਾਂ ਵਿੱਚ ਵਾਧੇ ਖਿਲਾਫ 10 ਅਤੇ 11 ਜੁਲਾਈ ਨੂੰ ਬੰਗਾਲ ਵਿੱਚ ਪ੍ਰਦਰਸ਼ਨ ਕਰੇਗੀ।