congress attacks on modi government: ਦੇਸ਼ ‘ਚ ਜਿੱਥੇ ਕੋਰੋਨਾ ਸੰਕਰਮਣ ਦੀ ਰਫਤਾਰ ਵੱਧ ਰਹੀ ਹੈ, ਉੱਥੇ ਕੋਰੋਨਾ ਵੈਕਸੀਨ ਦੀਆਂ ਵੱਖ-ਵੱਖ ਕੀਮਤਾਂ ਨੂੰ ਲੈ ਕੇ ਹੁਣ ਸਿਆਸਤ ਵੀ ਗਰਮਾ ਗਈ ਹੈ।ਦੇਸ਼ ਦੀ ਦੋ ਵੈਕਸੀਨ ਕੋਵੈਕਸੀਨ ਅਤੇ ਕੋਵਿਸ਼ੀਲਡ ਦੀ ਵੱਖ ਵੱਖ ਕੀਮਤਾਂ ਹੋਣ ਦਾ ਕਾਰਨ ਤੋਂ ਕਾਂਗਰਸ ਨੇ ਐਤਵਾਰ ਨੂੰ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ।ਕਾਂਗਰਸ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਵੀਡੀਓ ਕਾਨਫ੍ਰੰਸਿੰਗ ਰਾਹੀਂ ਪ੍ਰੈੱਸ ਕਾਨਫ੍ਰੰਸ ਕਰਦੇ ਹੋਏ ਕਿਹਾ ਕਿ ਪੂਰੀ ਦੁਨੀਆ ‘ਚ ਮੋਦੀ ਸਰਕਾਰ ਦੀ ਵੈਕਸੀਨ ਪਾਲਿਸੀ ਸਭ ਤੋਂ ਜਿਆਦਾ ਭੇਦਭਾਵਪੂਰਨ ਹੈ।ਉਨਾਂ੍ਹ ਨੇ ਕਿਹਾ ਕਿ ਇੱਕ ਹੀ ਵੈਕਸੀਨ ਦੀ 5 ਵੱਖ ਵੱਖ ਕੀਮਤਾਂ ਮਨਜ਼ੂਰ ਨਹੀਂ ਹਨ।
ਰਣਦੀਪ ਸੂਰਜੇਵਾਲ ਨੇ ਕਿਹਾ ਮੋਦੀ ਸਰਕਾਰ ਇਸ ਦੁਨੀਆ ਦੀ ਸਭ ਤੋਂ ਭੇਦਭਾਵਪੂਰਨ ਵੈਕਸੀਨ ਪਾਲਿਸੀ ਲੈ ਕੇ ਆਈ ਹੈ।ਮਹਾਮਾਰੀ ਦੇ ਸਮੇਂ ਵੀ ਵੈਕਸੀਨ ਤੋਂ ਮੁਨਾਫਾਖੋਰੀ ਦੀ ਮੋਦੀ ਸਰਕਾਰ ਨੇ ਆਗਿਆ ਦੇ ਦਿੱਤੀ।ਮੋਦੀ ਸਰਕਾਰ ਨੇ ਵੈਕਸੀਨ ਲਈ 18 ਤੋਂ 45 ਸਾਲ ਦੀ ਆਬਾਦੀ ਨੂੰ ਆਪਣੇ ਹਾਲ ‘ਤੇ ਛੱਡ ਦਿੱਤਾ।ਮੋਦੀ ਸਰਕਾਰ ਨੇ 18 ਤੋਂ 45 ਸਾਲ ਦੇ ਨੌਜਵਾਨਾਂ ਨੂੰ ਇਹ ਦਿੱਤਾ ਹੈ ਕਿ ਉਨਾਂ੍ਹ ਦੇ ਵੈਕਸੀਨੇਸ਼ਨ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਨਹੀਂ ਹੈ।ਉਨ੍ਹਾਂ ਨੇ ਤਾਂ ਖੁਦ ਵੈਕਸੀਨ ਲਗਵਾਉਣੀ ਹੋਵੇਗੀ ਜਾਂ ਫਿਰ ਸੂਬਾ ਸਰਕਾਰ ਆਪਣੇ ਸਾਧਨਾਂ ਤੋਂ ਵੈਕਸੀਨ ਲਗਵਾਏਗੀ।ਪਰ ਇਸ ‘ਚ ਕੇਂਦਰ ਦੀ ਕੋਈ ਜਿੰਮੇਵਾਰੀ ਨਹੀਂ ਹੈ।
Delhi ਦੇ ਹਾਲ ਦੇਖ ਬੇਬੱਸ ਹੋਏ Kejriwal, ਹੱਥ ਜੋੜ ਕੇ ਦੂਜੇ ਸੂਬਿਆਂ ਨੂੰ ਕੀਤੀ ਭਾਵੁਕ ਅਪੀਲ