congress adjournment notice china-spying : ਚੀਨ ਨਾਲ ਸਰਹੱਦ ‘ਤੇ ਵਿਵਾਦ ਜਾਰੀ ਹੈ ਅਤੇ ਇਸ ਦੌਰਾਨ ਜਾਸੂਸੀ ਦਾ ਮਾਮਲਾ ਵੀ ਸਾਹਮਣੇ ਆਇਆ ਹੈ।ਚੀਨ ਨੇ ਭਾਰਤ ਦੇ ਕਰੀਬ 10 ਹਜ਼ਾਰ ਲੋਕਾਂ ਦਾ ਡਿਜ਼ੀਟਲ ਡਾਟਾ ਇਕੱਠਾ ਕੀਤਾ ਹੈ।ਜਿਸ ‘ਚ ਭਾਰਤ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਸਮੇਤ ਕਈ ਵੱਡੀਆਂ ਹਸਤੀਆਂ ਸ਼ਾਮਲ ਹਨ।ਹੁਣ ਮੰਗਲਵਾਰ ਨੂੰ ਇਹ ਮਾਮਲਾ ਲੋਕਸਭਾ ‘ਚ ਚੱਕਿਆ ਜਾ ਸਕਦਾ ਹੈ।ਕਾਂਗਰਸ ਪਾਰਟੀ ਵਲੋਂ ਇਸ ਮਾਮਲੇ ‘ਤੇ ਮੁਲਤਵੀ ਮਤਾ ਦਿੱਤਾ ਗਿਆ ਹੈ।ਕਾਂਗਰਸ ਦੇ ਲੋਕਸਭਾ ਸੰਸਦ ਐੱਮ.ਟੈਗੋਰ ਨੇ ਮੁਲਤਵੀ ਮਤਾ ਦਿੱਤਾ ਹੈ ਕਿ ਚੀਨੀ ਜਾਸੂਸੀ ਦਾ ਜੋ ਮਾਮਲਾ ਸਾਹਮਣਾ ਆਇਆ ਹੈ।ਉਹ ਗੰਭੀਰ ਹੈ।ਅਜਿਹੇ ‘ਚ ਸਦਨ ‘ਚ ਇਸ ‘ਤੇ ਚਰਚਾ ਕੀਤੀ ਜਾਣੀ ਚਾਹੀਦੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਇਸ ਮਾਮਲੇ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਸੀ।ਪਰ ਵਿਰੋਧ ਕਾਰਨ ਉਠਾ ਨਹੀਂ ਸਕੇ।ਹੁਣ ਕਾਂਗਰਸ ਵਲੋਂ ਮੁਲਤਵੀ ਮਤਾ ਦਿੱਤਾ ਗਿਆ ਹੈ।ਜਾਣਕਾਰੀ ਮੁਤਾਬਕ ਚੀਨੀ ਕੰਪਨੀ ਭਾਰਤ ਦੇ ਵੱਡੇ ਲੋਕਾਂ ਦਾ ਡਿਜ਼ੀਟਲ ਡਾਟਾ ਇਕੱਠਾ ਕਰ ਰਹੀ ਹੈ।ਜਿਸ ‘ਚ ਉਨ੍ਹਾਂ ਦੀ ਹਰਕਤਾਂ ਨਜ਼ਰ ਰੱਖੀ ਜਾ ਰਹੀ ਹੈ।ਇਸ ‘ਚ ਕਰੀਬ 1500 ਨੇਤਾ, ਅਧਿਕਾਰੀ, ਸਾਬਕਾ ਜੱਜ ਸ਼ਾਮਲ ਹਨ।ਜਦੋਂ ਕਿ ਮੰਗਲਵਾਰ ਨੂੰ ਕੀਤੇ ਗਏ ਇੱਕ ਖੁਲਾਸੇ 1ਹਜ਼ਾਰ ਤੋਂ ਵੱਧ ਬਿਜ਼ਨੈਸਮੈਨਾਂ ‘ਤੇ ਨਿਗਰਾਨੀ ਰੱਖੇ ਜਾਣ ਦੀ ਗੱਲ ਸਾਹਮਣੇ ਆਈ ਹੈ।ਦੱਸਣਯੋਗ ਹੈ ਕਿ ਮੰਗਲਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਲੋਕ ਸਭਾ ‘ਚ ਚੀਨ ਦੇ ਮਸਲੇ ‘ਤੇ ਜਵਾਬ ਦੇਣਾ ਹੋਵੇਗਾ।ਰਾਜਨਾਥ ਸਿੰਘ ਲੱਦਾਖ ਸਰਹੱਦ ‘ਤੇ ਬੀਤੇ ਦਿਨੀਂ ਲੰਬੇ ਸਮੇਂ ਤੋਂ ਜਾਰੀ ਤਣਾਅ ਦੇ ਮੁੱਦੇ ‘ਤੇ ਆਪਣਾ ਬਿਆਨ ਦੇਣਗੇ ਅਤੇ ਸਦਨ ਨੂੰ ਮੌਜੂਦਾ ਸਥਿਤੀ ਜਾਗਰੂਕ ਕਰਾਏਗਾ।ਕਾਂਗਰਸ ਵਲੋਂ ਲਗਭਗ ਸਰਕਾਰ ਤੋਂ ਸਥਿਤੀ ਸਪੱਸ਼ਟ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।