congerss hindutva shashi tharoor bjp lite: ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ‘ਚ ਲਗਾਤਾਰ ਮੰਥਨ ਜਾਰੀ ਹੈ।ਕਦੇ ਅਗਵਾਈ ਨੂੰ ਲੈ ਕੇ ਸਵਾਲ ਉਠਦੇ ਹਨ ਅਤੇ ਕਦੇ ਪਾਰਟੀ ਦੇ ਤੌਰ-ਤਰੀਕਿਆਂ ‘ਤੇ ਸ਼ੰਕਾਵਾਂ ਪੈਦਾ ਕੀਤੀ ਜਾਂਦੀਆਂ ਹਨ।ਇਸ ਸਭ ਵਿਚਾਲੇ ਹੁਣ ਇੱਕ ਹੋਰ ਨਵੀਂ ਬਹਿਸ ਸ਼ੁਰੂ ਹੋ ਗਈ ਹੈ।ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਆਪਣੇ ਇੱਕ ਇੰਟਰਵਿਊ ‘ਚ ਕਿਹਾ ਹੈ ਕਿ ਕਾਂਗਰਸ ਨੂੰ ਖੁਦ ਨੂੰ ਬੀਜੇਪੀ-ਲਾਈਰ ਨਹੀਂ ਬਣਨ ਦੇਣਾ ਚਾਹੀਦਾ ਅਤੇ ਹਿੰਦੂਜ਼ਮ ਦੀ ਰਾਹ ‘ਤੇ ਚਲਣਾ ਚਾਹੀਦਾ ਹੈ।ਨਾ ਕਿ ਬੀਜੇਪੀ ਨੇ ਹੋ ਹਿੰਦੂਤਵ ਦੀ ਨਵੀਂ ਪਰਿਭਾਸ਼ਾ ਦਿੱਤੀ ਹੈ ਉਸ ‘ਤੇ ਅੱਗੇ ਵਧਣਾ ਚਾਹੀਦਾ ਹੈ।ਸ਼ਸ਼ੀ ਥਰੂਰ ਦੇ ਇਸ ਬਿਆਨ ਨੂੰ ਕਾਂਗਰਸ ਬੁਲਾਰੇ ਰਹੇ ਸੰਜੇ ਝਾ ਨੇ ਵੀ ਸਮਰਥਨ ਦਿੱਤਾ।ਸੰਜੇ ਝਾਅ ਨੇ ਆਪਣੇ ਟਵੀਟ ‘ਚ ਲਿਖਿਆ ਹੈ ਕਿ ਮੈਂ ਸ਼ਸ਼ੀ ਥਰੂਰ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਕਾਂਗਰਸ ਨੂੰ ਬੀਜੇਪੀ ਲਾਈਟ ਨਹੀਂ ਬਣਨਾ ਚਾਹੀਦਾ।ਕਾਂਗਰਸ ਨੂੰ ਆਪਣੇ ਸੈਕਉਲਰ ਬੈਜ ਨੂੰ ਸ਼ਾਨ ਦੇ ਨਾਲ ਪਹਿਨਣਾ ਚਾਹੀਦਾ ਹੈ।ਅਜਿਹੇ ‘ਚ ਕਿਸੇ ਤਰ੍ਹਾਂ ਦਾ ਜਨੇਓਧਾਰੀ ਸਟੰਟ ਠੀਕ ਨਹੀਂ ਹੈ।ਦੱਸਣਯੋਗ ਹੈ ਕਿ ਸ਼ਸ਼ੀ ਥਰੂਰ ਦੀ ਨਵੀਂ ਕਿਤਾਬ ਰਿਲੀਜ਼ ਹੋਈ ਹੈ।ਜਿਸਦਾ ਨਾਮ ‘The Battle of Belonging’ਹੈ।ਇਸ ਕਿਤਾਬ ਦੇ ਸਿਲਸਿਲੇ ‘ਚ ਸ਼ਸ਼ੀ ਥਰੂਰ ਨੇ ਇਕ ਇੰਟਰਵਿਊ ਦਿੱਤਾ ਹੈ।ਜਿਸ ‘ਚ ਉਨ੍ਹਾਂ ਨੇ ਵਿਸ਼ੇ ਦੀ ਗੱਲ ਕੀਤੀ।
ਸ਼ਸ਼ੀ ਥਰੂਰ ਤੋਂ ਜਦੋਂ ਹਿੰਦੂਤਵ ਅਤੇ ਇਸਦੇ ਸਿਆਸੀ ਅਸਰ ਨੂੰ ਲੈ ਕੇ ਸਵਾਲ ਦਾਗਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਹਿੰਦੂਤਵ ਦੇ ਵਿਸ਼ੇ ਦੇ ਕਾਰਨ ਦੇਸ਼ ‘ਚ ਲਿਬਰਲ ਲੋਕਾਂ ਨੂੰ ਲੈ ਕੇ ਸਵਾਲੀਆ ਨਿਸ਼ਾਨ ਉੱਠ ਰਹੇ ਹਨ।ਕਾਂਗਰਸ ਸੰਸਦ ਮੈਂਬਰ ਬੋਲੇ ਕਿ ਕਾਂਗਰਸ ‘ਚ ਇੱਕ ਗੱਲ ਸਭ ਤੋਂ ਸਪੱਸ਼ਟ ਹੈ ਕਿ ਖੁਦ ਨੂੰ ਬੀਜੇਪੀ ਲਾਈਟ ਨਹੀਂ ਬਣਨ ਦੇ ਸਕਦੇ ਹਨ।ਜੇਕਰ ਅਜਿਹਾ ਹੁੰਦਾ ਹੈ ਤਾਂ ਕਾਂਗਰਸ ਜੀਰੋ ਬਣ ਕੇ ਰਹਿ ਜਾਵੇਗੀ।ਕਾਂਗਰਸ ਹਿੰਦੂਜ਼ਮ ਅਤੇ ਹਿੰਦੂਤਵ ‘ਚ ਫਰਕ ਕਰਦੀ ਹੈ।ਹਿੰਦੂਜ਼ਮ ਦੀ ਅਸੀਂ ਇੱਜ਼ਤ ਕਰਦੇ ਹਾਂ ਅਤੇ ਹਿੰਦੂਤਵ ਜੋ ਭਾਜਪਾ ਵਲੋਂ ਸਿਆਸੀ ਤੌਰ ‘ਤੇ ਬਣਾਇਆ ਗਿਆ ਹੈ ਉਸ ਤੋਂ ਦੂਰ ਰਹਿੰਦੇ ਹਨ।ਸ਼ਸ਼ੀ ਥਰੂਰ ਨੇ ਕਿਹਾ ਕਿ ਰਾਹੁਲ ਗਾਂਧੀ ਵੀ ਇਸ ਗੱਲ ਨੂੰ ਸਪੱਸ਼ਟ ਕਰ ਚੁੱਕੇ ਹਨ ਕਿ ਉਨ੍ਹਾਂ ਦੇ ਮੰਦਰ ਜਾਣ ਦੀ ਪ੍ਰਕਿਰਿਆ ਕਿਸੇ ਤਰ੍ਹਾਂ ਤੋਂ ਆਸਾਨ ਜਾਂ ਹਾਰਡ ਹਿੰਦੂਤਵ ਨੂੰ ਸਮਰਥਨ ਨਹੀਂ ਹੈ।ਸ਼ਸ਼ੀ ਥਰੂਰ ਨੇ ਕਿਹਾ ਕਿ ਭਾਰਤ ‘ਚ ਧਰਮ -ਨਿਰਪੱਖਤਾ ਜ਼ਿੰਦਾ ਹੈ।ਉਹ ਦੇਸ਼ ‘ਚ ਵੀ ਹੈ ਅਤੇ ਕਾਂਗਰਸ ਪਾਰਟੀ ‘ਚ ਵੀ ਹੈ।ਅਸੀਂ ਹਰ ਰੋਜ਼ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।ਗੌਰਤਲਬ ਹੈ ਕਿ ਕਈ ਵਾਰ ਚੋਣਾਂ ਤੋਂ ਪਹਿਲਾਂ ਹੁਣ ਕਾਂਗਰਸ ਆਗੂਆਂ ਨੂੰ ਮੰਦਰ ਜਾਂਦੇ ਦੇਖਿਆ ਗਿਆ ਹੈ।ਜਿਸ ‘ਤੇ ਕਾਫੀ ਸਿਆਸੀ ਬਹਿਸ ਵੀ ਛਿੜੀ ਹੈ ਅਤੇ ਦੋਸ਼ ਲਾਇਆ ਗਿਆ ਹੈ ਕਿ ਕਾਂਗਰਸ ਬੀਜੇਪੀ ਨਾਲ ਮੁਕਾਬਲੇ ਲਈ ਨਰਮ ਹਿੰਦੂਤਵ ਦਾ ਸਹਾਰਾ ਲੈ ਰਹੀ ਹੈ।