cm yogi adityanath sp worker purifies places: ਉੱਤਰ-ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਿਹਤ ਵਿਵਸਥਾ ਦਾ ਜਾਇਜ਼ਾ ਲੈਣ ਲਈ 22 ਮਈ ਨੂੰ ਮੁੱਖ ਮੰਤਰੀ ਮੁਲਾਇਮ-ਅਖਿਲੇਸ਼ ਦੇ ਗੜ ਸੈਫਈ ਗਏ ਸਨ।ਜਿੱਥੇ ਉਨਾਂ੍ਹ ਨੇ ਕੋਵਿਡ ਹਸਪਤਾਲ, ਆਕਸੀਜਨ ਗੈਸ ਪਲਾਂਟ ਅਤੇ ਪਿੰਡ ਗੀਜ਼ਾ ਦਾ ਵੀ ਨਿਰੀਖਣ ਕੀਤਾ ਸੀ।ਸੈਫਈ ਤੋਂ ਵਾਪਸੀ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਇੱਕ ਕਾਰਜਕਾਰੀ ਨੇ ਉਸ ਥਾਂ ਨੂੰ ਗੰਗਾ ਜਲ ਨਾਲ ਸ਼ੁੱਧ ਕੀਤਾ ਜਿੱਥੋਂ ਸੀਐੱਮ ਯੋਗੀ ਆਦਿੱਤਿਆਨਾਥ ਨੇ ਆਪਣੇ ਕਦਮ ਰੱਖੇ ਸਨ।
ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਆਸਤ ਸ਼ੁਰੂ ਹੋ ਗਈ ਹੈ।ਲਾਲ ਟੋਪੀ ਲਗਾਏ ਨੌਜਵਾਨ ਨੇ ਆਪਣੇ ਆਪ ਨੂੰ ਸਮਾਜਵਾਦੀ ਪਾਰਟੀ ਦਾ ਕਾਰਜਕਾਰੀ ਦੱਸਿਆ ਹੈ।ਉਸਦਾ ਕਹਿਣਾ ਹੈ ਕਿ ਜਿੱਥੇ, ਜਿੱਥੇ ਸੀਐੱਮ ਯੋਗੀ ਆਦਿੱਤਿਆਨਾਥ ਨੇ ਆਪਣੇ ਕਦਮ ਰੱਖੇ ਸਨ ਉਸ ਥਾਂ ਨੂੰ ਗੰਗਾ ਜਲ ਨਾਲ ਸ਼ੁੱਧ ਕੀਤਾ ਗਿਆ।ਇਹ ਨੌਜਵਾਨ ਮੈਨਪੁਰੀ ਦੇ ਕਸਬਾ ਭੋਗਾਂਵ ਇਲਾਕੇ ਦੇ ਮਹੋਲੀ ਖੇੜਾ ਦਾ ਰਹਿਣ ਵਾਲਾ ਹੈ।ਇਸਦਾ ਨਾਮ ਰੋਹਿਤ ਯਾਦਵ ਹੈ ਜੋ ਕਿ ਸਮਾਜਵਾਦੀ ਪਾਰਟੀ ਨਾਲ ਜੁੜਿਆ ਹੈ।
ਵੀਡੀਓ ‘ਚ ਅੇੱਸਪੀ ਕਾਰਜਕਾਰੀ ਰੋਹਿਤ ਯਾਦਵ ਦਾ ਕਹਿਣਾ ਹੈ ਕਿ ਉਹ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਇਸ ਲਈ ਨਾਰਾਜ਼ ਹਨ ਕਿਉਂਕਿ ਸਾਲ 2017 ‘ਚ ਯੋਗੀ ਨੇ ਪ੍ਰਦੇਸ਼ ਦੀ ਕਮਾਨ ਸੰਭਾਲੀ ਸੀ।ਜਿਸ ਤੋਂ ਬਾਅਦ ਯੋਗੀ ਆਦਿੱਤਿਆਨਾਥ ਨੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਾਲੀਦਾਸ ਮਾਰਗ ‘ਤੇ ਬਣੇ ਸਰਕਾਰੀ ਬੰਗਲੇ ਨੂੰ ਗੰਗਾਜਲ ਨਾਲ ਸ਼ੁੱਧ ਕਰਾਇਆ ਸੀ।ਜਿਸਤੋਂ ਰੋਹਿਤ ਕਾਫੀ ਨਾਰਾਜ਼ ਸੀ ਇਸ ਲਈ ਇਸ ਵਾਰ ਯੋਗੀ ਆਦਿੱਤਿਆਨਾਥ ਦੇ ਜਾਣ ਦੇ ਇੱਕ ਦਿਨ ਬਾਅਦ ਸੈਫਈ ਦੇ ਐਥਲੈਟਿਕ ਸਟੇਡੀਅਮ ‘ਤੇ ਪਹੁੰਚਿਆ ਜਿੱਥੇ ਉਸ ਨੇ ਹੈਲੀਪੇਡ ਦੇ ਆਸਪਾਸ ਗੰਗਾਜਲ ਛਿੜਕਿਆ।
ਰੋਹਿਤ ਨੇ ਆਪਣੀ ਸੀਐੱਮ ਦੇ ਪ੍ਰਤੀ ਨਾਰਾਜ਼ਗੀ ਜਾਹਿਰ ਕਰਦਿਆਂ ਹੋਏ ਇੱਕ ਵੀਡੀਓ ਵੀ ਬਣਾਇਆ।ਇਸ ਵੀਡੀਓ ‘ਚ ਰੋਹਿਤ ਦੇ ਸਿਰ ‘ਤੇ ਲਾਲ ਟੋਪੀ ਅਤੇ ਹੱਥ ‘ਚ ਗੰਗਾਜਲ ਦੀ ਬੋਤਲ ਹੈ ਜਿਸ ਨਾਲ ਉਹ ਥਾਂ-ਥਾਂ ‘ਤੇ ਗੰਗਾਜਲ ਦਾ ਛਿੜਕਾਅ ਕਰ ਰਿਹਾ ਹੈ।ਇਸ ਦੇ ਨਾਲ ਹੀ ਦੂਜਾ ਨੌਜਵਾਨ ਰਵਿ ਰਘੂਰਾਜ ਨਾਮ ਵੀਡੀਓ ਬਣਾ ਰਿਹਾ ਹੈ।
ਇਹ ਵੀ ਪੜੋ:Tautae cyclone ਤੋਂ ਬਾਅਦ Yaas ਤੂਫ਼ਾਨ ਦਾ ਕਹਿਰ, ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਸ਼ੁਰੂ ਦੇਖੋ LIVE