cm uddhav thackeray visit affected area: ਮਹਾਰਾਸ਼ਟਰ ‘ਚ ਹੋਈ ਭਾਰੀ ਬਾਰਿਸ਼ ਨੇ ਤਬਾਹੀ ਮਚਾ ਦਿੱਤੀ ਹੈ।ਹੁਣ ਤਕ 135 ਲੋਕਾਂ ਦੀ ਮੌਤ ਹੋ ਚੁੱਕੀ ਹੈ।ਸੂਬੇ ਦੇ ਸੀਐੱਮ ਊਧਵ ਠਾਕਰੇ ਨੇ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਅਤੇ ਤਬਾਹੀ ਦਾ ਜਾਇਜ਼ਾ ਲਿਆ।ਰਾਯਗੜ ‘ਚ ਮਹਾੜ ਦੇ ਤਲੀਏ ਪਿੰਡ ‘ਚ ਪਹੁੰਚੇ ਸੀਐੱਮ ਨੇ ਕਿਹਾ ਕਿ ਹੜ੍ਹਾਂ ਜਿਨ੍ਹਾਂ ਲੋਕਾਂ ਨੂੰ ਨੁਕਸਾਨ ਹੋਇਆ ਹੈ ਉਨਾਂ੍ਹ ਨੂੰ ਮੁਆਵਜ਼ਾ ਦਿੱਤਾ ਜਾਵੇਗਾ।ਅਸੀਂ ਕੋਸ਼ਿਸ਼ ਕਰਾਂਗੇ ਕਿ ਭਵਿੱਖ ‘ਚ ਅਜਿਹੀਆਂ ਘਟਨਾਵਾਂ ‘ਚ ਕਿਸੇ ਦੀ ਜਾਨ ਨਾ ਜਾਵੇ।ਹੜ ਪ੍ਰਭਾਵਿਤ ਰਾਯਗੜ ‘ਚ ਐੱਨਡੀਆਰਐੱਫ ਦੀ ਟੀਮ ਰਾਹਤ ਅਤੇ ਬਚਾਅ ਕਾਰਜਾਂ ‘ਚ ਲੱਗੀ ਹੋਈ ਹੈ।
ਰਾਜਗੜ ‘ਚ ਪਹਾੜ ਖਿਸਕਣ ਤੋਂ ਬਾਅਦ ਰੈਸਕਿਊ ਜਾਰੀ ਹੈ।ਹੁਣ ਤੱਕ 47 ਲੋਕਾਂ ਦੀ ਮੌਤ ਹੋ ਚੁੱਕੀ ਹੈ।ਕਈ ਹੋਰ ਲੋਕਾਂ ਦੇ ਮਲਬੇ ‘ਚ ਦਬੇ ਹੋਣ ਦੀ ਆਸ਼ੰਕਾ ਹੈ।ਮਹਾਰਾਸ਼ਟਰ ਦੇ ਸਤਾਰਾ ‘ਚ ਵੀ ਪਹਾੜ ਖਿਸਕਣ ਦਾ ਹਾਦਸਾ ਹੋ ਗਿਆ।ਹੁਣ ਤਕ 6 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ।ਦੂਜੇ ਪਾਸੇ ਸਤਾਰਾ ‘ਚ ਸ਼ਨੀਵਾਰ ਸਵੇਰੇ ਵੀ ਬਾਰਿਸ਼ ਹੋਈ।ਕੋਇਨਾ ਡੈਮ ਤੋਂ 53 ਹਜ਼ਾਰ ਕਿਊਸੇਕ ਲੀਟਰ ਪਾਣੀ ਛੱਡਿਆ ਗਿਆ।ਇਸ ਕਾਰਨ ਆਸਪਾਸ ਦੇ ਪਿੰਡਾਂ ‘ਚ ਹੜ ਦਾ ਖਤਰਾ ਵਧ ਗਿਆ ਹੈ।
ਰਾਜ ਦੇ ਰਤਨਾਗਿਰੀ, ਕੋਲਹਾਪੁਰ, ਸੰਗਲੀ ਅਤੇ ਭਿਵੰਡੀ ਵਿੱਚ ਵੀ ਬਚਾਅ ਕਾਰਜ ਚੱਲ ਰਹੇ ਹਨ। 12-12 ਫੁੱਟ ਪਾਣੀ ਹੋਣ ਕਾਰਨ ਐਨਡੀਆਰਐਫ ਦੀ ਟੀਮ ਘਰਾਂ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲੈ ਜਾ ਰਹੀ ਹੈ। ਫੌਜ ਦੀਆਂ ਟੀਮਾਂ ਵੀ ਰਾਹਤ ਅਤੇ ਬਚਾਅ ਕਾਰਜ ਵਿਚ ਜੁਟੀਆਂ ਹੋਈਆਂ ਹਨ।ਬਹੁਤ ਸਾਰੇ ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਕਾਫ਼ੀ ਹੱਦ ਤੱਕ ਘੱਟ ਗਿਆ ਹੈ ਪਰ ਹੜ੍ਹਾਂ ਨੇ ਵਿਸ਼ਾਲ ਨੁਕਸਾਨ ਕੀਤਾ ਹੈ।
ਘਰਾਂ ਅਤੇ ਸੜਕਾਂ ‘ਤੇ ਮਿੱਟੀ ਦਾ ਢੇਰ ਇਕੱਠਾ ਹੋ ਗਿਆ ਹੈ।ਹੜ੍ਹ ਤੋਂ ਬਾਅਦ ਪ੍ਰਸ਼ਾਸਨ ਦੇ ਸਾਹਮਣੇ ਇਕ ਵੱਡੀ ਚੁਣੌਤੀ ਇਹ ਹੈ ਕਿ ਕਿਵੇਂ ਪ੍ਰਭਾਵਤ ਲੋਕਾਂ ਨੂੰ ਪੀਣ ਵਾਲਾ ਪਾਣੀ, ਭੋਜਨ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾਣ। ਐਨਡੀਆਰਐਫ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, “ਜ਼ਖਮੀਆਂ ਲਈ ਕਈ ਸਕੂਲ ਅਤੇ ਕੁਝ ਨਿੱਜੀ ਜਾਇਦਾਦ ਸ਼ੈਲਟਰਾਂ ਅਤੇ ਫਸਟ ਏਡ ਸੈਂਟਰਾਂ ਵਜੋਂ ਵਰਤੇ ਗਏ ਸਨ।