ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ਦੀ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ ਨੀਤੀ (ਐਨਐਮਪੀ) ‘ਤੇ ਸਵਾਲ ਚੁੱਕੇ ਹਨ, ਜਿਸ ਰਾਹੀਂ ਲੱਗਭਗ 6 ਲੱਖ ਕਰੋੜ ਰੁਪਏ ਇਕੱਠੇ ਕਰਨ ਦੀ ਯੋਜਨਾ ਹੈ।
ਬੁੱਧਵਾਰ ਨੂੰ ਸਰਕਾਰ ‘ਤੇ ਤੰਜ ਕਸਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਇਹ ਮੋਦੀ ਜਾਂ ਭਾਜਪਾ ਦੀ ਸੰਪਤੀ ਨਹੀਂ ਹੈ। ਇਹ ਸੰਪਤੀ ਦੇਸ਼ ਦੀ ਹੈ। ਬੰਗਾਲ ਦੀ ਮੁੱਖ ਮੰਤਰੀ ਨੇ ਅੱਗੇ ਕਿਹਾ, “ਪ੍ਰਧਾਨ ਮੰਤਰੀ ਦੇਸ਼ ਦੀ ਸੰਪਤੀ ਨਹੀਂ ਵੇਚ ਸਕਦੇ। ਇਹ ਇੱਕ ਮੰਦਭਾਗਾ ਫੈਸਲਾ ਹੈ ਅਤੇ ਮੈਂ ਹੈਰਾਨ ਹਾਂ। ਬਹੁਤ ਸਾਰੇ ਲੋਕ ਇਸ ਫੈਸਲੇ ਦੇ ਵਿਰੋਧ ਵਿੱਚ ਮੇਰੇ ਨਾਲ ਸ਼ਾਮਿਲ ਹੋਣਗੇ, ”ਉਨ੍ਹਾਂ ਨੇ ਦਾਅਵਾ ਕਰਦਿਆਂ ਕਿਹਾ ਕਿ ਇਹ ਦੇਸ਼ ਦੀ ਸੰਪਤੀ ਨੂੰ ਵੇਚਣ ਦੀ ਸਾਜ਼ਿਸ਼ ਹੈ। ਐਨਐਮਪੀ ਨੂੰ “ਹੈਰਾਨ ਕਰਨ ਵਾਲਾ ਅਤੇ ਮੰਦਭਾਗਾ ਫੈਸਲਾ” ਕਰਾਰ ਦਿੰਦਿਆਂ ਤ੍ਰਿਣਮੂਲ ਕਾਂਗਰਸ ਮੁਖੀ ਨੇ ਦੋਸ਼ ਲਾਇਆ ਕਿ ਇਨ੍ਹਾਂ ਸੰਪਤੀਆਂ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਨੂੰ ਚੋਣਾਂ ਦੌਰਾਨ ਵਿਰੋਧੀ ਪਾਰਟੀਆਂ ਵਿਰੁੱਧ ਵਰਤਿਆ ਜਾਵੇਗਾ।
ਇਹ ਵੀ ਪੜ੍ਹੋ : ਅਫਗਾਨਿਸਤਾਨ ਸੰਕਟ ਅਤੇ ਤਾਲਿਬਾਨ ਦਾ ਜ਼ਿਕਰ ਕਰਦਿਆਂ, ਸੀਡੀਐਸ ਜਨਰਲ ਬਿਪਿਨ ਰਾਵਤ ਨੇ ਦਿੱਤਾ ਵੱਡਾ ਬਿਆਨ, ਜਾਣੋ ਕੀ ਕਿਹਾ…
ਮਮਤਾ ਨੇ ਰਾਜ ਸਕੱਤਰੇਤ ਨਬਨਾ ਵਿਖੇ ਪੱਤਰਕਾਰਾਂ ਨੂੰ ਕਿਹਾ, “ਅਸੀਂ ਇਸ ਹੈਰਾਨ ਕਰਨ ਵਾਲੇ ਅਤੇ ਮੰਦਭਾਗੇ ਫੈਸਲੇ ਦੀ ਨਿੰਦਾ ਕਰਦੇ ਹਾਂ। ਇਹ ਸੰਪਤੀਆਂ ਦੇਸ਼ ਦੀਆਂ ਹਨ। ਇਹ ਨਾ ਤਾਂ ਮੋਦੀ ਦੀ ਸੰਪਤੀ ਹੈ ਅਤੇ ਨਾ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ, ਉਹ (ਕੇਂਦਰ ਸਰਕਾਰ) ਆਪਣੀ ਮਰਜ਼ੀ ਨਾਲ ਦੇਸ਼ ਦੀ ਸੰਪਤੀ ਨਹੀਂ ਵੇਚ ਸਕਦੇ।” ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਇਸ “ਲੋਕ ਵਿਰੋਧੀ” ਫੈਸਲੇ ਦਾ ਵਿਰੋਧ ਕਰੇਗਾ ਅਤੇ ਇਕੱਠਾ ਖੜ੍ਹਾ ਹੋਏਗਾ। ਉਨ੍ਹਾਂ ਕਿਹਾ, “ਭਾਜਪਾ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕਿਸੇ ਨੇ ਉਨ੍ਹਾਂ ਨੂੰ ਸਾਡੇ ਦੇਸ਼ ਦੀ ਸੰਪਤੀ ਵੇਚਣ ਦਾ ਅਧਿਕਾਰ ਨਹੀਂ ਦਿੱਤਾ ਹੈ।”
ਇਹ ਵੀ ਦੇਖੋ : ਕਿਸਾਨਾਂ ਨੇ ਘੇਰ ਲਿਆ BJP ਪ੍ਰਧਾਨ, ਪੈ ਗਿਆ ਭੜਥੂ, ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ, ਰੋਕਣਾ ਹੋਇਆ ਔਖਾ…