CM Yogi Adityanath on two day tour: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅੱਜ ਤੋਂ ਉੱਤਰਾਖੰਡ ਦੇ ਦੋ ਦਿਨਾਂ ਦੌਰੇ ਲਈ ਰਵਾਨਾ ਹੋ ਗਏ ਹਨ। ਜਿੱਥੇ ਉਹ ਕੇਦਾਰਨਾਥ ਅਤੇ ਬਦਰੀਨਾਥ ਦੇ ਦਰਸ਼ਨ ਕਰਨਗੇ । ਇਸ ਤੋਂ ਪਹਿਲਾਂ ਸੀਐੱਮ ਯੋਗੀ ਆਦਿੱਤਿਆਨਾਥ ਨੇ ਅਯੁੱਧਿਆ ਵਿੱਚ ਦੀਵਾਲੀ ਬਹੁਤ ਧੂਮਧਾਮ ਨਾਲ ਮਨਾਈ । ਸ਼ਨੀਵਾਰ ਨੂੰ ਸੀਐਮ ਆਦਿੱਤਿਆਨਾਥ ਨੇ ਗੋਰਖਪੁਰ ਵਿੱਚ ਗੋਰਖਨਾਥ ਮੰਦਿਰ ਕੰਪਲੈਕਸ ਵਿੱਚ ਆਪਣੀ ਰਿਹਾਇਸ਼ ‘ਤੇ ਦੀਵਾਲੀ ਦੀ ਪੂਜਾ ਕੀਤੀ। ਸੀਐੱਮ ਯੋਗੀ ਅੱਜ ਬਾਬਾ ਕੇਦਾਰ ਦੇ ਦਰਸ਼ਨ ਕਰਨਗੇ ਅਤੇ ਫਿਰ ਉਥੇ ਆਰਾਮ ਕਰਨਗੇ । ਇਸ ਤੋਂ ਬਾਅਦ ਸਵੇਰੇ ਬਾਬਾ ਕੇਦਾਰ ਦੀ ਪੂਜਾ ਕਰਨ ਤੋਂ ਬਾਅਦ ਉਹ ਬਦਰੀਨਾਥ ਧਾਮ ਲਈ ਰਵਾਨਾ ਹੋਣਗੇ।
ਸੀਐਮ ਯੋਗੀ ਬਦਰੀਨਾਥ ਧਾਮ ਵਿੱਚ ਭਗਵਾਨ ਬਦਰੀਨਾਥ ਦੇ ਦਰਸ਼ਨ ਕਰਨਗੇ। ਇਸ ਤੋਂ ਬਾਅਦ ਉਹ ਯੂਪੀ ਸਰਕਾਰ ਦੇ ਗੈਸਟ ਹਾਊਸ ਦਾ ਉਦਘਾਟਨ ਕਰਨਗੇ। ਇਸ ਦੌਰਾਨ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਵੀ ਮੌਜੂਦ ਰਹਿਣਗੇ। ਜ਼ਿਕਰਯੋਗ ਹੈ ਕਿ ਬਿਹਾਰ ਚੋਣਾਂ ਵਿੱਚ ਭਾਜਪਾ ਦੀ ਸ਼ਾਨਦਾਰ ਜਿੱਤ ਅਤੇ ਯੂਪੀ ਉਪ ਚੋਣ ਵਿੱਚ ਪਾਰਟੀ ਦੀ ਜਿੱਤ ਤੋਂ ਬਾਅਦ ਸੀਐਮ ਯੋਗੀ ਪਹਿਲੀ ਵਾਰ ਰਾਜ ਤੋਂ ਬਾਹਰ ਗਏ ਹਨ । ਸੀਐਮ ਯੋਗੀ ਨੇ ਬਿਹਾਰ ਵਿਧਾਨ ਸਭਾ ਲਈ ਵੀ ਪ੍ਰਚਾਰ ਕੀਤਾ ਸੀ। ਦੋਵਾਂ ਰਾਜਾਂ ਵਿਚ ਭਾਜਪਾ ਸਫਲ ਰਹੀ।
ਦੱਸ ਦੇਈਏ ਕਿ ਕੇਦਾਰਨਾਥ ਵਿੱਚ ਸਰਦੀਆਂ ਦੀ ਬਰਫਬਾਰੀ ਸ਼ੁਰੂ ਹੋ ਗਈ ਹੈ। ਇੱਥੇ ਹੁਣ ਬਹੁਤ ਠੰਡ ਪੈ ਰਹੀ ਹੈ। ਇਸਦੇ ਬਾਵਜੂਦ ਦੀਵਾਲੀ ਵਿੱਚ ਸੈਂਕੜੇ ਸ਼ਰਧਾਲੂ ਇੱਥੇ ਮੌਜੂਦ ਸਨ। ਸੋਮਵਾਰ ਯਾਨੀ 16 ਨਵੰਬਰ ਨੂੰ ਕੇਦਾਰਨਾਥ ਦੇ ਕਪਾਟ ਬੰਦ ਹੋ ਰਹੇ ਹਨ, ਜਿਸ ਨੂੰ ਲੈ ਕੇ ਵੀ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਤੋਂ ਪਹਿਲਾਂ ਇਥੇ ਸ਼ਰਧਾਲੂਆਂ ਦੀ ਵੱਡੀ ਭੀੜ ਇਕੱਠੀ ਹੋ ਗਈ ਹੈ।