cm shivrajs minister sitting 50 feet high swing: ਐੱਮ ਪੀ ਦੀ ਅਜ਼ਬ ਤਸਵੀਰ ਸਾਹਮਣੇ ਆਈ ਹੈ।ਜਨਤਾ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਸ਼ਿਵਰਾਜ ਸਰਕਾਰ ਦੇ ਮੰਤਰੀ ਬ੍ਰਜਿੰਦਰ ਸਿੰਘ ਯਾਦਵ ਨੂੰ ਮੋਬਾਇਲ ਨੈੱਟਵਰਕ ਨਹੀਂ ਮਿਲਣ ਕਾਰਨ 50 ਫੁੱਟ ਉੱਚੇ ਝੂਲੇ ਦਾ ਸਹਾਰਾ ਲੈਣਾ ਪਿਆ।ਬ੍ਰਜਿੰਦਰ ਸਿੰਘ ਯਾਦਵ ਦਾ ਕਹਿਣਾ ਹੈ ਕਿ ਮੋਬਾਇਲ ਨੈੱਟਵਰਕ ਦੀ ਦਿੱਕਤ ਕਾਰਨ ਸਾਨੂੰ ਫੋਨ ‘ਤੇ ਗੱਲ ਕਰਨ ਲਈ ਝੂਲਾ ਝੂਲਣਾ ਪੈ ਰਿਹਾ ਹੈ।ਬ੍ਰਜਿੰਦਰ ਸਿੰਘ ਯਾਦਵ ਮੂੰਗਾਵਲੀ ਵਿਧਾਨ ਸਭਾ ਦੇ ਵਿਧਾਇਕ ਹਨ
ਅਤੇ ਸੂਬੇ ਦੇ ਮੰਤਰੀ ਵੀ ਹਨ।ਉਨਾਂ੍ਹ ਨੇ ਜਨਸੇਵਾ ਦੀ ਇੱਕ ਨਵੀਂ ਮਿਸਾਲ ਪੇਸ਼ ਕੀਤੀ ਹੈ।ਪ੍ਰਦੇਸ਼ ਸਰਕਾਰ ਦੇ ਇਹ ਮੰਤਰੀ ਅੱਜਕਲ ਸਿਰਫ ਇਸ ਲਈ 2 ਘੰਟੇ ਜ਼ਮੀਨ ਤੋਂ 50 ਫੁੱਟ ਉੱਪਰ ਬੈਠਣਾ ਪਿਆ।ਕਿਉਂਕਿ ਖੇਤਰ ਦੀ ਜਨਤਾ ਬੇਹੱਦ ਪ੍ਰੇਸ਼ਾਨ ਹੈ ਅਤੇ ਖੇਤਰ ‘ਚ ਮੋਬਾਇਲ ਨੈੱਟਵਰਕ ਦੀ ਬਹੁਤ ਦਿੱਕਤ ਹੋ ਰਹੀ ਹੈ।ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਝੂਲੇ ‘ਤੇ ਬੈਠਣਾ ਪਿਆ, ਤਾਂ ਕਿ ਲੋਕਾਂ ਦੀਆਂ ਪ੍ਰੇਸ਼ਾਨੀਆਂ ਸੁਣੀਆਂ ਜਾ ਸਕਣ।
ਵਕੀਲ ਨੇ ਕੇਂਦਰ ਦੀ ਕੱਢ ਦਿੱਤੀ ਚਿੱਬ , ਮੋਦੀ ਤੋਂ ਕਾਇਰ, ਡਰਪੋਕ ਪ੍ਰਧਾਨ ਮੰਤਰੀ ਨਹੀਂ ਦੇਖਿਆ ਜੋ ਬੱਚੀ ਤੋਂ ਡਰ ਗਿਆ