congress attacks against central government: ਪੂਰੇ ਦੇਸ਼ ਦੀ ਤਰ੍ਹਾਂ ਹੀ ਜੰਮੂ-ਕਸ਼ਮੀਰ ‘ਚ ਵੀ ਪੈਟਰੋਲ ਅਤੇ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ।ਤੇਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਵੱਧਦੀਆਂ ਕੀਮਤਾਂ ਦੇ ਵਿਰੁੱਧ ਸ਼ੁੱਕਰਵਾਰ ਨੂੰ ਜੰਮੂ ‘ਚ ਕਾਂਗਰਸੀ ਵਰਕਰਾਂ ਨੇ ਪੈਟਰੋਲ ਪੰਪ ‘ਤੇ ਬਾਹਰ ਪ੍ਰਦਰਸ਼ਨ ਕੀਤਾ।ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਲਾਮ ਅਹਿਮਦ ਮੀਰ ਨੇ ਮੋਦੀ ਸਰਕਾਰ ‘ਤੇ ਵੱਡਾ ਹਮਲਾ ਬੋਲਿਆ।
ਮੀਰ ਨੇ ਦੋਸ਼ ਲਗਾਇਆ ਕਿ ਦੇਸ਼ ਭਰ ‘ਚ ਪੈਟਰੋਲ ਦੀ ਕੀਮਤ 100 ਰੁਪਏ ਦੇ ਪਾਰ ਪਹੁੰਚ ਗਈ ਹੈ, ਜਦੋਂ ਕਿ ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਨੂੰ ਜੇਕਰ ਦੇਖਿਆ ਜਾਵੇ ਤਾਂ ਇਸ ਸਮੇਂ ਭਾਰਤ ‘ਚ ਪੈਟਰੋਲ ਦੀਆਂ ਕੀਮਤਾਂ 30 ਤੋਂ 40 ਰੁਪਏ ਹੋਣੀਆਂ ਚਾਹੀਦੀਆਂ ਹਨ।ਗੁਲਾਮ ਅਹਿਮਦ ਮੀਰ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ 1 ਲੀਟਰ ਪੈਟਰੋਲ ‘ਚ ਕਰੀਬ 60 ਰੁਪਏ ਦੀ ਕਮਾਈ ਕਰ ਰਹੀ ਹੈ, ਜਿਸਦਾ ਹਿਸਾਬ ਉਨਾਂ੍ਹ ਨੇ ਜਨਤਾ ਨੂੰ ਦੇਣਾ ਚਾਹੀਦਾ।
ਗੁਲਾਮ ਅਹਿਮਦ ਮੀਰ ਨੇ ਇਹ ਵੀ ਦੋਸ਼ ਲਗਾਇਆ ਜੇਕਰ ਪੈਟਰੋਲ ਤੋਂ ਹੋਣ ਵਾਲੀ ਕਮਾਈ ਨੂੰ ਮੋਦੀ ਸਿਹਤ ਸੇਵਾਵਾਂ ‘ਚ ਲਗਾਵੇ ਤਾਂ ਕੋਰੋਨਾ ਮਹਾਮਾਰੀ ਦੇ ਚਲਦਿਆਂ ਇੰਨੇ ਲੋਕਾਂ ਦੀ ਜਾਨ ਨਹੀਂ ਜਾਂਦੀ।ਗੁਲਾਮ ਅਹਿਮਦ ਮੀਰ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦੀ ਗਲਤ ਨੀਤੀਆਂ ਦੇ ਚਲਦੇ ਦੇਸ਼ ‘ਚ ਬੇਰੁਜ਼ਗਾਰੀ ਅਤੇ ਮਹਿੰਗਾਈ ਆਪਣੀ ਸੀਮਾ ‘ਤੇ ਹੈ ਅਤੇ ਮੋਦੀ ਸਰਕਾਰ ਇਨਾਂ੍ਹ ਨੂੰ ਘੱਟ ਕਰਨ ਲਈ ਕੋਈ ਕਦਮ ਨਹੀਂ ਚੁੱਕ ਰਹੀ ਹੈ।
ਇਹ ਵੀ ਪੜੋ:ਚਾਂਪਾਂ ਵੇਚਣ ਵਾਲੀ ਨਵ ਵਿਆਹੀ ਪੰਜਾਬ ਦੀ ਇਹ ਧੀ ਬਣੇਗੀ ਮਹਿਲਾ ਕਮਿਸ਼ਨ ਦੀ ਅਗਲੀ ਚੇਅਰਮੈਨ ?