cm yogi adityanath: ਸੀਐੱਮ ਯੋਗੀ ਆਦਿੱਤਿਆਨਾਥ ਨੇ ਮੁੱਖ ਮੰਤਰੀ ਨਿਵਾਸ ਵਿਖੇ ਆਯੋਜਿਤ ਗੁਰਬਾਣੀ ਕੀਰਤਨ ‘ਚ ਸ਼ਾਮਲ ਹੋਏ।ਸੀਐੱਮ ਨਿਵਾਸ ‘ਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ‘ਤੇ ਗੁਰਬਾਣੀ ਕੀਰਤਨ ਆਯੋਜਿਤ ਕੀਤਾ ਗਿਆ ਸੀ।ਇਸ ਦੌਰਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਾਲ ਸਰਕਾਰ ਦੇ ਕਈ ਮੰਤਰੀ ਦਸਤਾਰ ਸਜ਼ਾ ਕੇ ਸ਼ਾਮਲ ਹੋਏ।ਮੁੱਖ ਮੰਤਰੀ ਨੇ ਸਭ ਤੋਂ ਪਹਿਲਾਂ ਮੱਥਾ ਟੇਕਿਆ ਅਤੇ ਫਿਰ ਅੰਤਰ ਧਿਆਨ
ਮੰਤਰ ਮੁਗਧ ਹੋ ਕੇ ਗੁਰਬਾਣੀ ਸੁਣੀ।ਦੂਜੇ ਪਾਸੇ ਇਸ ਤੋਂ ਬਾਅਦ ਆਪਣੇ ਸੰਬੋਧਨ ਦੌਰਾਨ ਸੀਐੱਮ ਯੋਗੀ ਨੇ ਸਿੱਖ ਧਰਮ ਸਮਾਜ ਅਤੇ ਦੇਸ਼ ਦੇ ਲਈ ਬਲੀਦਾਨ ਦੇਣ ਵਾਲੇ ਗੁਰੂਆਂ ਨੂੰ ਯਾਦ ਕੀਤਾ।ਸੀਐੱਮ ਯੋਗੀ ਨੇ ਕਿਹਾ ਕਿ ਸਕੂਲੀ ਸਿੱਖਿਆ ਦੇ ਸਿਲੇਬਸ ‘ਚ ਗੁਰੂਆਂ ਦੇ ਬਲੀਦਾਨ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਅਗਲੀ ਪੀੜੀ ਦੇ ਬੱਚਿਆਂ ਨੂੰ ਉਨ੍ਹਾਂ ਦੇ ਦੇਸ਼ਪ੍ਰੇਮ ਅਤੇ ਉਨ੍ਹਾਂ ਦੀ ਵੀਰਤਾ ਤੋਂ ਪ੍ਰੇਰਨਾ ਲੈ ਸਕਣ।ਮੁੱਖ ਮੰਤਰੀ ਯੋਗੀ ਨੇ ਸਿੱਖਿਆ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡੇ ਪਾਠਕ੍ਰਮ ‘ਚ ਸਿੱਖਾਂ ਦੀਆਂ ਸ਼ਹਾਦਤਾਂ ਦਾ ਇਤਿਹਾਸ ਦੱਸਣਾ ਚਾਹੀਦਾ ਹੈ।