cm nitish kumar birthday 1 mrach: ਭਲਕੇ ਭਾਵ 1 ਮਾਰਚ ਨੂੰ ਮੁੱਖ ਮੰਤਰੀ ਨੀਤੀਸ਼ ਕੁਮਾਰ ਦੇ 70ਵੇਂ ਜਨਮਦਿਨ ਨੂੰ ਜਨਤਾ ਦਲ ਯੂਨਾਈਟੇਡ ” ਵਿਕਾਸ ਦਿਵਸ” ਦੇ ਰੂਪ ‘ਚ ਮਨਾਏਗੀ।ਨੀਤੀਸ਼ ਕੁਮਾਰ ਦੇ ਜਨਮਦਿਨ ਨੂੰ ਯਾਦਗਾਰ ਬਣਾਉਣ ਲਈ ਜਨਤਾ ਯੂਨਾਈਟੇਡ ਦੇ ਰਾਸ਼ਟਰੀ ਪ੍ਰਧਾਨ ਆਰਸੀਪੀ ਸਿੰਘ ਨੇ ਪਾਰਟੀ ਦੇ ਬਲਾਕ ਪੱਧਰ ਤੋਂ ਲੈ ਕੇ ਰਾਸ਼ਟਰੀ ਪੱਧਰ ਦੇ ਸਾਰੇ ਨੇਤਾਵਾਂ ਨੂੰ ਨਿਰਦੇਸ਼ਿਤ ਕੀਤਾ ਹੈ।ਜੇਡੀਯੂ ਦੇ ਨੇਤਾਵਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ 1 ਮਾਰਚ ਨੂੰ ਆਪਣੇ-ਆਪਣੇ ਸੰਬੰਧਿਤ ਪੋਲਿੰਗ ਬੂਥ ‘ਤੇ ਇਕੱਠੇ ਹੋਣ ਅਤੇ ਮੁੱਖ ਮੰਤਰੀ ਦੇ ਬਿਹਤਰ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕਰਨ।ਪਾਰਟੀ ਨੇ ਤੈਅ ਕੀਤਾ ਹੈ ਕਿ 1ਮਾਰਚ ਨੂੰ ਸਾਰੇ ਜ਼ਿਲਾ ਪ੍ਰਧਾਨ, ਬਲਾਕ ਪ੍ਰਧਾਨ, ਬੂਥ ਪ੍ਰਧਾਨ ਲੋਕਸਭਾ ਖੇਤਰ ਮੁਖੀ, ਵਿਧਾਨ ਸਭਾ ਖੇਤਰ ਮੁਖੀ ਅਤੇ ਹੋਰ ਸੀਨੀਅਰ ਅਧਿਕਾਰੀ 1 ਮਾਰਚ ਨੂੰ ਆਪਣੇ ਆਪਣੇ ਪੋਲਿੰਗ ਬੂਥ ‘ਤੇ ਨੀਤੀਸ਼ ਕੁਮਾਰ ਦਾ ਜਨਮਦਿਨ ਮਨਾਉਣ ਲਈ ਉਪਸਥਿਤ ਰਹਿਣਗੇ।
ਜਾਣਕਾਰੀ ਮੁਤਾਬਕ ਪਟਨਾ ‘ਚ ਜਨਤਾ ਦਲ ਯੂਨਾਈਟੇਡ ਦੇ ਦਫਤਰ ‘ਚ ਵੀ ਨੀਤੀਸ਼ ਕੁਮਾਰ ਦੇ ਜਨਮਦਿਨ ਨੂੰ ਲੈ 70 ਪਾਉਂਡ ਦਾ ਕੇਕ ਕੱਟਿਆ ਜਾਵੇਗਾ।ਨਿਤੀਸ਼ ਕੁਮਾਰ ਦੇ ਜਨਮਦਿਨ ਦੇ ਮੌਕੇ ‘ਤੇ ਪਾਰਟੀ ਦੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪ ਜਨਤਾ ਨਾਲ ਉਸ ਦਿਨ ਗੱਲਬਾਤ ਕਰਨ ਅਤੇ ਪਿਛਲ਼ੇ 15ਸਾਲਾਂ ‘ਚ ਉਨ੍ਹਾਂ ਵਲੋਂ ਬਿਹਾਰ ‘ਚ ਕੀਤੇ ਗਏ ਵਿਕਾਸ ਦੇ ਬਾਰੇ ‘ਚ ਦੱਸਣ।ਆਰਸੀਪੀ ਸਿੰਘ ਖੁਦ 1 ਮਾਰਚ ਨੂੰ ਨਾਲੰਦਾ ਜ਼ਿਲੇ ‘ਚ ਆਪਣੇ ਪਿੰਡ ਮੁਸਤਫਾਪੁਰ ਪਿੰਡ ‘ਚ ਸਥਿਤ ਪੋਲਿੰਗ ਬੂਥ ‘ਤੇ ਰਹਿਣਗੇ ਜਿਥੋਂ ਵਿਕਾਸ ਦਿਵਸ ਦੇ ਪ੍ਰੋਗਰਾਮ ‘ਚ ਸ਼ਾਮਲ ਹੋਣਗੇ।
ਲੇਡੀਜ਼ ਨਹੀਂ 4 ਮਰਦ ਪੁਲਿਸ ਵਾਲਿਆਂ ਨੇ ਮੇਰੇ ਤੇ ਬੈਠ ਕੇ ਮੈਨੂੰ ਕੁੱਟਿਆ, ਸੁਣੋ ਨੌਦੀਪ ਦੇ ਕੰਨ ਖੋਲਵੇਂ ਖੁਲਾਸੇ