ਅੱਜ ਵਿਸ਼ਵ ਆਬਾਦੀ ਦਿਵਸ ਦੇ ਮੌਕੇ ‘ਤੇ ਅੱਜ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਆਬਾਦੀ ਨੀਤੀ 2021-30 ਜਾਰੀ ਕਰਨਗੇ । ਮੁੱਖ ਮੰਤਰੀ ਅੱਜ ਸਵੇਰੇ 11.30 ਵਜੇ ਉੱਤਰ ਪ੍ਰਦੇਸ਼ ਦੀ ਆਬਾਦੀ ਨੀਤੀ 2021-2030 ਪੇਸ਼ ਕਰਨਗੇ ।
ਇਹ ਪ੍ਰੋਗਰਾਮ ਵਿਸ਼ਵ ਆਬਾਦੀ ਦਿਵਸ ਦੇ ਮੌਕੇ ‘ਤੇ ਮੁੱਖ ਮੰਤਰੀ ਨਿਵਾਸ ‘ਤੇ ਆਯੋਜਿਤ ਕੀਤਾ ਜਾਵੇਗਾ। ਇਸ ਆਯੋਜਨ ਵਿੱਚ ਆਬਾਦੀ ਸਥਿਰਤਾ ਪਖਵਾੜੇ ਦਾ ਉਦਘਾਟਨ ਕੀਤਾ ਜਾਵੇਗਾ। ਨਵੀਂ ਆਬਾਦੀ ਨੀਤੀ ਅਗਲੇ ਦਸ ਸਾਲਾਂ ਲਈ ਯੋਗ ਹੋਵੇਗੀ। ਭਾਵ 2021 ਤੋਂ 2030 ਤੱਕ।
ਇਹ ਵੀ ਪੜ੍ਹੋ: 9 ਜ਼ਿਲ੍ਹਿਆਂ ‘ਚ ਬਾਰਿਸ਼ ਕਾਰਨ ਘੱਟੀ ਬਿਜਲੀ ਦੀ ਮੰਗ, ਤਲਵੰਡੀ ਸਾਬੋ ਦੀ ਯੂਨਿਟ ਕੱਲ੍ਹ ਹੋਵੇਗੀ ਮੁੜ ਸ਼ੁਰੂ
ਇਸ ਵਿੱਚ ਆਬਾਦੀ ਕੰਟਰੋਲ ਲਈ ਜਾਗਰੂਕਤਾ ਤੋਂ ਲੈ ਕੇ ਪਰਿਵਾਰ ਨਿਯੋਜਨ ਨੂੰ ਉਤਸ਼ਾਹਤ ਕਰਨ ਅਤੇ ਸਿਹਤ ਕਲੱਬਾਂ ਨੂੰ ਸਥਾਪਤ ਕਰਨ ‘ਤੇ ਜ਼ੋਰ ਦਿੱਤਾ ਜਾਵੇਗਾ। ਉੱਤਰ ਪ੍ਰਦੇਸ਼ ਵਿੱਚ ਸਾਲ 2022 ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਇਸ ਤੋਂ ਪਹਿਲਾਂ ਰਾਜ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇੱਕ ਵੱਡਾ ਐਲਾਨ ਕੀਤਾ ਸੀ ।
ਜਿਸ ਨੇ ਨਾ ਸਿਰਫ ਰਾਜਨੀਤਿਕ ਤਾਪਮਾਨ ਵਧਾਉਣ ਦਾ ਕੰਮ ਕੀਤਾ, ਬਲਕਿ ਹਿੰਦੂ-ਮੁਸਲਿਮ ਦੀ ਖੇਡ ਵੀ ਸ਼ੁਰੂ ਕਰਨ ਦੀ ਪੂਰੀ ਗੁੰਜਾਇਸ਼ ਵੀ ਹੈ। ਸੀ.ਐੱਮ ਆਦਿੱਤਿਆਨਾਥ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਜਲਦੀ ਹੀ ਯੂਪੀ ਵਿੱਚ ਆਬਾਦੀ ਨੀਤੀ ਲਾਗੂ ਕਰਨ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ‘ਚ ਸਰਕਾਰੀ ਹਸਪਤਾਲਾਂ ਦੇ ਡਾਕਟਰ ਜਾਣਗੇ ਇੱਕ ਹਫਤੇ ਦੀ ਹੜਤਾਲ ‘ਤੇ, ਪੜ੍ਹੋ ਪੂਰੀ ਖਬਰ
ਦੱਸ ਦੇਈਏ ਕਿ ਮੁੱਖ ਮੰਤਰੀ ਦੇ ਅਨੁਸਾਰ ਆਬਾਦੀ ਨੀਤੀ ਤਿਆਰ ਹੈ ਅਤੇ ਇਸ ਨੂੰ ਜਲਦੀ ਹੀ ਲਾਗੂ ਕਰ ਦਿੱਤਾ ਜਾਵੇਗਾ । ਸੂਤਰਾਂ ਅਨੁਸਾਰ ਅੱਜ ਵਿਸ਼ਵ ਆਬਾਦੀ ਦਿਵਸ ਦੇ ਮੌਕੇ ‘ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਵੀਂ ਆਬਾਦੀ ਨੀਤੀ 2021-30 ਜਾਰੀ ਕਰਨਗੇ । ਯੂਪੀ ਦੀ ਆਬਾਦੀ ਨੀਤੀ ਨੂੰ ਲੈ ਕੇ ਯੋਗੀ ਆਦਿੱਤਿਆਨਾਥ ਦੇ ਸਾਹਮਣੇ ਪੇਸ਼ਕਾਰੀ ਦਿੱਤੀ ਗਈ । ਯੋਗੀ ਆਦਿੱਤਿਆਨਾਥ ਨੇ ਸਾਰੀ ਪੇਸ਼ਕਾਰੀ ਵੇਖੀ ਅਤੇ ਸਮਝੀ। ਆਬਾਦੀ ਨੀਤੀ ਦਾ ਖਰੜਾ ਮੁੱਖ ਮੰਤਰੀ ਦੇ ਸਾਹਮਣੇ ਰੱਖਿਆ ਗਿਆ ਸੀ ਜੋ ਕਿ 2021 ਤੋਂ 2030 ਤੱਕ ਹੈ।